The Khalas Tv Blog Punjab ਲੁਧਿਆਣਾ ‘ਚ ਔਰਤ ਅਧਿਆਪਕ ਦੇ ਇਸ ਕਦਮ ਨਾਲ ਸਕੂਲ ਦੇ ਹੋਸ਼ ਉੱਡੇ ! ਚਾਰੋ ਪਾਸੇ ਸ਼ੋਰ ਦੀ ਆਵਾਜ਼ਾਂ ਸੁਣਾਈ ਦਿੱਤੀਆਂ !
Punjab

ਲੁਧਿਆਣਾ ‘ਚ ਔਰਤ ਅਧਿਆਪਕ ਦੇ ਇਸ ਕਦਮ ਨਾਲ ਸਕੂਲ ਦੇ ਹੋਸ਼ ਉੱਡੇ ! ਚਾਰੋ ਪਾਸੇ ਸ਼ੋਰ ਦੀ ਆਵਾਜ਼ਾਂ ਸੁਣਾਈ ਦਿੱਤੀਆਂ !

ਬਿਉਰ ਰਿਪੋਰਟ : ਲੁਧਿਆਣਾ ਦੇ ਮਾਛੀਵਾੜਾ ਸਾਹਿਬ ਵਿੱਚ ਸਥਿਤ ਪਿੰਡ ਪੰਜਗਰਾਈ ਦੇ ਸਰਕਾਰੀ ਪ੍ਰਾਈਮਰੀ ਸਕੂਲ ਦੀ ਅਧਿਆਪਕਾਂ ਨੇ ਪੱਖੇ ਨਾਲ ਆਪਣੀ ਜ਼ਿੰਦਗੀ ਦੇ ਸਾਹਾਂ ਨੂੰ ਖਤਮ ਕਰ ਲਿਆ ਹੈ । ਸਕੂਲ ਵਿੱਚ ਛੁੱਟੀ ਦੇ ਬਾਅਦ ਅਧਿਆਪਕਾਂ ਨੇ ਕਲਾਸ ਰੂਮ ਵਿੱਚ ਇਹ ਕੰਮ ਕੀਤਾ । ਅਧਿਆਪਕਾਂ ਨੂੰ ਵੇਖ ਸਕੂਲ ਵਿੱਚ ਸ਼ੋਰ ਮੱਚਣਾ ਸ਼ੁਰੂ ਹੋ ਗਿਆ। ਮ੍ਰਿਤਕਾ ਦੀ ਪਛਾਣ 22 ਸਾਲਾ ਸਿਮਰਨਜੀਤ ਕੌਰ ਦੇ ਰੂਪ ਵਿੱਚ ਹੋਈ ਹੈ ਜੋ ਕਿ ਟਾਂਡਾ ਕੁਸ਼ਲ ਸਿੰਘ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ।

ਪਿਤਾ ਮਨਮੋਹਨ ਸਿੰਘ ਨੇ ਦੱਸਿਆ ਕਿ ਧੀ ETT ਪਾਸ ਸੀ । ਪਿਛਲੇ 1 ਸਾਲ ਤੋਂ ਪਿੰਡ ਪੰਜਗਰਾਈ ਦੇ ਇੱਕ ਸਰਕਾਰੀ ਸਕੂਲ ਵਿੱਚ ਪ੍ਰਾਈਵੇਟ ਤੌਰ ‘ਤੇ ਤਾਇਨਾਤ ਸੀ ਨਾਲ ਹੀ ਉਹ BA ਵੀ ਕਰ ਰਹੀ ਸੀ । ਸ਼ਨਿੱਚਰਵਾਰ ਨੂੰ ਸਕੂਲ ਵਿੱਚ ਛੁੱਟੀ ਹੋਈ ਸਾਰੇ ਬੱਚੇ ਚੱਲੇ ਗਏ ਤਾਂ ਹੀ ਅਧਿਆਪਕਾ ਨੇ ਕਲਾਸ ਰੂਮ ਵਿੱਚ ਜਾਕੇ ਆਪਣੀ ਚੁੰਨੀ ਨਾਲ ਜ਼ਿੰਦਗੀ ਨੂੰ ਖਤਮ ਕਰ ਲਿਆ । ਇਸੇ ਵਿਚਾਲੇ ਇੱਕ ਵਿਅਕਤੀ ਸਕੂਲ ਵਿੱਚ ਬੱਚੇ ਨੂੰ ਲੈਣ ਲਈ ਆਇਆ ਸੀ । ਜਿਸ ਨੇ ਅਧਿਆਪਕਾ ਨੂੰ ਇਸ ਹਾਲ ਵਿੱਚ ਵੇਖਿਆ।

ਪੁਲਿਸ ਨੇ ਕਬਜ਼ੇ ਵਿੱਚ ਲਿਆ ਮੋਬਾਈਲ

ਘਟਨਾ ਦੀ ਇਤਲਾਹ ਮਿਲਣ ਦੇ ਬਾਅਦ ਡੀਐੱਸਪੀ ਜਸਪਿੰਦਰ ਸਿੰਘ ਮੌਕੇ ‘ਤੇ ਪਹੁੰਚੇ,ਜਿੰਨਾਂ ਨੇ ਪਰਿਵਾਰ ਦੇ ਮੈਂਬਰਾਂ ਅਤੇ ਸਕੂਲ ਦੇ ਸਟਾਫ ਨਾਲ ਗੱਲਬਾਤ ਕੀਤੀ । ਪਰ ਅਧਿਆਪਕਾ ਦੀ ਮੌ ਤ ਬਾਰੇ ਹੁਣ ਤੱਕ ਕੁਝ ਵੀ ਸਪਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪੁਲਿਸ ਨੇ ਮ੍ਰਿਤਕਾ ਦਾ ਮੋਬਾਈਲ ਕਬਜ਼ੇ ਵਿੱਚ ਲੈ ਲਿਆ ਹੈ । ਜਿਸ ਤੋਂ ਇਸ ਦੇ ਬਾਰੇ ਜਾਣਕਾਰੀ ਮਿਲਣ ਦੀ ਸੰਭਾਵਨਾ ਹੈ ।

Exit mobile version