ਬਿਊਰੋ ਰਿਪੋਰਟ : ਕਹਿੰਦੇ ਹਨ ਨਜ਼ਰ ਹੱਟੀ ਤਾਂ ਦੁਰਘਟਨਾ ਘੱਟੀ,ਲਾਪਰਵਾਹੀ ਹਾਦਸੇ ਨੂੰ ਸੱਦਾ ਦਿੰਦੀ ਹੈ । ਅਜਿਹਾ ਕੁਝ ਹੋਇਆ ਲੁਧਿਆਣਾ ਦੀ 22 ਸਾਲਾਂ ਕੁੜੀ ਨਾਲ ਹਾਂਗਕਾਂਗ ਵਿੱਚ । ਨੌਜਵਾਨ ਕੁੜੀ ਮਾਲ ਵਿੱਚ ਨੌਕਰੀ ਕਰਦੀ ਸੀ । ਉਹ ਬਿਨਾਂ ਸੇਫਟੀ ਬੈਲਟ ਲਗਾਏ ਬਿਲਡਿੰਗ ਦੇ ਸ਼ੀਸ਼ੇ ਸਾਫ ਕਰਨ ਲੱਗੀ । ਅਚਾਨਕ ਬੈਲੰਸ ਵਿਗੜਿਆ ਅਤੇ ਉਹ 22ਵੀਂ ਮੰਜ਼ਿਲ ਤੋਂ ਹੇਠਾਂ ਡਿੱਗ ਗਈ । ਨੌਜਵਾਨ ਕੁੜੀ ਦੇ ਹੇਠਾਂ ਡਿੱਗ ਦੇ ਹੀ ਲੋਕਾਂ ਨੇ ਫੋਰਨ ਪੁਲਿਸ ਨੂੰ ਬੁਲਾਇਆ ਅਤੇ ਹਸਪਤਾਲ ਵਿੱਚ ਭੇਜਿਆ। ਪਰ ਕੁੜੀ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ ਸੀ । ਮ੍ਰਿਤਕ ਕੁੜੀ ਦਾ ਨਾਂ ਕਿਰਨਜੋਤ ਕੌਰ ਦੱਸਿਆ ਜਾ ਰਿਹਾ ਹੈ । ਉਹ ਜਗਰਾਓਂ ਦੇ ਪਿੰਡ ਭੰਮੀਪੁਰਾ ਦੀ ਰਹਿਣ ਵਾਲੀ ਸੀ ।
ਪਰਿਵਾਰ ਲਾਸ਼ ਲਿਆਉਣ ਲਈ ਪਰੇਸ਼ਾਨ
ਧੀ ਕਿਰਨਜੋਤ ਕੌਰ ਦੀ ਮੌ ਤ ਦੀ ਖ਼ਬਰ ਸੁਣਨ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਹੈ । ਪਰਿਵਾਰ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਪਰਿਵਾਰ ਨੇ ਪ੍ਰਸ਼ਾਸਨ ਨੂੰ ਵੀ ਮਦਦ ਦੀ ਅਪੀਲ ਕੀਤੀ ਹੈ ਤਾਂਕੀ ਧੀ ਦੀ ਲਾਸ਼ ਵਾਪਸ ਘਰ ਲੈਕੇ ਆਈ ਜਾ ਸਕੇ । ਕਿਰਨਜੋਤ ਦੇ ਪਰਿਵਾਰ ਮੁਤਾਬਿਕ ਪੰਜਾਬ ਵਿੱਚ ਰੋਜ਼ਗਾਰ ਨਾ ਮਿਲਣ ਦੀ ਵਜ੍ਹਾ ਕਰਕੇ ਕਿਰਨਜੋਤ ਚੰਗੀ ਜ਼ਿੰਦਗੀ ਦੇ ਲਈ ਵਿਦੇਸ਼ ਗਈ ਸੀ । ਕਿਰਨਜੋਤ ਨੂੰ 5 ਮਹੀਨੇ ਹੀ ਵਿਦੇਸ਼ ਗਏ ਹੋਏ ਸਨ । ਡਿਊਟੀ ‘ਤੇ ਜਾਣ ਤੋਂ ਪਹਿਲਾਂ ਕੁੜੀ ਨੇ ਘਰ ਵਾਲਿਆਂ ਨਾਲ ਫੋਨ ‘ਤੇ ਗੱਲਬਾਤ ਵੀ ਕੀਤੀ ਸੀ । ਜਦੋਂ ਹਾਦਸਾ ਹੋਇਆ ਤਾਂ ਮਾਲ ਪ੍ਰਬੰਧਕਾਂ ਨੇ ਪਰਿਵਾਰ ਨੂੰ ਕਿਰਨਜੋਤ ਦੀ ਮੌ ਤ ਦੀ ਖ਼ਬਰ ਦਿੱਤੀ ਤਾਂ ਉਨ੍ਹਾਂ ਨੂੰ ਯਕੀਨ ਹੀ ਨਹੀਂ ਹੋਇਆ ਕਿਉਂਕਿ ਕੁਝ ਘੰਟੇ ਪਹਿਲਾਂ ਤਾਂ ਉਸ ਨੇ ਪਰਿਵਾਰ ਨਾਲ ਫੋਨ ‘ਤੇ ਗੱਲ ਕੀਤੀ ਸੀ । ਮ੍ਰਿਤਕ ਕੁੜੀ ਹਾਦਸੇ ਤੋਂ ਪਹਿਲਾਂ 3 ਘੰਟੇ ਸ਼ੀਸ਼ੇ ਸਾਫ ਕਰ ਰਹੀ ਸੀ ।
ਮਾਂ ਪੰਚਾਇਤ ਦੀ ਮੈਂਬਰ
ਕਿਰਨਜੋਤ ਕੌਰ ਦੀ ਮਾਂ ਜਸਵਿੰਦਰ ਕੌਰ ਪਿੰਡ ਭੰਮੀਪੁਰਾ ਦੀ ਪੰਚਾਇਤ ਮੈਂਬਰ ਹੈ । ਪਿਤਾ ਖੇਤੀਬਾੜੀ ਦਾ ਕੰਮ ਕਰਦੇ ਹਨ । ਜਦਕਿ ਵੱਡਾ ਭਰਾ ਹਰਵਿੰਦਰ ਸਿੰਘ ਘਰ ਵਿੱਚ ਹੀ ਰਹਿੰਦਾ ਹੈ । ਕਿਰਨਜੋਤ ਦੀ ਇੱਕ ਵੱਡੀ ਭੈਣ ਸੁਖਦੀ ਕੌਰ ਹੈ ਜਿਸ ਦਾ ਵਿਆਹ 2 ਸਾਲ ਪਹਿਲਾਂ ਹੀ ਹੋਇਆ ਹੈ । ਕਿਰਨਜੋਤ ਦੀ ਖ਼ਬਰ ਸੁਣਨ ਤੋਂ ਬਾਅਦ ਪਰਿਵਾਰ ਦਾ ਬੁਰਾ ਹਾਲ ਹੈ । ਚਾਚੇ ਦੇ ਭਰਾ ਰਵੀ ਨੇ ਦੱਸਿਆ ਕੀ ਮ੍ਰਿਤਕ ਦੇਹ ਹਾਂਗਕਾਂਗ ਤੋਂ ਮੰਗਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਮੀਦ ਹੈ ਕੀ ਜਲਦ ਉਸ ਦੀ ਲਾਸ਼ ਆ ਜਾਵੇਗੀ ਅਤੇ ਅੰਤਿਮ ਵਿਦਾਈ ਉਸ ਨੂੰ ਘਰ ਤੋਂ ਹੀ ਦਿੱਤੀ ਜਾਵੇਗੀ ।