The Khalas Tv Blog Punjab ਜ਼ਹਿਰੀਲੀ ਸ਼ਰਾਬ ਦਾ ਮਾਮਲਾ:- ਲੁਧਿਆਣਾ ਪੁਲਿਸ ਨੇ ਜਾਂਚ ਦੌਰਾਨ ਕੀਤਾ ਵੱਡਾ ਖੁਲਾਸਾ
Punjab

ਜ਼ਹਿਰੀਲੀ ਸ਼ਰਾਬ ਦਾ ਮਾਮਲਾ:- ਲੁਧਿਆਣਾ ਪੁਲਿਸ ਨੇ ਜਾਂਚ ਦੌਰਾਨ ਕੀਤਾ ਵੱਡਾ ਖੁਲਾਸਾ

‘ਦ ਖ਼ਾਲਸ ਬਿਊਰੋ(ਅਤਰ ਸਿੰਘ):- ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੁਣ ਤੱਕ 119 ਲੋਕਾਂ ਦੀ ਮੌਤ ਹੋ ਜਾਣ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਹਰ ਜ਼ਿਲ੍ਹੇ ਵਿੱਚ ਛਾਪੇਮਾਰੀ ਦੌਰਾਨ ਹੁਣ ਤੱਕ 37 ਲੋਕ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।

ਅੱਜ ਲੁਧਿਆਣਾ ਪੁਲਿਸ ਵੱਲੋਂ ਛਾਪੇਮਾਰੀ ਦੌਰਾਨ ਪਿੰਡ ਲਾਡੋਵਾਲ ਦੇ ਇਲਾਕੇ ਵਿੱਚ ਸਤਲੁਜ ਦਰਿਆ ਦੇ ਜੰਗਲ ਵਿੱਚ 50,000 ਲੀਟਰ ਲਾਹਣ ਨੂੰ ਬਰਾਮਦ ਕਰਕੇ ਉਸ ਨੂੰ ਨਸ਼ਟ ਕਰ ਦਿੱਤਾ ਅਤੇ ਸ਼ਰਾਬ ਦੀਆਂ ਭੱਠੀਆਂ ਸਮੇਤ ਡਰੱਮੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ।

ਪਿਛਲੇ ਦੋ ਦਿਨਾਂ ਦੇ ਅੰਦਰ-ਅੰਦਰ ਲੁਧਿਆਣਾ ਪੁਲਿਸ ਨੇ ਢਾਈ ਲੱਖ ਦੇ ਕਰੀਬ ਲਾਹਣ ਨੂੰ ਬਰਾਮਦ ਕਰਕੇ ਉਸ ਨੂੰ ਨਸ਼ਟ ਕਰ ਦਿੱਤਾ ਹੈ।

ਜਾਂਚ ਦੌਰਾਨ ਇਹ ਵੀ ਵੱਡਾ ਖੁਲਾਸਾ ਹੋਇਆ ਹੈ ਕਿ ਜ਼ਹਿਰੀਲੀ ਸ਼ਰਾਬ ਲੁਧਿਆਣਾ ਤੋਂ ਮੋਗਾ ਹੋ ਕੇ ਤਰਨਤਾਰਨ ਪਹੁੰਚਾਈ ਜਾ ਰਹੀ ਸੀ, ਪੁਲਿਸ ਨੇ ਲੁਧਿਆਣਾ ਤੋਂ ਰਵਿੰਦਰ ਨਾਂ ਦੇ ਮੁਲਜ਼ਮ ਵਪਾਰੀ ਸਣੇ 12 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ, 8 ਲੋਕਾਂ ਦੀ ਭਾਲ ਜਾਰੀ ਹੈ। ਪੁਲਿਸ ਅਧਿਕਾਰੀਆਂ ਮੁਤਾਬਿਕ, ਇਹਨਾਂ ਲੋਕਾਂ ਵੱਲੋਂ ਸ਼ਰਾਬ ਵਿੱਚ ਮਿਲਾਵਟ ਕਰਕੇ ਤਰਨਤਾਰਨ ਦੇ ਹਰਜੀਤ ਨਾਂ ਦੇ ਵਿਅਕਤੀ ਨੂੰ ਪਹੁੰਚਾਈ ਜਾ ਰਹੀ ਸੀ, ਜੋ ਬਾਅਦ ਵਿੱਚ ਹੋਰ ਮਿਲਾਵਟ ਕਰਕੇ ਅੱਗੇ ਬਲਵਿੰਦਰ ਕੌਰ ਨਾਂ ਦੀ ਔਰਤ ਨੂੰ ਵੇਚੀ ਜਾ ਰਹੀ ਸੀ।

 

ਪੁਲਿਸ ਵੱਲੋਂ ਆਬਕਾਰੀ ਐਕਟ ਦੇ ਤਹਿਤ ਹੁਣ ਤੱਕ ਕੁੱਲ 519 ਲੋਕਾਂ ਖਿਲਾਫ ਕੇਸ ਦਰਜ ਕੀਤੇ ਗਏ ਹਨ। ਪੁਲਿਸ ਅਧਿਆਰੀਆਂ ਮੁਤਾਬਿਕ, ਨਕਲੀ ਸ਼ਰਾਬ ਵੇਚਣ ਅਤੇ ਬਣਾਉਣ ਵਾਲਿਆਂ ਦੀ ਭਾਲ ਜਾਰੀ ਹੈ ਪੁਲਿਸ ਨੇ ਦਾਅਵਾ ਕੀਤੇ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Exit mobile version