The Khalas Tv Blog Punjab ਜਿੰਮ ‘ਚ ਇਕਲੌਤੇ ਪੁੱਤ ਦੀ ਮੌਤ ! 2 ਮਹੀਨੇ ਬਾਅਦ ਸੀ ਵਿਆਹ ! ਮਾਂ ਨੇ ਜਿੰਮ ਮਾਲਕ ‘ਤੇ ਲਗਾਏ ਗੰਭੀਰ ਇਲਜ਼ਾਮ!
Punjab

ਜਿੰਮ ‘ਚ ਇਕਲੌਤੇ ਪੁੱਤ ਦੀ ਮੌਤ ! 2 ਮਹੀਨੇ ਬਾਅਦ ਸੀ ਵਿਆਹ ! ਮਾਂ ਨੇ ਜਿੰਮ ਮਾਲਕ ‘ਤੇ ਲਗਾਏ ਗੰਭੀਰ ਇਲਜ਼ਾਮ!

ਬਿਉਰੋ ਰਿਪੋਰਟ : ਲੁਧਿਆਣਾ ਦੇ ਇੱਕ ਜਿੰਮ ਵਿੱਚ ਨੌਜਵਾਨ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਹੈ । ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦਾ ਫਰਵਰੀ ਵਿੱਚ ਵਿਆਹ ਸੀ । ਪਰਿਵਾਰ ਦਾ ਇਲਜ਼ਾਮ ਹੈ ਕਿ ਪੁੱਤਰ ਦੇ ਸਰੀਰ ‘ਤੇ ਕਈ ਥਾਵਾਂ ‘ਤੇ ਕੁੱਟਮਾਰ ਦੇ ਨਿਸ਼ਾਨ ਸਨ ਨਾਲ ਹੀ ਮੂੰਹ ਤੋਂ ਝਗ ਨਿਕਲ ਰਹੀ ਸੀ । ਮ੍ਰਿਤਕ ਦੀ ਪਛਾਣ ਸੁਖਚੈਨ ਸਿੰਘ ਉਰਫ ਸ਼ੈਰੀ ਦੇ ਰੂਪ ਵਿੱਚ ਹੋਈ ਹੈ । ਸੁਖਚੈਨ ਐਮਾਜੋਨ ਵਿੱਚ ਕੰਮ ਕਰਦਾ ਸੀ। ਮ੍ਰਿਤਕ ਨੌਜਵਾਨ ਦੀ ਮਾਂ ਹਰਬੰਸ ਕੌਰ ਨੇ ਦੱਸਿਆ ਕਿ ਉਸ ਦੇ ਪੁੱਤਰ ਨੇ 2 ਦਿਨ ਪਹਿਲਾਂ ਰਿਸ਼ੀ ਨਗਰ ਵਿੱਚ ਬਣੇ ਇੱਕ ਜਿੰਮ ਵਿੱਚ ਕਸਰਤ ਸ਼ੁਰੂ ਕੀਤੀ ਸੀ।

ਮਰਨ ਤੋਂ ਪਹਿਲਾਂ ਮਾਂ ਨੂੰ ਫੋਟੋ ਭੇਜੀ,ਕਿਹਾ ਫੀਸ ਭੇਜ ਦਿਉ

ਮਾਂ ਨੇ ਦੱਸਿਆ ਕਿ ਜਿੰਮ ਜਾਕੇ ਪੁੱਤਰ ਨੇ ਇਕ ਫੋਟੋ ਵੀ ਉਨ੍ਹਾਂ ਨੂੰ ਭੇਜੀ ਸੀ ਅਤੇ ਜਿੰਮ ਦੀ ਫੀਸ ਦੇਣ ਨੂੰ ਕਿਹਾ ਸੀ । ਕੁਝ ਦੇਰ ਦੇ ਬਾਅਦ ਇਕ ਨੌਜਵਾਨ ਨੇ ਘਰ ਆਕੇ ਉਨ੍ਹਾਂ ਦੇ ਕਿਰਾਏਦਾਰ ਨੂੰ ਦੱਸਿਆ ਕਿ ਸ਼ੈਰੀ ਪੋੜੀਆਂ ਤੋਂ ਹੇਠਾਂ ਡਿੱਗ ਗਿਆ ਹੈ । ਉਸ ਨੂੰ DMC ਹਸਪਤਾਲ ਲਿਜਾਇਆ ਗਿਆ ਹੈ । ਮਾਂ ਹਰਬੰਸ ਕੌਰ ਨੇ ਦੱਸਿਆ ਕਿ ਉਹ ਸ਼ਹਿਰ ਤੋਂ ਬਾਹਰ ਕਿਸੇ ਵਿਆਹ ਸਮਾਗਮ ਵਿੱਚ ਗਈ ਸੀ । ਜਦੋਂ ਘਰ ਪਰਤੀ ਤਾਂ DMC ਹਸਪਤਾਲ ਜਾਕੇ ਵੇਖਿਆ ਤਾਂ ਪੁੱਤਰ ਦੀ ਮੌਤ ਹੋ ਗਈ ਸੀ ।

10 ਸਾਲ ਤੋਂ ਕਰਦਾ ਸੀ ਜਿੰਮ

ਹਰਬੰਸ ਨੇ ਦੱਸਿਆ ਕਿ ਪੁੱਤਰ ਨੂੰ ਜਿੰਮ ਵਿੱਚ ਕਸਰਤ ਕਰਨ ਦੀ ਆਦਤ ਸੀ । 10 ਸਾਲ ਤੋਂ ਉਹ ਕਸਰਤ ਕਰ ਰਿਹਾ ਸੀ । ਇਸ ਜਿੰਮ ਵਿੱਚ ਗਏ ਉਸ ਨੂੰ 3 ਦਿਨ ਹੀ ਹੋਏ ਸਨ । ਉਨ੍ਹਾਂ ਨੂੰ ਇਲਾਕੇ ਦੇ ਲੋਕਾਂ ਨੇ ਦੱਸਿਆ ਸੀ ਕਿ ਜਿੰਮ ਵਿੱਚ ਨੌਜਵਾਨਾਂ ਨੂੰ ਓਵਰ ਵੇਟ ਭਾਰ ਚੁੱਕਣ ਦੇ ਲਈ ਜਿੰਮ ਦਾ ਮਾਲਕ ਪਾਣੀ ਵਿੱਚ ਘੋਲ ਕੇ ਇੱਕ ਚੀਜ਼ ਦਿੰਦਾ ਹੈ । ਉਨ੍ਹਾਂ ਨੂੰ ਸ਼ੱਕ ਹੈ ਸਾਜਿਸ਼ ਦੇ ਤਹਿਤ ਪੁੱਤਰ ਨੂੰ ਮਾਰਿਆ ਗਿਆ ਹੈ।

ਜਿੰਮ ਵਿੱਚ ਸੀਸੀਟੀਵੀ ਬੰਦ

ਉਨ੍ਹਾਂ ਨੇ ਦੱਸਿਆ ਹੈ ਕਿ ਪਹਿਲਾਂ ਤਾਂ ਜਿੰਮ ਦਾ ਮਾਲਕ ਕਹਿੰਦਾ ਸੀ ਕਿ ਸੀਸੀਟੀਵੀ ਚੈੱਕ ਕਰ ਸਕਦੇ ਹੋ। ਹੁਣ ਜਦੋਂ ਸੀਸੀਟੀਵੀ ਚੈੱਕ ਕਰਨ ਲੱਗੇ ਤਾਂ ਜਵਾਬ ਹੈ ਕਿ ਕੈਮਰੇ ਚੱਲ ਨਹੀਂ ਰਹੇ ਹਨ । ਉਹ 29 ਸਾਲ ਤੋਂ ਪੁੱਤਰ ਦੇ ਨਾ ਇਕੱਲੇ ਰਹਿੰਦੀ ਸੀ । ਪਤੀ ਵੱਖ ਹੋ ਗਿਆ ਸੀ । ਹਰਬੰਸ ਨੇ ਕਿਹਾ ਉਨ੍ਹਾਂ ਦਾ ਪਤੀ ਵੀ ਮਾਰਨ ਦੀ ਧਮਕੀ ਦਿੰਦਾ ਸੀ। ਕਈ ਵਾਰ ਉਸ ਨੇ ਮਾਰਨ ਦੀ ਕੋਸ਼ਿਸ਼ ਕੀਤੀ । ASI ਅਸ਼ਵਨੀ ਕੁਮਾਰ ਨੇ ਦੱਸਿਆ ਸ਼ਿਕਾਇਤ ‘ਤੇ ਜਾਂਚ ਕਰਵਾਈ ਜਾ ਰਹੀ ਹੈ । ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਦੇ ਲਈ ਰੱਖਿਆ ਗਿਆ ਹੈ ।

Exit mobile version