The Khalas Tv Blog Punjab ਸਿੱਖ ਨੌਜਵਾਨ ਨਾਲ ਇਹ ਕਰਤੂਤ ਕਰਨ ਵਾਲੇ CCTV ਵਿੱਚ ਕੈਦ ! 2 ਲੋਕਾਂ ਦੀ ਗ੍ਰਿਫਤਾਰੀ
Punjab

ਸਿੱਖ ਨੌਜਵਾਨ ਨਾਲ ਇਹ ਕਰਤੂਤ ਕਰਨ ਵਾਲੇ CCTV ਵਿੱਚ ਕੈਦ ! 2 ਲੋਕਾਂ ਦੀ ਗ੍ਰਿਫਤਾਰੀ

ਬਿਉਰੋ ਰਿਪੋਰਟ : ਲੁਧਿਆਣਾ ਦੇ ਢੰਡਾਰੀ ਇਲਾਕੇ ਵਿੱਚ ਇੱਕ ਸਿੱਖ ਨੌਜਵਾਨ ‘ਤੇ ਕੁਝ ਪ੍ਰਵਾਸੀ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਹੈ । ਹਮਲਾਵਰ ਨੇ ਸਿੱਖ ਨੌਜਵਾਨ ਦੀ ਪੱਗ ਤੱਕ ਉਤਾਰ ਦਿੱਤੀ ਫਿਰ ਉਸ ਨੂੰ ਜਾਤੀ ਸੂਚਕ ਸ਼ਬਦ ਵੀ ਕਹੇ । ਇਹ ਘਟਨਾ ਇਲਾਕੇ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।

ਪੀੜ੍ਹਤ ਰਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਹ ਕਿਸੇ ਕੰਮ ਤੋਂ ਘਰ ਪਰਤ ਰਿਹਾ ਸੀ । ਰਸਤੇ ਵਿੱਚ ਇਲਾਕੇ ਦੇ 5 ਤੋਂ 7 ਨੌਜਵਾਨ ਖੜੇ ਹੋ ਗਏ । ਉਨ੍ਹਾਂ ਨੇ ਉਸ ਨਾਲ ਮਾੜਾ ਮਜ਼ਾਕ ਕੀਤਾ ਅਤੇ ਜਾਤੀ ਸੂਚਕ ਸ਼ਬਦ ਵੀ ਬੋਲੇ, ਜਦੋਂ ਉਸ ਨੇ ਰੋਕਿਆ ਤਾਂ ਉਸ ਨਾਲ ਕੁੱਟਮਾਰ ਕੀਤੀ ਗਈ ।

ਪੱਗ ਲਾਕੇ ਕੁੱਟਮਕਾਰ ਕੀਤੀ

ਪੀੜਤ ਮੁਤਾਬਿਕ ਮੁਲਜ਼ਮਾਂ ਵਿੱਚ ਇਲਾਕੇ ਦਾ ਰਹਿਣ ਵਾਲਾ ਹੈਪੀ ਜੇਂਟਰ ਦਾ ਪੁੱਤਰ ਮੁਖ ਰੂਪ ਵਿੱਚ ਸ਼ਾਮਲ ਸੀ । ਉਹ ਅਪਸ਼ਬਦ ਵਾਰ-ਵਾਰ ਬੋਲ ਰਿਹਾ ਸੀ । ਰਵਿੰਦਰ ਨੇ ਕਿਹਾ ਉਸ ਨੇ ਆਪਣੇ ਪਿਤਾ ਨੂੰ ਫੋਨ ਕੀਤਾ ਤਾਂ ਗੁੱਸੇ ਵਿੱਚ ਆਏ ਨੌਜਵਾਨ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਉਸ ‘ਤੇ ਹਮਲਾ ਕਰ ਦਿੱਤਾ । ਕੁੱਟਮਾਰ ਕਰਕੇ ਉਸ ਦੇ ਸਿਰ ‘ਤੇ ਪੱਗ ਉਤਾਰੀ ਅਤੇ ਜੇਬ੍ਹ ਵਿੱਚ ਪਿਆ ਮੋਬਾਈਲ ਤੋੜ ਦਿੱਤਾ । ਪੀੜਤ ਨੇ ਕਿਹਾ ਗਲਤ ਸ਼ਬਦਾਵਲੀ ਦੀ ਵਰਤੋਂ ਕਰਕੇ ਮੁਲਜ਼ਮ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ । ਰਵਿੰਦਰ ਨੇ ਕਿਹਾ ਕਿ ਜਦੋਂ ਉਹ ਪੁਲਿਸ ਚੌਕੀ ਵਿੱਚ ਸ਼ਿਕਾਇਤ ਕਰਨ ਗਿਆ ਤਾਂ ਪੁਲਿਸ ਨੇ ਉਸ ਦੀ ਸੁਣਵਾਈ ਨਹੀਂ ਕੀਤੀ ।

ਪੁਲਿਸ ਦੇ ਖਿਲਾਫ ਲੋਕਾਂ ਦੀ ਨਾਅਰੇਬਾਜੀ

ਪੀੜ੍ਹਤ ਰਵਿੰਦਰ ਸਿੰਘ ‘ਤੇ ਹਮਲੇ ਬਾਅਦ ਲੋਕ ਇਕੱਠੇ ਹੋਏ ਅਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਨਾਅਰੇਬਾਜੀ ਕੀਤੀ । ਜਿਸ ਦੇ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ । ਦੋਵੇ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਫਿਲਹਾਲ ਬਾਕੀ ਮੁਲਜ਼ਮਾਂ ਦੀ ਪਛਾਣ ਦੇ ਲਈ ਸੀਸੀਟੀਵੀ ਚੈੱਕ ਕੀਤੇ ਜਾ ਰਹੇ ਹਨ ।

Exit mobile version