The Khalas Tv Blog Others ਲੁਧਿਆਣਾ ‘ਚ ਗਰਭਵਤੀ ਔਰਤ ਨੇ ਕੀਤਾ ਸੂਸਾਈਡ ! ਪਤੀ ਦੀ ਕਹਾਣੀ ਸ਼ੱਕ ਦੇ ਦਾਇਰੇ ‘ਚ ! ਪੁਲਿਸ ਨੇ ਚੁੱਕਿਆ ਇਹ ਕਦਮ
Others

ਲੁਧਿਆਣਾ ‘ਚ ਗਰਭਵਤੀ ਔਰਤ ਨੇ ਕੀਤਾ ਸੂਸਾਈਡ ! ਪਤੀ ਦੀ ਕਹਾਣੀ ਸ਼ੱਕ ਦੇ ਦਾਇਰੇ ‘ਚ ! ਪੁਲਿਸ ਨੇ ਚੁੱਕਿਆ ਇਹ ਕਦਮ

ਬਿਉਰੋ ਰਿਪੋਰਟ : ਲੁਧਿਆਣਾ ਵਿੱਚ ਇੱਕ ਗਰਭਵਤੀ ਔਰਤ ਨੇ ਸ਼ੱਕੀ ਹਾਲਤ ਵਿੱਚ ਮ੍ਰਿਤਕ ਦੇਹ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਆਪਣੀ ਜ਼ਿੰਦਗੀ ਆਪ ਖਤਮ ਕੀਤੀ ਹੈ । ਔਰਤ ਧੀ ਦੀ ਕਿਡਨੀ ਤੋਂ ਕਾਫੀ ਪਰੇਸ਼ਾਨ ਸੀ । ਪੁਲਿਸ ਨੇ ਪਰਿਵਾਰ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਪਤੀ-ਪਤਨੀ ਵਿੱਚ ਸਬਜੀ ਬਣਾਉਣ ਨੂੰ ਲੈਕੇ ਤੂੰ-ਤੂੰ -ਮੈਂ-ਮੈਂ ਹੋ ਗਈ ਸੀ। ਪੁਲਿਸ ਨੂੰ ਪਤੀ ਦੇ ਬਿਆਨ ‘ਤੇ ਸ਼ੱਕ ਹੈ ਅਤੇ ਇਸੇ ਲਈ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ।

ਮ੍ਰਿਤਕ ਸੋਨੀਆ ਦੇ ਕਰੀਬੀਆਂ ਨੇ ਕਿਹਾ 10 ਸਾਲ ਪਹਿਲਾਂ ਨਵਦੀਪ ਸ਼ਰਮਾ ਦਾ ਵਿਆਹ ਹੋਇਆ ਸੀ । ਔਰਤ ਦੀ ਸਬਜੀ ਬਣਾਉਣ ਨੂੰ ਲੈਕੇ ਪਤੀ ਨਵਦੀਪ ਦੇ ਨਾਲ ਝੜਪ ਹੋਈ ਜਿਸ ਤੋਂ ਬਾਅਦ ਉਹ ਕਮਰੇ ਤੋਂ ਚੱਲ ਗਿਆ। ਨਵਦੀਪ ਤਕਰੀਬਨ 20 ਮਿੰਟ ਬਾਅਦ ਕਮਰੇ ਵਿੱਚ ਪਹੁੰਚਿਆ ਤਾਂ ਸੋਨੀਆ ਫਾਹੇ ਨਾਲ ਲਟਕੀ ਹੋਈ ਮਿਲੀ। ਇਸ ਦੇ ਬਾਅਦ ਨਵਦੀਪ ਨੇ ਫੌਰਨ ਸੋਨੀਆ ਦੇ ਪਰਿਵਾਰ ਵਾਲਿਆ ਅਤੇ ਪੁਲਿਸ ਨੂੰ ਇਤਲਾਹ ਕੀਤੀ ਗਈ । ਮੌਕੇ ‘ਤੇ ਪੁਲਿਸ ਪਹੁੰਚੀ ਅਤੇ ਉਨ੍ਹਾਂ ਨੇ ਸੋਨੀਆ ਨੂੰ ਫਾਹੇ ਤੋਂ ਉਤਾਰਿਆ ।

ਪਤੀ ਨਵਦੀਪ ਨੇ ਦੱਸਿਆ ਕਿ ਪਹਿਲਾਂ ਲੱਗਿਆ ਕਿ ਸ਼ਾਇਦ ਉਸ ਦੀ ਪਤਨੀ ਬਾਥਰੂਮ ਗਈ ਸੀ ਪਰ ਜਦੋਂ 20 ਮਿੰਟ ਤੱਕ ਹੇਠਾਂ ਨਹੀਂ ਆਈ ਤਾਂ ਉਸ ਦੀ ਲਾਸ਼ ਲਟਕੀ ਹੋਈ ਮਿਲੀ। ਫਿਲਹਾਲ ਇਸ ਪੂਰੇ ਮਾਮਲੇ ਵਿੱਚ ਪੁਲਿਸ ਸ਼ੱਕ ਦੀ ਨਜ਼ਰ ਨਾਲ ਵੇਖ ਰਹੀ ਹੈ ।

ਸੋਨੀਆ ਦੀ ਧੀ ਨੂੰ ਸੀ ਕਿਡਨੀ ਦੀ ਪਰੇਸ਼ਾਨੀ

ਜਾਣਕਾਰੀ ਮੁਤਾਬਿਕ ਸੋਨੀਆ ਦੀ ਧੀ ਨੂੰ ਕਿਡਨੀ ਦੀ ਪਰੇਸ਼ਾਨੀ ਹੈ । ਕਿਡਨੀਆਂ ਦਾ ਸਾਇਜ਼ ਛੋਟਾ ਵੱਡਾ ਸੀ । ਇਸੇ ਕਾਰਣ ਉਹ ਪਰੇਸ਼ਾਨ ਰਹਿੰਦੀ ਸੀ । ਫਿਲਹਾਲ ਉਸ ਦੇ ਗਰਭ ਵਿੱਚ 6 ਮਹੀਨੇ ਦਾ ਬੱਚਾ ਸੀ । ਅਚਾਨਕ ਪੱਖੇ ਨਾਲ ਲਟਕੀ ਮਿਲੀ ਲਾਸ਼ ਸ਼ੱਕ ਵੱਲ ਇਸ਼ਾਰਾ ਕਰ ਰਹੀ ਹੈ ।

ਪੋਸਟਮਾਰਟਮ ਰਿਪੋਰਟ ਵਿੱਚ ਹੋਵੇਗਾ ਖੁਲਾਸਾ

ASI ਇੰਦਰਜੀਤ ਨੇ ਕਿਹਾ ਕਿ ਪੁਲਿਸ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ, ਫਿਲਹਾਲ ਪੋਸਟਮਾਰਟ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਪਰ ਪੁਲਿਸ ਨੂੰ ਇਸ ਪੂਰੇ ਮਾਮਲੇ ਵਿੱਚ ਪਤੀ ਦੇ ਬਿਆਨ ਤੇ ਸ਼ੱਕ ਹੈ ਅਤੇ ਇਸੇ ਲਈ ਉਸ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਹੈ।

Exit mobile version