The Khalas Tv Blog Punjab ਪਹਿਲਾਂ ਮਿਲਣ ਲਈ ਬੁਲਾਇਆ ! ਫਿਰ ਕੀਰਤਪੁਰ ਸਾਹਿਬ ਵਿਸਰਜਿਤ ਕੀਤਾ !
Punjab

ਪਹਿਲਾਂ ਮਿਲਣ ਲਈ ਬੁਲਾਇਆ ! ਫਿਰ ਕੀਰਤਪੁਰ ਸਾਹਿਬ ਵਿਸਰਜਿਤ ਕੀਤਾ !

ਲੁਧਿਆਣਾ : ਲ਼ੁਧਿਆਣਾ ਵਿੱਚ ਕਤਲ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ । ਪਿੰਡ ਰਛੀਨ ਦੇ ਰਹਿਣ ਵਾਲੇ ਗੁਰਚਰਨ ਸਿੰਘ ਦੇ ਕਤਲ ਦੀ ਗੁੱਥੀ ਪੁਲਿਸ ਨੇ ਜਦੋਂ ਸੁਲਝਾਈ ਤਾਂ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ। ਪੁਲਿਸ ਨੇ ਕਤਲ ਦੇ ਇਲਜ਼ਾਮ ਵਿੱਚ ਜਿੰਨਾਂ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਉਹ ਮ੍ਰਿਤਕ ਗੁਰਚਰਨ ਸਿੰਘ ਦੇ ਚੰਗੇ ਦੋਸਤ ਸਨ, ਪਰ ਪੈਸਿਆਂ ਦੇ ਲੈਣ-ਦੇਣ ਨੂੰ ਲੈਕੇ ਗੁਰਚਰਨ ਸਿੰਘ ਦਾ ਕਤਲ ਕਰ ਦਿੱਤਾ ।

ਲਾਸ਼ ਨੂੰ ਪੈਕ ਕਰਕੇ ਕੀਰਤਪੁਰ ਸਾਹਿਬ ਪਹੁੰਚੇ

ਮੁਲਜ਼ਮਾਂ ਨੇ ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਪੈਕ ਕੀਤਾ ਅਤੇ ਸ੍ਰੀ ਕੀਰਤਪੁਰ ਸਾਹਿਬ ਪਹੁੰਚ ਗਏ,ਇੱਥੇ ਉਨ੍ਹਾਂ ਨੇ ਲਾਸ਼ ਨੂੰ ਵਿਸਰਜਿਤ ਕਰ ਦਿੱਤਾ। ਮੁਲਜ਼ਮਾਂ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਵਿੱਚ ਕੋਈ ਨਹੀਂ ਸੀ ਅਤੇ ਉਹ ਚੰਗੇ ਦੋਸਤ ਸਨ। ਮੁਲਜ਼ਮ ਨੇ ਮ੍ਰਿਤਕ ਗੁਰਚਰਨ ਸਿੰਘ ਦੀ ਆਤਮਿਕ ਸ਼ਾਂਤੀ ਦੇ ਲਈ ਪਾਠ ਵੀ ਰਖਵਾਇਆ ਸੀ ਪੁਲਿਸ ਨੇ ਇਸ ਮਾਮਲੇ ਵਿੱਚ ਮਲੇਰਕੋਟਲਾ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਗੁਰੂ ਅਤੇ ਗੁਰਮੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ, ਪੁਲਿਸ ਮੁਲਜ਼ਮਾਂ ਤੋਂ ਪੁੱਛ-ਗਿੱਛ ਵਿੱਚ ਜੁਟੀ ਹੈ ।

ਪੁੱਤਰ ਨੇ ਕੀਤੀ ਸੀ ਸ਼ਿਕਾਇਤ

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮੰਦੀਪ ਸਿੰਘ ਸੰਧੂ ਨੇ ਦੱਸਿਆ ਕਿ ਪਿੰਡ ਰਛੀਨ ਦੇ ਰਹਿਣ ਵਾਲੇ ਭੁਪਿੰਦਰ ਸਿੰਘ ਨੇ ਥਾਣਾ ਡੇਹਲੋ ਦੀ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦੇ ਪਿਤਾ ਗੁਰਚਰਨ ਸਿੰਘ ਕਰੀਬ ਇੱਕ ਹਫਤੇ ਪਹਿਲਾਂ ਘਰ ਤੋਂ ਬਿਨਾਂ ਦੱਸੇ ਚੱਲੇ ਗਏ,ਪਰ ਘਰ ਨਹੀਂ ਪਰਤੇ,ਪਰਿਵਾਰ ਨੂੰ ਉਨ੍ਹਾਂ ਦੇ ਕਤਲ ਦਾ ਸ਼ੱਕ ਸੀ, ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਮੁਲਜ਼ਮ ਗੁਰਚਰਨ ਸਿੰਘ ਦੇ ਨਾਲ ਸੂਰ ਦਾ ਕਾਰੋਬਾਰ ਕਰਦੇ ਸਨ । ਦੋਸਤੀ ਵੀ ਚੰਗੀ ਸੀ । ਫਰਵਰੀ ਵਿੱਚ ਮੁਲਜ਼ਮਾਂ ਨੇ ਨਾਲ ਬੈਠ ਕੇ ਸ਼ਰਾਬ ਪੀਤੀ ਸੀ । ਇਸ ਦੇ ਬਾਅਦ ਪੈਸੇ ਦੇ ਮਾਮਲੇ ਨੂੰ ਲੈਕੇ ਆਪਸ ਵਿੱਚ ਬਹਿਸ ਹੋਈ, ਮੁਲਜ਼ਮਾਂ ਨੇ ਗੁਰਚਰਨ ਸਿੰਘ ਨੂੰ ਫੇਰ ਮੌਤ ਦੇ ਘਾਟ ਉਤਾਰਨ ਦੀ ਸਾਜਿਸ਼ ਰਚੀ, ਗੁਰਚਰਨ ਸਿੰਘ ਨਾਲ ਕੁੱਟਮਾਰ ਕੀਤੀ,ਲੋਹੇ ਦੀ ਗ੍ਰਿਲ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ । ਇਸ ਦੇ ਬਾਅਦ ਲਾਸ਼ ਨੂੰ ਪੈਕ ਕਰਕੇ ਆਪਣੀ ਆਲਟੋ ਕਾਰ ਵਿੱਚ ਕੀਰਤਪੁਰ ਸਾਹਿਬ ਪਹੁੰਚੇ।

ਕਾਤਲਾਂ ਨੇ ਆਪਣੇ ਆਪ ਨੂੰ ਦੱਸਿਆ ਮ੍ਰਿਤਕ ਦਾ ਚੰਗਾ ਦੋਸਤ

ਲਾਸ਼ ਨੂੰ ਸ੍ਰੀ ਕੀਰਤਪੁਰ ਸਾਹਿਬ ਲਿਜਾਉਣ ਬਾਰੇ ਮੁਲਜ਼ਮਾਂ ਨੇ ਦੱਸਿਆ ਕਿ ਮ੍ਰਿਤਕ ਦੇ ਚੰਗੇ ਦੋਸਤ ਸਨ,ਪਰਿਵਾਰ ਵਿੱਚ ਹੋਰ ਕੋਈ ਨਹੀਂ ਸੀ,ਉਸ ਦੀ ਆਖਰੀ ਇੱਛਾ ਸੀ ਕਿ ਉਹ ਸ੍ਰੀ ਕੀਰਤਪੁਰ ਸਾਹਿਬ ਵਿੱਚ ਵਿਸਰਜਿਤ ਹੋਵੇ,ਇਸ ਲਈ ਉਨ੍ਹਾਂ ਨੇ ਲਾਸ਼ ਨੂੰ ਵਿਸਰਜਿਤ ਕਰ ਦਿੱਤਾ,ਅਗਲੇ ਦਿਨ ਮੁਲਜ਼ਮਾਂ ਨੇ ਆਤਮਿਕ ਸ਼ਾਂਤੀ ਦੇ ਲਈ ਪਾਠ ਦਾ ਭੋਗ ਵੀ ਰੱਖਿਆ ਗੁਰਚਰਨ ਸਿੰਘ ਦੇ ਪਰਿਵਾਰ ਦੇ ਸਾਰੇ ਮੁਲਜ਼ਮ ਬਹੁਤ ਹੀ ਹਮਦਰਦੀ ਜਤਾ ਰਹੇ ਸਨ । ਪਰਿਵਾਰ ਕਾਫੀ ਦੇਰ ਤੋਂ ਤਲਾਸ਼ ਕਰਦਾ ਰਿਹਾ ਪਰ ਮੁਲਜ਼ਮ ਪੁਲਿਸ ਨੂੰ ਗੁੰਮਰਾਹ ਕਰਦੇ ਰਹੇ।

Exit mobile version