The Khalas Tv Blog Punjab ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ 4 ਮਹੀਨੇ ਅੰਦਰ 30% ਮੁੜ ਹੋਇਆ ਮਹਿੰਗਾ !
Punjab

ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ 4 ਮਹੀਨੇ ਅੰਦਰ 30% ਮੁੜ ਹੋਇਆ ਮਹਿੰਗਾ !

ਬਿਉਰੋ ਰਿਪੋਰਟ : ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ 4 ਮਹੀਨੇ ਦੇ ਅੰਦਰ ਇੱਕ ਵਾਰ ਮੁੜ ਤੋਂ ਮਹਿੰਗੇ ਹੋ ਗਿਆ ਹੈ । ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ (NHAI) ਨੇ ਇੱਕ ਵਾਰ ਮੁੜ ਤੋਂ ਦਰਾ ਵਧਾ ਦਿੱਤੀਆਂ ਹਨ । ਸ਼ੁੱਕਵਾਰ ਰਾਤ ਨੂੰ ਇਸ ਦੀ ਕੀਮਤ ਵਿੱਚ 30 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਇਸ ਦਾ ਅਸਰ ਲੁਧਿਆਣਾ ਅਤੇ ਜਲੰਧਰ ਜਾਂ ਅੱਗੇ ਜਾਣ ਵਾਲੇ ਯਾਤਰੀਆਂ ‘ਤੇ ਪਏਗਾ । ਹੁਣ ਯਾਤਰੀਆਂ ਨੂੰ ਸਿੰਗਲ ਟ੍ਰਿਪ ਲਈ 215 ਰੁਪਏ ਦੇਣੇ ਹੋਣਗੇ ਪਹਿਲਾਂ 165 ਰੁਪਏ ਸਨ।

ਮਲਟੀ ਐਕਸਲ ਗੱਡੀਆਂ ਦੇ ਲਈ ਵੀ ਟੋਲ ਦੀਆਂ ਦਰਾਂ ਵਿੱਚ ਬਦਲਾਅ ਕੀਤਾ ਗਿਆ ਹੈ । NHAI ਨੇ ਹੁਣ ਗੱਡੀਆਂ ਦੇ ਐਕਸਲ ਦੀ ਗਿਣਤੀ ਦੇ ਹਿਸਾਬ ਨਾਲ ਟੋਲ ਵਿੱਚ ਬਦਲਾਅ ਕੀਤਾ ਹੈ । 3 ਐਕਸਲ ਯਾਨੀ ਕਮਰਸ਼ਲ ਗੱਡੀਆਂ ਦੀ ਇੱਕ ਟ੍ਰਿਪ ਦੇ ਲਈ 795 ਰੁਪਏ ਟੋਲ ਲੱਗੇਗਾ । 4-6 ਐਕਸਲ ਗੱਡੀਆਂ ਲਈ 1140 ਰੁਪਏ ਦਾ ਟੋਲ ਲੱਗੇਗਾ, 7 ਜਾਂ ਇਸ ਤੋਂ ਵੱਧ ਐਕਸਲ ਗੱਡੀਆਂ ਦੇ ਲਈ 1390 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ ।

ਬਿਨਾਂ ਫਾਸਟ ਟੈਗ ਹੋਵੇਗਾ ਡਬਲ ਚਾਰਜ

ਸਭ ਤੋਂ ਅਹਿਮ ਗੱਲ ਇਹ ਹੈ ਕਿ ਬਿਨਾਂ ਫਾਸਟ ਟੈਗ ਵਾਲੀਆਂ ਗੱਡੀਆਂ ਨੂੰ ਇੱਕ ਟ੍ਰਿਪ ਵਿੱਚ ਦੁਗਣਾ ਟੋਲ ਟੈਕਸ ਦੇਣਾ ਹੋਵੇਗਾ । ਕਾਰ ਵਿੱਚ ਜੇਕਰ ਫਾਸਟ ਟੈਗ ਨਹੀਂ ਹੈ ਤਾਂ 430 ਰੁਪਏ ਦੇਣੇ ਹੋਣਗੇ । ਇਸ ਤੋਂ ਇਲਾਵਾ NHAI ਨੇ ਮਹੀਨੇ ਦੇ ਪਾਸ ਵਿੱਚ ਵੀ ਬਦਲਾਅ ਕੀਤਾ ਹੈ । ਟੋਲ ਪਲਾਜਾ ਨੂੰ 20 ਕਿਲੋਮੀਟਰ ਦੇ ਦਾਇਰੇ ਵਿੱਚ ਰਹਿਣ ਵਾਲੇ ਲੋਕਾਂ ਲਈ ਸੀਮਤ ਕਰ ਦਿੱਤਾ ਗਿਆ ਹੈ । ਗੈਰ ਵਪਾਰਕ ਗੱਡੀਆਂ ਦੇ ਲਈ ਰੇਟ 330 ਰੁਪਏ ਹੈ।

NHAI ਦੇ ਨਿਰਦੇਸ਼ਕ ਨੇ ਦੱਸਿਆ ਕਿ ਦਰਾਂ ਵਿੱਚ ਨਿਯਮਾਂ ਦੇ ਮੁਤਾਬਿਕ ਸੋਧ ਕੀਤਾ ਗਿਆ ਹੈ । ਇਹ ਸੋਧ ਸਾਰੇ 3 ਟੋਲਾਂ ‘ਤੇ ਵੀ ਲਾਗੂ ਹੁੰਦਾ ਹੈ । ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ,ਕਰਨਾਲ ਜ਼ਿਲ੍ਹੇ ਦਾ ਧਰੌਂਡਾ ਟੋਲ ਅਤੇ ਅੰਬਾਲਾ ਵਿੱਚ ਘੱਗਰ ਟੋਲ ਸ਼ਾਮਲ ਹੈ । ਲਾਡੋਵਾਲ ਟੋਲ ਪਲਾਜ਼ਾ ਦੇ ਪ੍ਰਬੰਧਕ ਗੌਰਵ ਨੇ ਕਿਹਾ ਸਾਨੂੰ ਸ਼ੁੱਕਰਵਾਰ ਰਾਤ ਅਧਿਕਾਰੀਆਂ ਤੋਂ ਟੋਲ ਟੈਕਸ ਵਿੱਚ ਸੋਧ ਦੀ ਜਾਣਕਾਰੀ ਮਿਲੀ ਸੀ।

Exit mobile version