The Khalas Tv Blog Punjab ਲੁਧਿਆਣਾ ਦੇ ਹੋਟਲ ‘ਚ IPL ਖਿਡਾਰੀ ‘ਤੇ ਜ਼ਬਰਦਸਤ ਹਮ ਲਾ, ਸਿਰ ਫਟਿਆ
Punjab

ਲੁਧਿਆਣਾ ਦੇ ਹੋਟਲ ‘ਚ IPL ਖਿਡਾਰੀ ‘ਤੇ ਜ਼ਬਰਦਸਤ ਹਮ ਲਾ, ਸਿਰ ਫਟਿਆ

ਟਾਊਨ ਪਲਾਨਰ ਅਤੇ ਉਸ ਦੇ ਪੁੱਤਰ ਅਤੇ ਹੋਟਲ ਦੇ ਖਿਲਾਫ਼ FIR ਦਰਜ

ਦ ਖ਼ਾਲਸ ਬਿਊਰੋ : ਲੁਧਿਆਣਾ ਦੇ ਇੱਕ ਹੋਟਲ ਵਿੱਚ IPL ਖਿਡਾਰੀ ਕਰਨ ਗੋਇਲ ‘ਤੇ ਜ਼ਬਰਦਸਤ ਹ ਮਲਾ ਹੋਇਆ। ਸਾਊਥ ਸਿਟੀ ਹੋਟਲ ਬਕਲਾਵੀ ਬਾਰ ਐਂਡ ਕਿਚਨ ਵਿੱਚ ਬਿੱਲ ਦੀ ਪੇਮੈਂਟ ਨੂੰ ਲੈ ਕੇ ਇੱਕ ਬਿਜਨੈੱਸ ਪਰਿਵਾਰ ਅਤੇ ਹੋਟਲ ਮਾਲਿਕ ਦੇ ਵਿੱਚ ਜਮਕੇ ਕੁੱ ਟ ਮਾ ਰ ਹੋਈ। ਕੁੱ ਟ ਮਾ ਰ ਵਿੱਚ ਕਈ ਲੋਕ ਜ਼ਖ ਮੀ ਹੋਏ। ਇਸ ਦੌਰਾਨ IPLਖਿਡਾਰੀ ਕਰਨ ਗੋਇਲ ਵੀ ਬੁਰੀ ਤਰ੍ਹਾਂ ਨਾਲ ਜ਼ ਖ਼ਮੀ ਹੋ ਗਿਆ ਹੈ। ਕਰਣ ਨੂੰ DMC ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈਪਰ ਸਿਰ ਤੋਂ ਵਧ ਖੂਨ ਨਿਕਲ ਜਾਣ ਦੀ ਵਜ੍ਹਾ ਕਰਕੇ ਉਸ ਨੂੰ 1 ਹਫਤੇ ਤੱਕ ਹਸਪਤਾਲ ਵਿੱਚ ਹੀ ਰਹਿਣਾ ਹੋਵੇਗਾ। ਕਰਨ 2008 ਤੋਂ 2010 ਵਿੱਚ ਪੰਜਾਬ ਟੀਮ ਲਈ IPL ਖੇਡ ਦਾ ਸੀ। ਖੱਬੇ ਹੱਥ ਦਾ ਬੱਲੇਬਾਜ਼ ਕਰਣ ਟੀਮ ਵੱਲੋਂ ਓਪਨਿੰਗ ਕਰਦਾ ਸੀ, ਇਸ ਵਕਤ ਉਹ ਪੰਜਾਬ ਕ੍ਰਿਕਟ ਸੀਨੀਅਨ ਸਿਲੈਕਸ਼ਨ ਕਮੇਟੀ ਦਾ ਮੈਂਬਰ ਵੀ ਹੈ ।

IPL ਖਿਡਾਰੀ ਕਰਨ ਗੋਇਲ

ਇਸ ਤਰ੍ਹਾਂ ਝ ਗੜਾ ਹੋਇਆ

ਇਸ ਪੂਰੇ ਵਿਵਾਦ ਵਿੱਚ ਬਕਲਾਵੀ ਬਾਰ ਐਂਡ ਕਿਚਨ ਦੇ ਮਾਲਕ ਐੱਮਐੱਸ ਬਿੰਦਰਾ ਉਨ੍ਹਾਂ ਦੇ ਪੁੱਤਰ ਗੁਰਕੀਰਤ ਬਿੰਦਰਾ ਅਤੇ ਪੁਨੀਤ ਬਿੰਦਰਾ ਅਤੇ ਹੋਟਲ ਦੇ 2 ਮੈਨੇਜਰ ਖਿਲਾਫ਼ ਧਾਰਾ 307 ਅਧੀਨ FIR ਦਰਜ ਕਰ ਲਈ ਗਈ ਹੈ। ਸ਼ਿਕਾਇਕਰਤਾ ਅਨਿਰੁਧ ਗਰਗ ਨੇ ਇ ਲਜ਼ਾਮ ਲਗਾਇਆ ਹੈ ਕਿ ਮੁਲ ਜ਼ਮਾਂ ਨੇ ਮਾਰ ਨ ਦੀ ਨੀਅਤ ਨਾਲ ਉਨ੍ਹਾਂ ‘ਤੇ ਲੋਹੇ ਦੀ ਰਾਡ ਅਤੇ ਬੋਤਲਾਂ ਨਾਲ ਹਮ ਲਾ ਕੀਤਾ ਹੈ। ਮੁਲਜ਼ ਮਾਂ ਨੂੰ ਰੈਸਟੋਰੈਂਟ ਵਿੱਚ ਉਸ ਨੂੰ ਬੰਦੀ ਬਣਾਇਆ। ਹਮ ਲੇ ਵਿੱਚ 6 ਲੋਕਾਂ ਨੂੰ ਸੱ ਟ ਲੱਗੀ ਹੈ। ਅਨਿਰੁਦ ਗਰਗ ਨੇ ਕਿਹਾ ਕਿ ਉਨ੍ਹਾਂ ਨੇ ਨਿਵੇਸ਼ਕਾਂ ਲਈ ਰੈਸਟੋਰੈਂਟ ਵਿੱਚ ਇੱਕ ਪਾਰਟੀ ਰੱਖੀ ਸੀ ਜਿਸ ਵਿੱਚ 70 ਮਹਿਮਾਨ ਆਏ ਸਨ,ਪਾਰਟੀ ਖ਼ਤਮ ਹੁੰਦੇ ਹੀ ਰੈਸਟੋਰੈਂਟ ਮਾਲਕ ਨੇ ਬਿੱਲ ਵਿੱਚ ਵਾਧੂ ਪੈਸੇ ਜੋੜ ਦਿੱਤੇ ਜਦੋਂ । ਉਨ੍ਹਾਂ ਨੇ ਵਿਰੋਧ ਕੀਤਾ ਤਾਂ ਦਰਵਾਜੇ ਬੰਦ ਕਰ ਦਿੱਤੇ ਅਤੇ ਤੇਜ਼ਧਾਰ ਹਥਿ ਆਰ ਨਾਲ ਹਮ ਲਾ ਕਰ ਦਿੱਤਾ । ਅਨਿਰੁਦ ਗਰਗ ਨੇ ਇਲ ਜ਼ਾਮ ਲਗਾਇਆ ਕਿ ਐੱਸਐੱਸ ਬਿੰਦਰਾ ਨੇ ਉਨ੍ਹਾਂ ਦੇ ਪਿਤਾ ‘ਤੇ ਬੰਦੂਕ ਰੱਖ ਕੇ ਧਮਕਾ ਇਆ ਹੈ।

ਮਨਪ੍ਰੀਤ ਬਿੰਦਰਾ ਦੀ ਸਫਾਈ

ਹੋਟਲ ਦੇ ਮਾਲਕ ਦਾ ਕਹਿਣਾ ਹੈ ਕਿ ਸਾਢੇ 11 ਵਜੇ ਪਾਰਟੀ ਖ਼ਤਮ ਹੋ ਗਈ ਸੀ ਪਰ 30 ਤੋਂ 35 ਮਹਿਮਾਨ ਨ ਸ਼ੇ ਵਿੱਚ ਧੁੱਤ ਸਨ ਉਹ ਬਾਹਰ ਨਹੀਂ ਜਾ ਰਹੇ ਸਨ ਅਤੇ ਮੁਲਾਜ਼ਮਾਂ ਨੂੰ ਗਾਲਾਂ ਕੱਢ ਰਹੇ ਸਨ। ਬਾਅਦ ਵਿੱਚੋਂ ਮਹਿਮਾਨਾਂ ਨੇ ਪਲੇਟਾਂ ਸੁੱਟਣੀ ਸ਼ੁਰੂ ਕਰ ਦਿੱਤੀ, ਬਿੰਦਰਾ ਨੇ ਕਿਹਾ ਜਦੋਂ ਮੈਨੇਜਰ ਨੇ ਇਸ ਦੀ ਜਾਣਕਾਰੀ ਦਿੱਤੀ ਤਾਂ ਉਹ ਮੌਕੇ ‘ਤੇ ਪਹੁੰਚੇ ਅਤੇ ਆਪਣੇ ਭਰਾ ਨੂੰ ਫੋਨ ਕਰਕੇ ਬੁਲਾਇਆ, ਬਿੰਦਰਾ ਦਾ ਕਹਿਣਾ ਹੈ ਕਿ ਗਰਗ ਨੇ ਸਾਡੇ ‘ਤੇ ਗਲਤ ਮਾਮਲਾ ਦਰਜ ਕਰਵਾਇਆ ਹੈ ।

Exit mobile version