The Khalas Tv Blog Punjab ਪ੍ਰੇਮੀ ਨੇ ਕੁੜੀ ਦਾ ਗਲ ਦਬਾਇਆ,ਨਹਿਰ ‘ਚ ਸੁੱਟ ਕੇ ਫਿਰ ਕੱਢਿਆ,ਅੱਗ ਲਾਈ,ਸਬੂਤ ਮਿਟਾਉਣ ਲਈ ਮਸ਼ੀਨ ਦੇ ਹਵਾਲੇ ਕੀਤਾ
Punjab

ਪ੍ਰੇਮੀ ਨੇ ਕੁੜੀ ਦਾ ਗਲ ਦਬਾਇਆ,ਨਹਿਰ ‘ਚ ਸੁੱਟ ਕੇ ਫਿਰ ਕੱਢਿਆ,ਅੱਗ ਲਾਈ,ਸਬੂਤ ਮਿਟਾਉਣ ਲਈ ਮਸ਼ੀਨ ਦੇ ਹਵਾਲੇ ਕੀਤਾ

Ludhihana lover killed his girl friend

24 ਨਵੰਬਰ ਨੂੰ ਜਸਪਿੰਦਰ ਕੌਰ ਘਰ ਤੋਂ ਗਾਇਬ ਹੋਈ ਸੀ

ਬਿਊਰੋ ਰਿਪੋਰਟ : ਲੁਧਿਆਣਾ ਵਿੱਚ ਦਿੱਲੀ ਸ਼ਾਰਦਾ ਕਤਲਕਾਂਡ ਵਰਗਾ ਮਾਮਲਾ ਸਾਹਮਣੇ ਆਇਆ ਹੈ। ਇੱਕ ਆਸ਼ਿਕ ਨੇ ਆਪਣੇ ਪ੍ਰੇਮਿਕਾ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਟਿਕਾਣੇ ਲਾਉਣ ਦੇ ਲਈ ਤਿੰਨ ਖੌਫਨਾਕ ਸਾਜਿਸ਼ਾਂ ਰੱਚਿਆਂ ਪਰ ਅਖੀਰ ਵਿੱਚ ਉਹ ਬਚ ਨਹੀਂ ਸਕਿਆ । ਹੈਰਾਨੀ ਦੀ ਗੱਲ ਇਹ ਹੈ ਕਿ ਕਾਤਲ ਪਰਮਜੀਤ ਸਿੰਘ ਦੇ ਪਿਤਾ ਨੇ ਹੀ ਵਿਦੇਸ਼ ਤੋਂ ਕੁੜੀ ਦੇ ਪਰਿਵਾਰ ਨੂੰ ਫੋਨ ਕਰਕੇ ਆਪਣੇ ਪੁੱਤਰ ਦੀ ਕਰਤੂਤ ਬਾਰੇ ਜਾਣਕਾਰੀ ਦਿੱਤੀ ਸੀ ।

ਇਸ ਤਰ੍ਹਾਂ ਪਰਮਜੀਤ ਨੇ ਕੀਤਾ ਪੇਮਿਕਾ ਦਾ ਕਤਲ

ਲੁਧਿਆਣਾ ਦੇ ਕਸਬਾ ਜਗਰਾਓ ਦੇ ਰਹਿਣ ਵਾਲੇ ਪ੍ਰੇਮੀ ਪਰਮਜੀਤ ਸਿੰਘ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਸਭ ਤੋਂ ਪਹਿਲਾਂ ਪ੍ਰੇਮਿਕਾ ਜਸਪਿੰਦਰ ਕੌਰ ਦਾ ਚੁੰਨੀ ਨਾਲ ਗਲ ਦਬਾਕੇ ਮਾਰਿਆ। ਫਿਰ ਲਾਸ਼ ਨੂੰ ਟਿਕਾਣੇ ਲਗਾਉਣ ਦੇ ਲਈ ਨਦੀ ਵਿੱਚ ਸੁੱਟੀ। ਜਦੋਂ ਲਾਸ਼ ਨਹਿਰ ਵਿੱਚ ਤੈਰਦੀ ਰਹੀ ਤਾਂ ਉਸ ਨੇ ਸਾਥੀਆਂ ਦੀ ਮਦਦ ਨਾਲ ਮ੍ਰਿਤਕ ਜਸਪਿੰਦਰ ਕੌਰ ਦੀ ਲਾਸ਼ ਨੂੰ ਬਾਹਰ ਕੱਢਿਆ। ਫਿਰ ਉਸ ਨੂੰ ਸਟਡ ਫਾਰਮ ਲੈਕੇ ਗਿਆ। ਉੱਥੇ ਪਰਮਜੀਤ ਨੇ ਜਸਪਿੰਦਰ ਦੀ ਲਾਸ਼ ਨੂੰ ਅੱਗ ਲਗਾਈ ਪਰ ਜਦੋਂ ਲਾਸ਼ ਨਹੀਂ ਸੜੀ ਤਾਂ ਉਸ ਨੇ JCB ਮਸ਼ੀਨ ਮੰਗਵਾਈ ਅਤੇ ਖੱਡ ਖੁਦਵਾਈ ਅਤੇ ਫਿਰ ਜਸਪਿੰਦਰ ਨੂੰ ਦਫਨਾ ਦਿੱਤਾ ।

ਜਸਪਿੰਦਰ 24 ਨਵੰਬਰ ਨੂੰ ਘਰ ਤੋਂ 12 ਤੋਲੇ ਸੋਨਾ ਅਤੇ 20 ਹਜ਼ਾਰ ਲੈਕੇ ਪਰਮਜੀਤ ਨਾਲ ਚੱਲੀ ਗਈ ਸੀ। ਪਰਿਵਾਰ ਨੇ ਧੀ ਦੀ ਕਾਫੀ ਤਲਾਸ਼ ਕੀਤੀ ਪਰ ਕੁਝ ਵੀ ਨਹੀਂ ਪਤਾ ਲੱਗਿਆ । ਇਸੇ ਦੌਰਾਨ ਪਰਮ ਦੇ ਪਿਤਾ ਹਰਪਿੰਦਰ ਸਿੰਘ ਨੇ ਵਿਦੇਸ਼ ਤੋਂ ਫੋਨ ਕਰਕੇ ਜਸਪਿੰਦਰ ਦੇ ਪਰਿਵਾਰ ਨੂੰ ਦੱਸਿਆ ਕਿ ਉਨ੍ਹਾਂ ਦੀ ਧੀ ਦਾ ਕਤਲ ਹੋ ਗਿਆ ਹੈ । ਜਿਸ ਤੋਂ ਬਾਅਦ ਪੁਲਿਸ ਨੇ ਜਸਪਿੰਦਰ ਦੇ ਕਤਲ ਵਿੱਚ ਸ਼ਾਮਲ ਪਰਮਜੀਤ ਦੇ ਭਰਾ ਭਵਨਪ੍ਰੀਤ ਨੂੰ ਗਿਰਫ਼ਤਾਰ ਕੀਤਾ । ਪੁਲਿਸ ਦੀ ਜਾਂਚ ਵਿੱਚ ਭਵਨਪ੍ਰੀਤ ਨੇ ਜਸਪਿੰਦਰ ਦੇ ਕਤਲ ਨਾਲ ਜੁੜੀ ਪੂਰੀ ਵਾਰਦਾਤ ਪੁਲਿਸ ਨੂੰ ਦੱਸੀ । ਪੁਲਿਸ ਨੇ ਜਿਸ ਥਾਂ ‘ਤੇ ਜਸਪਿੰਦਰ ਦੀ ਲਾਸ਼ ਦਬਾਈ ਹੋਈ ਸੀ ਉੱਥੋਂ ਲਾਸ਼ ਬਾਹਰ ਕੱਢੀ ਗਈ । ਪੁਲਿਸ ਨੇ ਇਸ ਮਾਮਲੇ ਵਿੱਚ ਪ੍ਰੇਮੀ ਪਰਮਜੀਤ ਸਿੰਘ,ਭਰਾ ਭਵਨਪ੍ਰੀਤ,ਅਤੇ ਉਸ ਦੇ 2 ਸਾਥੀ ਏਕਮਜੋਤ ਨੂੰ ਗਿਰਫ਼ਤਾਰ ਕਰ ਲਿਆ ਹੈ । ਹੁਣ ਤੱਕ ਇਹ ਨਹੀਂ ਪਤਾ ਲੱਗਿਆ ਹੈ ਕਿ ਪਰਮਜੀਤ ਸਿੰਘ ਨੇ ਪ੍ਰੇਮਿਕਾ ਜਸਪਿੰਦਰ ਕੌਰ ਦਾ ਕਤਲ ਕਿਉਂ ਕੀਤਾ ? ਕੀ ਪਰਮਜੀਤ ਜਸਪਿੰਦਰ ਨਾਲ ਪਿਆਰ ਨਹੀਂ ਕਰਦਾ ਸੀ ? ਸਿਰਫ਼ ਉਸ ਦੇ ਪੈਸੇ ‘ਤੇ ਨਜ਼ਰ ਸੀ ? ਜਦੋਂ ਜਸਪਿੰਦਰ ਪਰਮਜੀਤ ਦੀ ਉਮੀਦਾਂ ‘ਤੇ ਖਰੀ ਨਹੀਂ ਉਤਰ ਸਕੀ ਤਾਂ ਉਸ ਨੇ ਦੋਸਤਾਂ ਨਾਲ ਮਿਲਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ।

Exit mobile version