The Khalas Tv Blog Punjab ਲੁਧਿਆਣਾ : ATM ‘ਚ ਕੈਸ਼ ਜਮ੍ਹਾ ਕਰਨ ਵਾਲੀ ਕੰਪਨੀ ਦੀ ਵੈਨ ‘ਚੋਂ ਕਰੋੜਾਂ ਦੀ ਲੁੱਟ , ਫਰਾਰ ਹੋਏ ਅਣਪਛਾਤੇ
Punjab

ਲੁਧਿਆਣਾ : ATM ‘ਚ ਕੈਸ਼ ਜਮ੍ਹਾ ਕਰਨ ਵਾਲੀ ਕੰਪਨੀ ਦੀ ਵੈਨ ‘ਚੋਂ ਕਰੋੜਾਂ ਦੀ ਲੁੱਟ , ਫਰਾਰ ਹੋਏ ਅਣਪਛਾਤੇ

ਲੁਧਿਆਣਾ ਦੇ ਰਾਜਪੁਰ ਨਗਰ ‘ਚ ATM ‘ਚ ਕੈਸ਼ ਜਮਾਂ ਕਰਨ ਵਾਲੀ ਕੰਪਨੀ ਦੀ ਵੈਨ ‘ਚੋਂ ਕਰੋੜਾਂ ਦੀ ਲੁੱਟ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਇਹ ਘਟਨਾ ਦੇਰ ਰਾਤ 2:30 ਵਜੇ ਦੇ ਕਰੀਬ ਵਾਪਰੀ ਹੈ। ਲੁੱਟੀ ਗਈ ਰਕਮ 7 ਕਰੋੜ ਦੀ ਕਰੀਬ ਦੱਸੀ ਜਾ ਰਹੀ ਹੈ। ਮਾਮਲੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਵੈਨ ਕੰਪਨੀ ਦੇ ਦਫ਼ਤਰ ਦੇ ਅਹਾਤੇ ਵਿੱਚ ਖੜੀ ਸੀ।

ਜਿਸ ਇਲਾਕੇ ਵਿੱਚ ਕੈਸ਼ ਵੈਨ ਦਾ ਦਫ਼ਤਰ ਹੈ, ਉਹ ਰਿਹਾਇਸ਼ੀ ਇਲਾਕਾ ਹੈ ਅਤੇ ਕੈਸ਼ ਵੈਨ ਕੰਪਨੀ ਦੀਆਂ ਸਾਰੀਆਂ ਗੱਡੀਆਂ ਇਸ ਦੇ ਵਿਚਕਾਰ ਖੜੀਆਂ ਹੁੰਦੀਆਂ ਹਨ, ਰਾਤ ਨੂੰ ਕੈਸ਼ ਭਰਿਆ ਜਾਂਦਾ ਹੈ ਅਤੇ ਕੈਸ਼ ਵੈਨਾਂ ਸਵੇਰੇ-ਸਵੇਰੇ ਆਪੋ-ਆਪਣੇ ਟਿਕਾਣਿਆਂ ਲਈ ਰਵਾਨਾ ਹੋ ਜਾਂਦੀਆਂ ਹਨ।

ਮਨਦੀਪ ਸਿੰਘ ਸਿੱਧੂ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਕਿਹਾ ਕਿ ਇਹ ਵੀ ਕੰਪਨੀ ਦੀ ਵੱਡੀ ਲਾਪਰਵਾਹੀ ਹੈ ਪਰ ਪੁਲਿਸ ਪੂਰੀ ਤਰਾਂ ਕੰਮ ਕਰ ਰਹੀ ਹੈ, ਜਲਦ ਹੀ ਇਸ ਦਾ ਪਤਾ ਲਗਾ ਲਿਆ ਜਾਵੇਗਾ। ਹਾਲਾਂਕਿ ਆਏ ਨਕਾਬਪੋਸ਼ ਲੁਟੇਰਿਆਂ ਨੇ ਮੁਲਾਜ਼ਮਾਂ ਨੂੰ ਡਰਾ ਦਿੱਤਾ ਪਰ ਇਸ ‘ਚ ਇੱਕ ਖ਼ਾਸ ਗੱਲ ਇਹ ਹੈ ਕਿ ਨਕਾਬਪੋਸ਼ ਲੁਟੇਰਿਆਂ ‘ਚ ਇੱਕ ਔਰਤ ਵੀ ਸ਼ਾਮਲ ਸੀ। ਉਨ੍ਹਾਂ ਕੋਲ ਤੇਜ਼ਧਾਰ ਹਥਿਆਰ ਵੀ ਸਨ, ਲੁੱਟ ਕਰਨ ਲਈ ਆਏ ਨਕਾਬਪੋਸ਼ ਲੁਟੇਰਿਆਂ ਦੀ ਗਿਣਤੀ 9 ਤੋਂ 10 ਸੀ।

ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਇੱਕ ਬੈਨ ਨੂੰ ਲੁਧਿਆਣਾ ਦੇ ਨੇੜੇ ਮੁਲਾਂਪੁਰ ਦਾਖਾਂ ਵਿਖੇ ਟਰੇਸ ਕੀਤੀ ਹੈ । ਉਨ੍ਹਾਂ ਨੇ ਕਿਹਾ ਕਿ ਵੈਨ ਵਿੱਚ ਪਏ ਕੈਸ਼ ਨੂੰ ਲਾਕਰ ਵਿੱਚ ਰੱਕਣ ਦੀ ਥਾਂ ਖੁੱਲੀ ਥਾਂ ਵਿੱਚ ਹੀ ਰੱਖਿਆ ਗਿਆ ਸੀ ਜੋ ਕਿ ਬਹੁਤ ਲਾਪਰਵਾਹੀ ਦੀ ਵਾਲੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਕੰਪਨੀ ਦੇ ਦੱਸਣ ਮੁਤਾਬਿਕ ਉਨ੍ਹਾਂ ਕੋਲ 10 ਕਰੋੜ ਦੇ ਕਰੀਰ ਕੈਸ਼ ਪਿਆ ਸੀ , ਜਿਸ ਵਿੱਚੋਂ ਹੁਣ 4 ਕਰੋੜ ਰਹਿ ਗਿਆ ਹੈ।  ਉਨ੍ਹਾਂ ਨੇ ਕਿਹਾ ਕਿ ਪੁਲਿ, ਬਹੁਤ ਜਲਦ ਮੁਲਜ਼ਮਾਂ ਤੱਕ ਪਹੁੰਚ ਜਾਵੇਗੀ।

ਉਨ੍ਹਾਂ ਨੇ ਦੱਸਿਆ ਕਿ ਲੁਟੇਰੇ ਹਥਿਆਰ ਲੈ ਕੇ ਰਾਜਗੁਰੂ ਨਗਰ ਨੇੜੇ ਏਟੀਐੱਮਜ਼ ਕੈਸ਼ ਜਮ੍ਹਾਂ ਕਰਵਾਉਣ ਵਾਲੀ ਫਰਮ ਸੀਐੱਮਐੱਸ ਸਿਕਿਉਰਿਟੀ ਦੇ ਦਫ਼ਤਰ ਵਿੱਚ ਦਾਖਲ ਹੋਏ, ਜਿਥੇ ਉਨ੍ਹਾਂ ਨੇ ਸੁਰੱਖਿਆ ਗਾਰਡਾਂ ਨੂੰ ਬੰਦੀ ਬਣਾ ਲਿਅ। ਲੁਟੇਰਿਆਂ ਨੇ ਚਾਰ ਕਰੋੜ ਰੁਪਏ ਦਫ਼ਤਰ ਦੇ ਅੰਦਰੋਂ ਤੇ ਤਿੰਨ ਕਰੋੜ ਰੁਪਏ, ਜੋ ਕੈਸ ਵੈਨ ’ਚ ਵਿੱਚ ਪਏ ਸਨ, ਲੁੱਟ ਕੇ ਲੈ ਗਏ। ਇਸਦੇ ਨਾਲ ਹੀ ਲੁਟੇਰੇ ਕੈਮਰਿਆਂ ਦਾ ਡੀਵੀਆਰ ਵੀ ਆਪਣੇ ਨਾਲ ਲੈ ਗਏ।

ਕੰਪਨੀਆਂ ਦੀ ਕਾਫ਼ੀ ਅਯੋਗਤਾ ਸਾਹਮਣੇ ਆਈ ਹੈ, ਇੰਨੀ ਜ਼ਿਆਦਾ ਨਕਦੀ ਹੈ, ਪਰ ਇਸ ਦੀ ਕੋਈ ਸੁਰੱਖਿਆ ਨਹੀਂ ਹੈ। ਦੋ ਸਾਲ ਪਹਿਲਾਂ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਜਿੱਥੇ ਇਹ ਦਫ਼ਤਰ ਹੈ, ਉਹ ਥਾਂ ਬਿਲਕੁਲ ਵੀ ਸੁਰੱਖਿਅਤ ਨਹੀਂ ਹੈ ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਨੇ ਸੁਰੱਖਿਆ ਨਹੀਂ ਵਧਾਈ।

ਨਕਾਬਪੋਸ਼ ਲੁਟੇਰੇ 2 ਤੋਂ 3 ਘੰਟੇ ਤੱਕ ਦਫ਼ਤਰ ਦੇ ਅੰਦਰ ਰਹੇ ਅਤੇ ਫਿਰ ਫ਼ਰਾਰ ਹੋ ਗਏ। ਦੱਸਿਆ ਇਹ ਜਾ ਰਿਹਾ ਹੈ ਕਿ, ਇਹ ਸਾਰਾ ਪੈਸਾ ਸੀਐਨਐਸ ਫ਼ਾਇਨਾਂਸ ਕੰਪਨੀ ਦਾ ਸੀ। CMS ਕੰਪਨੀ ਬੈਂਕਾਂ ਤੋਂ ਨਕਦੀ ਇਕੱਠੀ ਕਰਨ ਅਤੇ ਉਨ੍ਹਾਂ ਦੇ ATM ਵਿੱਚ ਜਮਾਂ ਕਰਨ ਦੀ ਸੇਵਾ ਪ੍ਰਦਾਨ ਕਰਦੀ ਹੈ।

Exit mobile version