The Khalas Tv Blog Punjab ਪੰਜਾਬ ਵਿੱਚ Zomato ਤੇ Swiggy ਦੇ ਨਾਂ ‘ਤੇ 4 ਲੱਖ ਦਾ ਚੂਨਾ !
Punjab

ਪੰਜਾਬ ਵਿੱਚ Zomato ਤੇ Swiggy ਦੇ ਨਾਂ ‘ਤੇ 4 ਲੱਖ ਦਾ ਚੂਨਾ !

ਬਿਉਰੋ ਰਿਪੋਰਟ : ਲੁਧਿਆਣਾ ਵਿੱਚ ਸਵਿਗੀ ਅਤੇ ਜੋਮੈਟੋ ਦੇ ਫਰਜ਼ੀ ਮੈਨੇਜਰ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ । ਇਹ ਫਰਜ਼ੀ ਮੈਨੇਜਰ ਸ਼ਹਿਰ ਵਿੱਚ ਕਈ ਰੈਸਟੋਰੈਂਟ ਅਤੇ ਢਾਬਾ ਮਾਲਿਕਾਂ ਨੂੰ ਲੱਖਾਂ ਦਾ ਚੂਨਾ ਲੱਗਾ ਚੁੱਕਾ ਹੈ। ਮੁਲਜ਼ਮ ‘ਤੇ ਪਹਿਲਾਂ ਵੀ ਜੋਮੈਟੋ ਦੇ ਨਾਂ ‘ਤੇ ਠੱਗੀ ਮਾਰਨ ਦਾ ਮਾਮਲਾ ਦਰਜ ਹੋ ਚੁੱਕਾ ਹੈ । ਹੁਣ ਤੱਕ ਮੁਲਜ਼ਮ 65 ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਿਆ ਹੈ।

ਸਵਿਗੀ-ਜੋਮੈਟੋ ਪੈਨਲ ਨਾਲ ਜੁੜਨ ਦੀ ਮੰਗ ‘ਤੇ 19,999 ਰੁਪਏ

ਮੁਲਜ਼ਮ ਢਾਬਾ ਅਤੇ ਰੈਸਟੋਰੈਂਟ ਮਾਲਿਕ ਤੋਂ ਸਵਿਗੀ ਅਤੇ ਜੋਮੈਟੋ ਪੈਨਲ ਨਾਲ ਜੁੜਨ ਦੇ ਲਈ ਬੋਰਡ ਲਗਵਾਉਣ ਦੇ ਲਈ ਬਦਲੇ ਵਿੱਚ 19,999 ਰੁਪਏ ਲੈਂਦਾ ਸੀ । ਪੈਸੇ ਦੇਣ ਵਾਲੇ ਨੂੰ ਸ਼ੱਕ ਨਾ ਹੋਵੇ ਇਸ ਲਈ 15 ਹਜ਼ਾਰ ਨਕਦ ਅਤੇ 4999 ਰੁਪਏ ਆਨਲਾਈਨ ਲੈਂਦਾ ਸੀ । ਮੁਲਜ਼ਮ ਦੀ ਪਛਾਣ ਸਿਧਾਰਥ ਅਗਰਵਾਲ ਦੇ ਰੂਪ ਵਿੱਚ ਹੋਈ ਹੈ ।

ਅਰਬਨ ਵਾਇਬ ਰੈਸਟੋਰੈਂਟ ਵਿੱਚ ਠੱਗੀ ਕਰਕੇ ਫੜਿਆ ਗਿਆ

ਸਿਧਾਰਥ ਨੇ ਅਰਬਨ ਵਾਈਬ ਰੈਸਟੋਰੈਂਟ ਸਾਉਥ ਸਿਟੀ ਜਾਕੇ ਆਪਣੇ ਆਪ ਨੂੰ ਸਵਿਗੀ ਦਾ ਮੈਨੇਜਾਰ ਦੱਸਿਆ ਅਤੇ ਉਨ੍ਹਾਂ ਨੂੰ ਸਵਿਗੀ ਪੈਨਲ ਨਾਲ ਜੋੜਨ ਦੇ ਲਈ ਕਿਹਾ । ਮੁਲਜ਼ਮ ਨੇ ਕਿਹਾ ਕਿ ਉਹ ਉਨ੍ਹਾਂ ਦੇ ਰੈਸਟੋਰੈਂਟ ਦੇ ਬਾਹਰ ਬੋਰਡ ਲਗਵਾਏਗਾ। ਮੁਲਜ਼ਮ ਨੇ ਉਨ੍ਹਾਂ ਤੋਂ 19,999 ਰੁਪਏ ਲਏ । ਸਿਧਾਰਥ ਨੇ ਗੂਗਲ ਵਿੱਚ ਆਪਣੇ ਨਾਂ ਨਾਲ ਬੂੰਦੀ ਟੈਕਲੋਲਿਜੀ ਪ੍ਰਾਈਵੇਟ ਲਿਮਟਿਡ ਰੱਖਿਆ ਹੋਇਆ ਸੀ। ਇਹ ਨਾਂ ਪਹਿਲਾਂ ਤੋਂ ਸਵਿਗੀ ਨੇ ਰੱਖਿਆ ਸੀ ।

ਜੋਮੈਟੋ ਕੰਪਨੀ ਦਾ ਆਈਕਾਰਡ ਅਤੇ ਸਕੂਟੀ ਬਰਾਮਦ

ADCP ਸਮੀਰ ਵਰਮਾ ਨੇ ਦੱਸਿਆ ਕਿ ਸਿਧਾਰਥ 65 ਲੋਕਾਂ ਤੋਂ ਹੁਣ ਤੱਕ 4 ਲੱਖ 39 ਹਜ਼ਾਰ 336 ਰੁਪਏ ਦਾ ਧੋਖਾ ਕਰ ਚੁੱਕਾ ਹੈ । ਮੁਲਜ਼ਮ ‘ਤੇ IT ਐਕਟ ਦੇ ਤਹਿਤ ਪੀਏਯੂ ਵਿੱਚ ਮਾਮਲਾ ਦਰਜ ਹੈ । ਮੁਲਜ਼ਮ ਤੋਂ ਜੋਮੈਟੋ ਕੰਪਨੀ ਦਾ ਆਈਕਾਰਡ,ਜੋਮੈਟੀ ਕੰਪਨੀ ਦੀ ਟੀ-ਸ਼ਰਟ,ਇੱਕ ਮੋਬਾਈਲ ਅਤੇ ਇੱਕ ਐਕਟਿਵਾ ਬਰਾਮਦ ਹੋਈ ਹੈ ।

Exit mobile version