The Khalas Tv Blog Punjab ਲੁਧਿਆਣਾ ਦੀ ਵਿਦਿਆਰਥਣ ਨਾਲ ਅੰਮ੍ਰਿਤਸਰ ‘ਚ ਹੋਈ ਘਿਨੌਣੀ ਹਰਕਤ,
Punjab

ਲੁਧਿਆਣਾ ਦੀ ਵਿਦਿਆਰਥਣ ਨਾਲ ਅੰਮ੍ਰਿਤਸਰ ‘ਚ ਹੋਈ ਘਿਨੌਣੀ ਹਰਕਤ,

ਲੁਧਿਆਣਾ ਦੀ 14 ਸਾਲਾ ਵਿਦਿਆਰਥਣ ਨਾਲ ਦੋ ਨੌਜਵਾਨਾਂ, ਮਨੋਜ ਅਤੇ ਸ਼ੁਭਮ, ਨੇ ਅੰਮ੍ਰਿਤਸਰ ਦੇ ਇੱਕ ਹੋਟਲ ਵਿੱਚ ਸਮੂਹਿਕ ਬਲਾਤਕਾਰ ਕੀਤਾ ਅਤੇ ਗੈਰ-ਕੁਦਰਤੀ ਸਰੀਰਕ ਸਬੰਧ ਬਣਾਏ। ਘਟਨਾ 7 ਜੁਲਾਈ ਨੂੰ ਵਾਪਰੀ ਜਦੋਂ ਨਾਬਾਲਗ ਲੜਕੀ ਸਕੂਲ ਤੋਂ ਵਾਪਸ ਆ ਰਹੀ ਸੀ। ਮਨੋਜ ਅਤੇ ਸ਼ੁਭਮ ਨੇ ਕਾਲੇ ਸਪਲੈਂਡਰ ਮੋਟਰਸਾਈਕਲ ’ਤੇ ਉਸ ਨੂੰ ਜ਼ਬਰਦਸਤੀ ਚੁੱਕ ਲਿਆ।

ਵਿਰੋਧ ਕਰਨ ਦੇ ਬਾਵਜੂਦ, ਉਹ ਉਸ ਨੂੰ ਧਮਕੀਆਂ ਦੇ ਕੇ ਮਨੋਜ ਦੇ ਘਰ ਲੈ ਗਏ, ਜਿੱਥੇ ਮਨੋਜ ਦੀ ਮਾਂ ਮੌਜੂਦ ਸੀ। ਮਨੋਜ ਨੇ ਉਸ ਨੂੰ ਆਪਣੀ ਪੈਂਟ-ਕਮੀਜ਼ ਪਹਿਨਾਈ ਅਤੇ ਫਿਰ ਆਪਣੇ ਦੋਸਤ ਦੇ ਘਰ ਲੈ ਗਿਆ, ਜਿੱਥੇ ਉਸ ਨਾਲ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਜਦੋਂ ਲੜਕੀ ਨੇ ਵਿਰੋਧ ਕੀਤਾ, ਤਾਂ ਦੋਵਾਂ ਨੇ ਉਸ ਨੂੰ ਕੁੱਟਿਆ।

ਇਸ ਤੋਂ ਬਾਅਦ, ਮੁਲਜ਼ਮ ਲੜਕੀ ਨੂੰ ਰੇਲਗੱਡੀ ਰਾਹੀਂ ਅੰਮ੍ਰਿਤਸਰ ਲੈ ਗਏ ਅਤੇ ਇੱਕ ਹੋਟਲ ਵਿੱਚ ਕਮਰਾ ਲੈ ਕੇ ਵਾਰੀ-ਵਾਰੀ ਬਲਾਤਕਾਰ ਕੀਤਾ। ਉਨ੍ਹਾਂ ਨੇ ਗੈਰ-ਕੁਦਰਤੀ ਸੈਕਸ ਵੀ ਕੀਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੀੜਤਾ ਕਿਸੇ ਤਰ੍ਹਾਂ 9 ਜੁਲਾਈ ਨੂੰ ਮੁਲਜ਼ਮਾਂ ਨੂੰ ਚਕਮਾ ਦੇ ਕੇ ਅੰਮ੍ਰਿਤਸਰ ਤੋਂ ਭੱਜਣ ਵਿੱਚ ਕਾਮਯਾਬ ਹੋਈ ਅਤੇ ਲੁਧਿਆਣਾ ਪਹੁੰਚ ਕੇ ਆਪਣੇ ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ

।ਪਿਤਾ ਦੀ ਸ਼ਿਕਾਇਤ ’ਤੇ ਸਾਹਨੇਵਾਲ ਥਾਣੇ ਦੀ ਪੁਲਿਸ ਨੇ ਮਨੋਜ ਅਤੇ ਸ਼ੁਭਮ, ਜੋ ਲੋਹਾਰਾ ਦੇ ਰਹਿਣ ਵਾਲੇ ਹਨ, ਵਿਰੁੱਧ ਬੀਐਨਐਸ ਅਤੇ ਪੋਕਸੋ ਐਕਟ ਦੀਆਂ ਧਾਰਾਵਾਂ 64, 351, 3(5) ਅਤੇ 6 ਤਹਿਤ ਕੇਸ ਦਰਜ ਕੀਤਾ। ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਅਤੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਦੋਵੇਂ ਜਲਦੀ ਫੜੇ ਜਾਣਗੇ।

 

Exit mobile version