The Khalas Tv Blog International ਕੈਨੇਡਾ ‘ਚ ਲੁਧਿਆਣਾ ਦੇ ਨੌਜਵਾਨ ਦਾ ਕਤਲ: ਗੁਆਂਢ ‘ਚ ਰਹਿੰਦੇ ਵਿਦੇਸ਼ੀ ਨੇ ਮਾਰਿਆ ਚਾਕੂ
International Punjab

ਕੈਨੇਡਾ ‘ਚ ਲੁਧਿਆਣਾ ਦੇ ਨੌਜਵਾਨ ਦਾ ਕਤਲ: ਗੁਆਂਢ ‘ਚ ਰਹਿੰਦੇ ਵਿਦੇਸ਼ੀ ਨੇ ਮਾਰਿਆ ਚਾਕੂ

ਲੁਧਿਆਣਾ ਦੇ ਇੱਕ ਨੌਜਵਾਨ ਦਾ ਕੈਨੇਡਾ ਵਿੱਚ ਕਤਲ ਕਰ ਦਿੱਤਾ ਗਿਆ। ਮ੍ਰਿਤਕ 4 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ। ਕਾਤਲ ਹੋਰ ਕੋਈ ਨਹੀਂ ਸਗੋਂ ਉਸਦਾ ਗੁਆਂਢੀ ਹੈ। ਮ੍ਰਿਤਕ ਦਾ ਨਾਂ ਗੁਰਸੀਸ ਸਿੰਘ ਹੈ। ਗੁਰਸੀਸ ਦੀ ਉਮਰ 22 ਸਾਲ ਹੈ। ਗੁਰਸੀਸ ਪੋਸਟ ਗ੍ਰੈਜੂਏਸ਼ਨ ਲਈ ਵਿਦੇਸ਼ ਗਏ ਸਨ। ਉਸ ਨੂੰ 1 ਦਸੰਬਰ ਨੂੰ ਓਨਟਾਰੀਓ ਦੇ ਸਰਨੀਆ ਵਿੱਚ ਕਵੀਨ ਸਟਰੀਟ ਵਿੱਚ ਕਿਰਾਏ ਦੇ ਘਰ ਵਿੱਚ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਗੁਰਸੀਸ ਨੇ ਪੀਸੀਟੀਈ ਵਿੱਚ ਪੜ੍ਹਾਈ ਕੀਤੀ ਹੈ

ਗੁਰਸੀਸ ਸਿੰਘ ਨੇ ਪੰਜਾਬ ਕਾਲਜ ਆਫ ਟੈਕਨੀਕਲ ਐਜੂਕੇਸ਼ਨ (PCTE), ਬੱਦੋਵਾਲ ਤੋਂ ਪੜ੍ਹਾਈ ਕੀਤੀ। ਉਸਨੇ ਆਪਣੀ ਗ੍ਰੈਜੂਏਸ਼ਨ ਲੁਧਿਆਣਾ ਤੋਂ ਪੂਰੀ ਕੀਤੀ ਜਿਸ ਤੋਂ ਬਾਅਦ ਉਹ ਕੈਨੇਡਾ ਦੇ ਲੈਂਬਟਨ ਕਾਲਜ ਤੋਂ ਬਿਜ਼ਨਸ ਵਿੱਚ ਪੋਸਟ ਗ੍ਰੈਜੂਏਸ਼ਨ ਕਰ ਰਿਹਾ ਸੀ।

ਕੈਨੇਡਾ ਦੀ ਸਾਰਨੀਆ ਪੁਲਿਸ ਨੇ ਮੀਡੀਆ ਨੂੰ ਦੱਸਿਆ ਕਿ ਮੁਲਜ਼ਮ ਦੀ ਪਛਾਣ 36 ਸਾਲਾ ਕਰਾਸਲੇ ਹੰਟਰ ਵਜੋਂ ਹੋਈ ਹੈ, ਜੋ ਸਾਰਨੀਆ ਦੀ 194 ਕੁਈਨ ਸਟਰੀਟ ਵਿਖੇ ਗੁਰਸੀਸ ਸਿੰਘ ਨਾਲ ਕਮਰੇ ਵਿੱਚ ਰਹਿੰਦਾ ਸੀ। ਮੁਲਜ਼ਮਾਂ ਨੇ ਉਸ ’ਤੇ ਚਾਕੂ ਨਾਲ ਕਈ ਵਾਰ ਕੀਤੇ। ਰਸੋਈ ਵਿੱਚ ਦੋਵਾਂ ਵਿੱਚ ਲੜਾਈ ਹੋ ਗਈ। ਪੁਲਿਸ ਨੇ ਕਿਹਾ ਕਿ ਹੰਟਰ ‘ਤੇ ਦੂਜੇ ਦਰਜੇ ਦੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਪੁਲਿਸ ਮੁਤਾਬਕ ਇਹ ਅਪਰਾਧ ਨਸਲੀ ਤੌਰ ‘ਤੇ ਪ੍ਰੇਰਿਤ ਨਹੀਂ ਜਾਪਦਾ।

Exit mobile version