The Khalas Tv Blog Punjab ਲੁਧਿਆਣਾ ‘ਚ ਗੈਸ ਲੀਕ ਮਾਮਲੇ ਤੋਂ ਵੀ ਨਹੀਂ ਸਿੱਖਿਆ ਸਬਕ ! ਕਲੀਨ ਚਿੱਟ ਦਿੱਤੀ!
Punjab

ਲੁਧਿਆਣਾ ‘ਚ ਗੈਸ ਲੀਕ ਮਾਮਲੇ ਤੋਂ ਵੀ ਨਹੀਂ ਸਿੱਖਿਆ ਸਬਕ ! ਕਲੀਨ ਚਿੱਟ ਦਿੱਤੀ!

ਲੁਧਿਆਣਾ : ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਗੈੱਸ ਲੀਕ ਹੋਣ ਨਾਲ 30 ਅਪ੍ਰੈਲ ਨੂੰ 11 ਲੋਕਾਂ ਦੀ ਮੌਤ ਹੋਈ ਸੀ । ਹੁਣ ਉਸੇ ਥਾਂ ‘ਤੇ ਗਰਭਵਤੀ ਬੇਹੋਸ਼ ਹੋ ਗਈ । ਸੂਚਨਾ ਮਿਲਦੇ ਹੀ NDRF ਦੀਆਂ ਪਹੁੰਚਿਆ। ਹਾਲਾਂਕਿ ਪ੍ਰਸ਼ਾਸਨ ਦਾਅਵਾ ਕਰ ਰਿਹਾ ਹੈ ਕਿ ਔਰਤ ਗਰਭਵਤੀ ਹੋਣ ਦੀ ਵਜ੍ਹਾ ਕਰਕੇ ਬੇਹੋਸ਼ ਹੋਈ ਪਰ ਲੋਕ ਕੁੱਝ ਹੋਰ ਹੀ ਕਹਿ ਰਹੇ ਹਨ । ਫ਼ਿਲਹਾਲ ਲੋਕਾਂ ਨੂੰ ਉੱਥੋਂ ਹਟਾ ਕੇ ਜਾਂਚ ਕੀਤੀ ਜਾ ਰਹੀ ਹੈ। ਪਰ ਵੱਡਾ ਸਵਾਲ ਇਹ ਹੈ ਕਿ ਗਿਆਸਪੁਰਾ ਲੀਕ ਕਾਂਡ ਤੋਂ ਬਾਅਦ ਪ੍ਰਸ਼ਾਸਨ ਨੇ ਕੋਈ ਸਬਕ ਸਿੱਖਿਆ ਜਾਂ ਨਹੀਂ । ਕਿਉਂਕਿ ਜਿਹੜੀ ਰਿਪੋਰਟ ਇਸ ਪੂਰੇ ਗੈਸ ਕਾਂਡ ਨੂੰ ਲੈ ਕੇ ਸਾਹਮਣੇ ਆਈ ਹੈ ਉਸ ਵਿੱਚ ਸਾਰਿਆਂ ਨੂੰ ਕਲੀਨ ਚਿੱਟ ਦਿੱਤੀ ਗਈ ਹੈ ਪਰ ਗੈਸ ਲੀਕ ਹੋਈ ਜਿਸ ਦੀ ਵਜ੍ਹਾ ਕਰਕੇ 11 ਲੋਕਾਂ ਦੀ ਜਾਨ ਗਈ ਕਿਸੇ ਨਾ ਕਿਸੇ ਦੀ ਲਾਪਰਵਾਹੀ ਰਹੀ ਹੋਵੇਗੀ ਪਰ ਸਾਰਿਆਂ ਨੂੰ ਕਲੀਨ ਚਿੱਟ ਕਿਵੇਂ ਦਿੱਤੀ ਜਾ ਸਕਦੀ ਹੈ । ਕੋਈ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ ਜਿਸ ਦੇ ਨਾਲ ਅੱਗੋਂ ਕਿਸੇ ਦੀ ਅਜਿਹੀ ਜਾਨ ਨਾ ਜਾਵੇ।

ਕੁੱਝ ਦਿਨ ਪਹਿਲਾਂ ਖ਼ਬਰਾਂ ਆ ਰਹੀਆਂ ਸਨ ਕਿ ਚੋਰ ਲੁਧਿਆਣਾ ਵਿਕ ਗਟਰ ਚੋਰੀ ਕਰਦੇ ਹਨ,ਅਜਿਹੇ ਵਿੱਚ ਇਹ ਹਾਦਸੇ ਨੂੰ ਲੈ ਕੇ ਵੱਡੀ ਚਿੰਤਾ ਦਾ ਵਿਸ਼ਾ ਹੈ, ਪੁਲਿਸ ਪ੍ਰਸ਼ਾਸਨ ਨੇ ਇਸ ਵੱਲ ਕੀ ਕੀਤਾ ਹੈ । ਇਸ ਦਾ ਜਵਾਬ ਦੇਣਾ ਚਾਹੀਦਾ ਹੈ । ਲੱਗਣ ਨੂੰ ਇਹ ਭਾਵੇਂ ਛੋਟੀ-ਮੋਟੀ ਚੋਰੀ ਹੋ ਸਕਦੀ ਹੈ ਪਰ ਜਿਸ ਤਰ੍ਹਾਂ ਗਟਰ ਦੀ ਗੈੱਸ ਦੀ ਵਜ੍ਹਾ ਕਰਕੇ 11 ਲੋਕਾਂ ਦੀ ਜਾਨ ਗਈ ਉਸ ਨੂੰ ਵੇਖ ਦੇ ਹੋਏ ਇਸ ਨੂੰ ਹੁਣ ਵੀ ਹਲਕੇ ਨਾਲ ਨਹੀਂ ਲਿਆ ਜਾ ਸਕਦਾ ਹੈ। ਇਸ ਨੂੰ ਸੰਜੀਦਗੀ ਨਾਲ ਨਗਰ ਨਿਗਮ ਅਤੇ ਪੁਲਿਸ ਨੂੰ ਲੈਣਾ ਹੋਵੇਗਾ ।

30 ਅਪ੍ਰੈਲ ਨੂੰ ਹੋਏ ਹਾਦਸੇ ਵਿੱਚ ਗੋਇਲ ਪਰਿਵਾਰ ਦੇ ਤਿੰਨ ਮੈਂਬਰ,ਦੁਕਾਨ ਦੇ ਸਾਹਮਣੇ ਡਾਕਟਰ ਕਵਿਲਾਸ਼ ਦਾ ਪੂਰਾ ਪਰਿਵਾਰ ਇਸ ਗੈੱਸ ਕਾਂਡ ਵਿੱਚ ਖ਼ਤਮ ਹੋ ਗਿਆ ਸੀ । ਪਰਿਵਾਰ ਵਿੱਚ ਕਵਿਲਾਸ਼,ਉਸ ਦੀ ਪਤਨੀ ਅਤੇ ਤਿੰਨ ਬੱਚੇ ਸਨ ।ਮ੍ਰਿਤਕ ਵਿੱਚ ਇੱਕ ਪਛਾਣ ਅਮਿਤ ਗੁਪਤਾ ਦੇ ਰੂਪ ਵਿੱਚ ਹੋਈ ਸੀ ਉਹ ਅਮਿਤ ਗੋਇਲ ਪਰਿਵਾਰ ਦਾ ਨਜ਼ਦੀਕੀ ਸੀ ।

ਸਨਿੱਚਰਵਾਰ ਆਈ ਗੈੱਸ ਲੀਕ ਕਾਂਡ ਦੀ ਰਿਪੋਰਟ

ਅਪ੍ਰੈਲ ਵਿੱਚ ਹੋਏ ਗੈੱਸ ਲੀਕ ਕਾਂਡ ਵਿੱਚ 11 ਲੋਕਾਂ ਦੀ ਮੌਤ ਦੇ ਮਾਮਲੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਪਣੀ ਜਾਂਚ ਪੂਰੀ ਕਰ ਲਈ ਗਈ ਹੈ । ਜਿੱਥੇ 11 ਲੋਕਾਂ ਦੀ ਮੌਤ ਦੀ ਜ਼ਿੰਮੇਵਾਰੀ ਕਦੇ ਨਗਰ ਨਿਗਮ ਤਾਂ ਪ੍ਰਦੂਸ਼ਣ ਵਿਭਾਗ ‘ਤੇ ਪਾਈ ਜਾ ਰਹੀ ਸੀ ਪਰ ਜਦੋਂ ਰਿਪੋਰਟ ਆਈ ਤਾਂ ਕਿਸੇ ਵੀ ਵਿਭਾਗ ਨੂੰ ਇਸ ਦਾ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ । ਸਾਰੇ ਵਿਭਾਗਾਂ ਨੂੰ 11 ਲੋਕਾਂ ਦੀ ਮੌਤ ਦੇ ਮਾਮਲੇ ਵਿੱਚ ਬਿਲਕੁਲ ਕਲੀਨ ਚਿੱਟ ਦੇ ਦਿੱਤੀ ਗਈ । ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਾਂਚ ਰਿਪੋਰਟ ਵਿੱਚ ਇਹ ਵੀ ਨਹੀਂ ਦੱਸਿਆ ਗਿਆ ਹਾਦਸਾ ਕਿਵੇਂ ਹੋਇਆ । ਇਹ ਜ਼ਰੂਰ ਕਿਹਾ ਗਿਆ ਹਾਦਸਾ ਸੀਵਰੇਜ ਤੋਂ ਨਿਕਲਣ ਵਾਲੀ ਗੈੱਸ ਦੀ ਵਜ੍ਹਾ ਨਾਲ ਹੋਇਆ। ਇਸ ਮਾਮਲੇ ਵਿੱਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਟੀਮ ਵੀ ਜਾਂਚ ਕਰਨ ਵਿੱਚ ਜੁੱਟੀ ਹੈ।

Exit mobile version