The Khalas Tv Blog Khetibadi ਬਹਿਸ ਕਰਨ ਲਈ ਬੁਲਾਏ ਕਿਸਾਨ ਆਗੂਆਂ ਦਾ ਹੋਇਆ ਇਹ ਹਾਲ…
Khetibadi Punjab

ਬਹਿਸ ਕਰਨ ਲਈ ਬੁਲਾਏ ਕਿਸਾਨ ਆਗੂਆਂ ਦਾ ਹੋਇਆ ਇਹ ਹਾਲ…

ਬਹਿਸ ਕਰਨ ਲਈ ਬੁਲਾਏ ਕਿਸਾਨ ਆਗੂਆਂ ਦਾ ਹੋਇਆ ਇਹ ਹਾਲ...

ਚੰਡੀਗੜ੍ਹ : ਅੱਜ 1 ਨਵੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਟਾਈਟ ਕਰਕੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਮੁੱਦਿਆ ਤੇ ਬਹਿਸ ਕਰਨ ਦਾ ਸੱਦਾ ਦਿੱਤਾ ਸੀ। ਬਹਿਸ ਨੂੰ ਨਾ ਦਿਤਾ ਗਿਆ ਮੈ ਪੰਜਾਬ ਬੋਲਦਾ ਹਾਂ , ਪੰਜਾਬ ਸਰਕਾਰ ਕਿਸਾਨ ਨਾਲ ਬਹਿਸ ਕਰਨ ਤੋ ਭੱਜੀ, ਪੰਜਾਬ ਦੀਆ ਕਿਸਾਨ ਜਥੇਬੰਦੀਆ ਨੂੰ ਬਹਿਸ ਵਿਚ ਸ਼ਾਮਲ ਹੋਣ ਤੋ ਰਸਤੇ ਵਿੱਚ ਹੀ ਰੋਕਿਆ ,ਪੰਜਾਬ ਸਰਕਾਰ ਨੇ ਬਹਿਸ ਤੇ ਬੁਲਾਏ ਕਿਸਾਨ ਆਗੂਆ ਨੂੰ ਥਾਣੇ ਵਿੱਚ ਬੰਦ ਕਰ ਦਿਤਾ ਹੈ ।

ਪੰਜਾਬ ਸਰਕਾਰ ਦੀ ਬਹਿਸ ਵਿੱਚ ਹਿੱਸਾ ਲੈਣ ਜਾ ਰਹੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਅਵਤਾਰ ਮਹਿਮਾ ਨੂੰ ਸਾਥੀਆਂ ਸਮੇਤ ਥਾਣਾ ਸਦਰ ਜਗਰਾਓਂ ਵਿੱਚ ਕੀਤਾ ਬੰਦ ਸੂਬਾ ਪ੍ਰੈੱਸ ਸਕੱਤਰ ਅਵਤਾਰ ਸਿੰਘ ਮਹਿਮਾ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਪੋਜੋ ਕੇ,ਜ਼ਿਲ੍ਹਾ ਪ੍ਰੈਸ ਸਕੱਤਰ ਗੁਰਭੇਜ ਸਿੰਘ ਟਿੱਬੀ ਜੱਥੇਬੰਦਕ ਸਕੱਤਰ ਨਿਰਮਲ ਸਿੰਘ ਫਿਰੋਜ਼ਪੁਰ, ਜ਼ਿਲ੍ਹਾ ਪ੍ਰਚਾਰਕ ਸਕੱਤਰ ਫਰੀਦਕੋਟ ਬਲਵਿੰਦਰ ਸਿੰਘ ਧੂਰਕੋਟ ,ਜ਼ਿਲ੍ਹਾ ਕਨਵੀਨਰ ਜਤਿੰਦਰ ਸਿੰਘ ਸਲੀਣਾ ਮੋਗਾ,ਜ਼ਿਲ੍ਹਾ ਸਕੱਤਰ ਫਰੀਦਕੋਟ ਭੁਪਿੰਦਰ ਸਿੰਘ ਚਹਿਲ ,ਅਵਤਾਰ ਸਿੰਘ ਇਕਾਈ ਪ੍ਰਧਾਨ ਫਰੀਦਕੋਟ ਸੀਨੀਅਰ ਮੀਤ ਪ੍ਰਧਾਨ ਸੁਖਦੇਵ ਸਿੰਘ ।

ਕਿਸਾਨ ਆਗੂ ਡਾ ਦਰਸ਼ਨ ਪਾਲ ਨੇ ਪੰਜਾਬ ਸਰਕਾਰ ਵੱਲੋ ਬਹਿਸ ਕਰਨ ਲਈ ਬੁਲਾ ਕੇ ਕਿਸਾਨ ਜਥੇਬੰਦੀ ਆਗੂਆ ਨੂੰ ਥਾਣੇ ਬੰਦ ਕਰਨ ਦੀ ਨਖੇਦੀ ਕੀਤੀ , ਕਿਹਾ ਸਰਕਾਰ ਤੁਰੰਤ ਥਾਣੇ ਬੰਦ ਕੀਤੇ ਆਗੂਆ ਨੂੰ ਰਿਹਾਅ ਕਰੇ । ਬਹਿਸ ਬਾਰੇ ਉਹਨਾਂ ਕਿਹਾ ਕਿ 2022 ਦੀਆ ਚੋਣਾਂ ਤੋ ਪਹਿਲਾ ਪੰਜਾਬ ਦੇ ਮਸਲਿਆ ਤੇ ਬਹੁਤ ਬਹਿਸ ਹੋਈ, ਦੂਜੀਆ ਪਾਰਟੀਆ ਨੇ ਪੰਜਾਬ ਨੂੰ ਬਰਬਾਦ ਕੀਤਾ ਤੇ ਉਸ ਸਾਰੇ ਕੁਝ ਨੂੰ ਠੀਕ ਕਰਨ ਲਈ ਆਪ ਪਾਰਟੀ ਨੇ ਗਰੰਟੀਆ ਕੀਤੀਆ ਤਾਂ ਹੀ ਪੰਜਾਬ ਦੇ ਲੋਕਾਂ ਨੇ ਆਪ ਪਾਰਟੀ ਨੂੰ ਵੋਟਾਂ ਪਾਕੇ 92 ਵੇਂ ਵਿਧਾਨ ਮੈਂਬਰ ਜਿਤਾ ਕੇ ਪੰਜਾਬ ਆਪ ਪਾਰਟੀ ਹਵਾਲੇ ਕਰ ਦਿੱਤਾ। ਪਰ ਦੋ ਸਾਲ ਬਾਅਦ ਵੀ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ,ਪੰਜਾਬੀਆਂ ਨਾਲ ਕੀਤੇ ਇਕ ਵੀ ਵਾਧਾ ਪੂਰਾ ਨਹੀ ਕੀਤਾ ਗਿਆ, ਇਸ ਤੇ ਪੰਜਾਬ ਦੇ ਲੋਕਾਂ ਵਿਚ ਬਹੁਤ ਰੋਸ ਹੈ । ਇਸ ਬਾਰੇ ਪੰਜਾਬ ਸਰਕਾਰ ਜਾਣੂ ਵੀ ਇਸ ਕਰਨ ਹੀ ਬਹਿਸ ਵਿਚ ਸ਼ਾਮਲ ਹੋਣ ਲਈ ਤਿਆਰ ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀਆ ਨੂੰ ਰਸਤੇ ਵਿੱਚ ਰੋਕਿਆ ਗਿਆ ਹੈ।

ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ ਨੇ ਪੰਜਾਬ ਸਰਕਾਰ ਵਲੋ ਕਿਸਾਨ ਜਥੇਬੰਦੀ ਦੇ ਆਗੂਆ ਨੂੰ ਰਿਹਾਅ ਕੀਤਾ ਜਾਵੇ। ਪਲਿਸ ਵਲੋ ਕਿਸਾਨ ਜਥੇਬੰਦੀ ਦੇ ਆਗੂਆ ਨਾਲ ਕੀਤੀ ਜਾ ਰਿਹੀ ਧੱਕੇਸ਼ਾਹੀ ਬੰਦ ਕੀਤੀ ਜਾਵੇ ।

Exit mobile version