The Khalas Tv Blog Punjab ਲੁਧਿਆਣਾ ਦੇ ਨੌਜਵਾਨ ਦੀ ਨਿਊਜ਼ੀਲੈਂਡ ਤੋਂ ਸੁਪਾਰੀ !
Punjab

ਲੁਧਿਆਣਾ ਦੇ ਨੌਜਵਾਨ ਦੀ ਨਿਊਜ਼ੀਲੈਂਡ ਤੋਂ ਸੁਪਾਰੀ !

ਬਿਊਰੋ ਰਿਪੋਰਟ : ਲੁਧਿਆਣਾ ਵਿੱਚ ਨਿਊਜ਼ੀਲੈਂਡ ਤੋਂ ਆਏ ਨੌਜਵਾਨ ‘ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਜਖ਼ਮੀ ਨੌਜਵਾਨ ਦੀ ਪਛਾਣ ਅਮਿਤ ਸ਼ਰਮਾ ਉਰਫ ਕਬੀਰ ਹੈ ਜੋ ਕਿ ਗੁਰੂ ਤੇਗ ਬਹਾਦਰ ਕਾਲੋਨੀ ਸੰਗਰੂਰ ਦਾ ਰਹਿਣ ਵਾਲਾ ਹੈ । ਪੀੜਤ ਨੇ ਪੁਲਿਸ ਨੂੰ ਦੱਸਿਆ ਕਿ 11 ਫਰਵਰੀ ਨੂੰ ਉਹ ਭਾਰਤ ਆਇਆ ਸੀ । ਨਿਊਜ਼ੀਲੈਂਡ ਵਿੱਚ ਉਹ ਕਿਰਾਏ ਮਕਾਨ ਵਿੱਚ ਰਹਿੰਦਾ ਸੀ ਉਸੇ ਮਕਾਨ ਵਿੱਚ ਇੱਕ ਕੁੜੀ ਰੋਸ਼ਨੀ ਵੀ ਰਹਿੰਦੀ ਸੀ ।

ਰੋਸ਼ਨੀ ਦੇ ਪ੍ਰੇਮੀ ਦੀਪਕ ਜੋਸ਼ੀ ਨੇ ਰਾਏਕੋਟ ਦੇ ਇੱਕ ਨੌਜਵਾਨ ਨੂੰ ਸੁਪਾਰੀ ਦੇ ਕੇ ਉਸ ਨਾਲ ਕੁੱਟਮਾਰ ਕੀਤੀ ਹੈ, ਨੌਜਵਾਨ ਨਾਲ ਕੁੱਟਮਾਰ ਕਰਨ ਤੋਂ ਬਾਅਦ ਦੀਪਕ ਜੋਸ਼ੀ ਨੇ ਵੀਡੀਓ ਕਾਲ ਦੇ ਜ਼ਰੀਏ ਉਸ ਨਾਲ ਕੁੱਟਮਾਰ ਹੁੰਦੀ ਵਿਖਾਈ ਹੈ। ਥਾਣਾ ਰਾਏਕੋਟ ਦੀ ਪੁਲਿਸ ਦੀਪਕ ਜੋਸ਼ੀ ਸਹਿਤ 8 ਤੋਂ 10 ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ।

ਅਮਿਤ ਨੇ ਪੁਲਿਸ ਨੂੰ ਦੱਸਿਆ ਹੈ ਕਿ ਉਹ ਆਪਣੇ ਦੋਸਤ ਸੁਰਿੰਦਰ ਸਿੰਘ ਜੋ ਕਿ ਦਿੜਬਾ ਦਾ ਰਹਿਣ ਵਾਲਾ ਹੈ ਉਸ ਦੇ ਨਾਲ ਕੱਪੜੇ ਖਰੀਦਣ ਦੇ ਲਈ ਕਾਰ ਵਿੱਚ ਜਾ ਰਿਹਾ ਸੀ । ਉਹ ਸੰਗਰੂਰ ਤੋਂ ਵਾਪਸ ਆ ਰਿਹਾ ਸੀ ਕਿ ਇੱਕ ਪਬਲਿਕ ਸਕੂਲ ਦੇ ਕੋਲ ਟਰੈਫਿਕ ਜਾਮ ਸੀ । ਉਹ ਗੱਡੀ ਪਿੱਛੇ ਮੋੜਨ ਲੱਗਿਆ ਤਾਂ ਇੱਕ ਬ੍ਰੇਜ਼ਾ ਕਾਰ ਅਤੇ ਇੱਕ ਹੋਰ ਗੱਡੀ ਆਕੇ ਰੁਕੀ । ਕੁਝ ਨੌਜਵਾਨ ਕਾਰ ਤੋਂ ਨਿਕਲੇ ਅਤੇ ਕੁੱਟਮਾਰ ਕਰਨ ਲੱਗੇ। ਹਮਲਾਵਰਾਂ ਕੋਲ ਤੇਜ਼ਧਾਰ ਹਥਿਆਰ ਵੀ ਸਨ । ਅਮਿਤ ਨੇ ਪੁਲਿਸ ਨੂੰ ਦੱਸਿਆ ਕਿ ਹਮਲਾਵਰ ਜਾਂਦੇ ਜਾਂਦੇ ਇਹ ਕਹਿਕੇ ਗਏ ਕਿ ਦੀਪਕ ਜੋਸ਼ੀ ਨਿਊਜ਼ੀਲੈਂਡ ਵਾਲੇ ਨਾਲ ਪੰਗਾ ਨਾ ਲਈ ਅਗਲੀ ਵਾਰ ਜਾਨ ਤੋਂ ਹੱਥ ਧੋਣਾ ਪਏਗਾ। ਅਮਿਤ ਮੁਤਾਬਿਕ ਕੁੱਟਮਾਰ ਤੋਂ ਬਾਅਦ ਜਦੋਂ ਉਹ ਘਰ ਪਹੁੰਚਿਆ ਤਾਂ ਹਮਲਾਵਰਾਂ ਅਤੇ ਦੀਪਕ ਨੇ ਮੁੜ ਤੋਂ ਕਾਲ ਕਰਕੇ ਧਮਕੀ ਵੀ ਦਿੱਤੀ ।

ਅਮਿਤ ਮੁਤਾਬਿਕ ਦੀਪਕ ਉਸ ‘ਤੇ ਸ਼ੱਕ ਕਰਦਾ ਹੈ ਕਿ ਉਸ ਦੀ ਪ੍ਰੇਮਿਕਾ ਰੋਸ਼ਨੀ ਦੇ ਨਾਲ ਉਸ ਦੇ ਸਬੰਧ ਸਨ ਜਦਕਿ ਰੋਸ਼ਨੀ ਦੇ ਨਾਲ ਉਸ ਦਾ ਕੋਈ ਲੈਣਾ ਦੇਣਾ ਨਹੀਂ ਹੈ,ਇਸ ਮਾਮਲੇ ਵਿੱਚ ਪੁਲਿਸ ਮੁਲਜ਼ਮਾਂ ਦੀ ਤਲਾਸ਼ ਕਰ ਰਹੀ ਹੈ ।

Exit mobile version