The Khalas Tv Blog International ਕੈਨੇਡਾ ’ਚ ਪੰਜਾਬ ਦੇ ਨੌਜਵਾਨ ਵੱਲੋਂ ਖੁਦਕੁਸ਼ੀ! ਨਿਆਗਰਾ ਫਾਲ ’ਚ ਮਾਰੀ ਛਾਲ, 10 ਮਹੀਨੇ ਪਹਿਲਾਂ ਹੀ ਗਿਆ ਸੀ ਵਿਦੇਸ਼
International Punjab

ਕੈਨੇਡਾ ’ਚ ਪੰਜਾਬ ਦੇ ਨੌਜਵਾਨ ਵੱਲੋਂ ਖੁਦਕੁਸ਼ੀ! ਨਿਆਗਰਾ ਫਾਲ ’ਚ ਮਾਰੀ ਛਾਲ, 10 ਮਹੀਨੇ ਪਹਿਲਾਂ ਹੀ ਗਿਆ ਸੀ ਵਿਦੇਸ਼

ਲੁਧਿਆਣਾ: ਲੁਧਿਆਣਾ ਨੇੜਲੇ ਪਿੰਡ ਅਬੂਵਾਲ ਦੇ ਇੱਕ 22 ਸਾਲਾ ਨੌਜਵਾਨ ਨੇ ਕੈਨੇਡਾ ਵਿੱਚ ਖ਼ੁਦਕੁਸ਼ੀ ਕਰ ਲਈ ਹੈ। ਉਸ ਨੇ ਨਿਆਗਰਾ ਫਾਲਜ਼ ਵਿੱਚ ਛਾਲ ਮਾਰ ਦਿੱਤੀ। ਪੁਲਿਸ ਨੂੰ ਕਰੀਬ ਇੱਕ ਹਫ਼ਤੇ ਬਾਅਦ ਉਸ ਦੀ ਲਾਸ਼ ਮਿਲੀ ਹੈ। ਇਸ ਤੋਂ ਪਹਿਲਾਂ ਵੀ ਨਿਆਗਰਾ ਫਾਲਸ ’ਚ ਕਈ ਲਾਸ਼ਾਂ ਪਈਆਂ ਹਨ, ਜਿਸ ਕਾਰਨ ਪੁਲਿਸ ਲਈ ਨੌਜਵਾਨ ਦੀ ਪਛਾਣ ਕਰਨਾ ਕਾਫੀ ਮੁਸ਼ਕਲ ਸੀ। ਇਸ ਕਾਰਨ ਉਸ ਦੀ ਪਛਾਣ ਡੀਐਨਏ ਰਾਹੀਂ ਕੀਤੀ ਗਈ ਹੈ।

ਖ਼ੁਦਕੁਸ਼ੀ ਤੋਂ ਪਹਿਲਾਂ ਨਿਆਗਰਾ ਫਾਲ ਕੋਲ ਰੱਖਿਆ ਫ਼ੋਨ

ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਨੌਜਵਾਨ ਆਪਣਾ ਮੋਬਾਈਲ ਨਿਆਗਰਾ ਫਾਲਜ਼ ਕੋਲ ਛੱਡ ਗਿਆ ਸੀ। ਮ੍ਰਿਤਕ ਦੀ ਪਛਾਣ ਚਰਨਦੀਪ ਸਿੰਘ ਵਜੋਂ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਅੱਬੂਵਾਲ ਦਾ ਰਹਿਣ ਵਾਲਾ ਜਰਨਦੀਪ ਸਿੰਘ ਪੁੱਤਰ ਜ਼ੋਰਾ ਸਿੰਘ ਦਸ ਮਹੀਨੇ ਪਹਿਲਾਂ ਸਟੱਡੀ ਬੇਸ ’ਤੇ ਕੈਨੇਡਾ ਗਿਆ ਸੀ। ਉੱਥੇ ਉਹ ਓਨਟਾਰੀਓ ਦੇ ਬਰੈਂਪਟਨ ਵਿੱਚ ਆਪਣੇ ਦੋਸਤਾਂ ਨਾਲ ਇੱਕ ਘਰ ਦੇ ਬੇਸਮੈਂਟ ਵਿੱਚ ਰਹਿ ਰਿਹਾ ਸੀ। ਉਹ ਇੱਕ ਹਫ਼ਤੇ ਤੋਂ ਅਚਾਨਕ ਲਾਪਤਾ ਹੋ ਗਿਆ ਸੀ।

ਜਦੋਂ ਚਰਨਦੀਪ ਸਿੰਘ ਕਈ ਦਿਨਾਂ ਤੋਂ ਕੰਮ ਤੋਂ ਵਾਪਸ ਨਹੀਂ ਆਇਆ ਤਾਂ ਉਸ ਦਾ ਮੋਬਾਈਲ ਫੋਨ ਵੀ ਸਵਿੱਚ ਆਫ ਆਉਣ ਲੱਗਾ। ਉਸ ਦੇ ਨਾਲ ਰਹਿਣ ਵਾਲੇ ਉਸ ਦੇ ਦੋਸਤਾਂ ਨੇ ਉਸ ਬਾਰੇ ਜਾਣਕਾਰੀ ਦੇਣ ਲਈ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ।

ਕੈਨੇਡੀਅਨ ਪੁਲਿਸ ਨੇ ਬੁੱਧਵਾਰ ਨੂੰ ਦਿੱਤੀ ਮੌਤ ਦੀ ਜਾਣਕਾਰੀ

ਇਹੀ ਪੋਸਟ ਪੰਜਾਬ ਵਿੱਚ ਚਰਨਦੀਪ ਸਿੰਘ ਦੇ ਪਰਿਵਾਰ ਤੱਕ ਪਹੁੰਚ ਗਈ। ਚਰਨਦੀਪ ਸਿੰਘ ਦਾ ਚਾਚਾ ਸੁਖਵਿੰਦਰ ਸਿੰਘ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਰਹਿੰਦਾ ਹੈ ਅਤੇ 8 ਜੂਨ ਨੂੰ ਪੰਜਾਬ ਆਇਆ ਸੀ। ਉਸ ਨੇ ਇਸ ਦੀ ਸੂਚਨਾ ਕੈਨੇਡੀਅਨ ਪੁਲਿਸ ਨੂੰ ਦਿੱਤੀ। ਬੁੱਧਵਾਰ ਦੇਰ ਰਾਤ ਕੈਨੇਡੀਅਨ ਪੁਲਿਸ ਨੇ ਉਨ੍ਹਾਂ ਨੂੰ ਫੋਨ ਕਰਕੇ ਚਰਨਦੀਪ ਸਿੰਘ ਦੀ ਮੌਤ ਦੀ ਸੂਚਨਾ ਦਿੱਤੀ। ਪਰਿਵਾਰ ਦਾ ਸਦਮੇ ਵਿੱਚ ਬੁਰਾ ਹਾਲ ਹੈ।

ਪੁਲਿਸ ਕੋਲ ਛਾਲ ਮਾਰਨ ਦੇ ਸਮੇਂ ਦੀ ਸੀਸੀਟੀਵੀ ਫੁਟੇਜ ਮੌਜੂਦ

ਜਦੋਂ ਕੈਨੇਡੀਅਨ ਪੁਲਿਸ ਨੇ ਘਟਨਾ ਵਾਲੀ ਥਾਂ ਦੇ ਸੀਸੀਟੀਵੀ ਚੈੱਕ ਕੀਤੇ ਤਾਂ ਚਰਨਦੀਪ ਨੂੰ ਨਿਆਗਰਾ ਫਾਲਜ਼ ਵਿੱਚ ਛਾਲ ਮਾਰਦਿਆਂ ਦੇਖਿਆ ਗਿਆ। ਉਸ ਦੀ ਲਾਸ਼ ਕਈ ਦਿਨਾਂ ਤੱਕ ਪਾਣੀ ’ਚ ਪਈ ਰਹੀ ਇਸ ਲਈ ਤੁਰੰਤ ਪਛਾਣ ਨਹੀਂ ਹੋ ਸਕੀ। ਪੁਲਿਸ ਡੀਐਨਏ ਟੈਸਟ ਕਰਵਾਉਣ ਤੋਂ ਬਾਅਦ ਹੀ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪੇਗੀ।

Exit mobile version