The Khalas Tv Blog Punjab ਪੰਜਾਬ ਪੁਲਿਸ ਨੇ 2 ਬਦਮਾਸ਼ਾਂ ਦਾ ਖਾਤਮਾ ਕੀਤਾ !
Punjab

ਪੰਜਾਬ ਪੁਲਿਸ ਨੇ 2 ਬਦਮਾਸ਼ਾਂ ਦਾ ਖਾਤਮਾ ਕੀਤਾ !

ਬਿਉਰੋ ਰਿਪੋਰਟ : ਲੁਧਿਆਣਾ ਦੇ ਵਪਾਰੀ ਸੰਭਵ ਜੈਨ ਨੂੰ ਕਿਡਨੈੱਪ ਕਰਕੇ ਪੱਟ ਵਿੱਚ ਗੋਲੀ ਮਾਰਨ ਵਾਲੇ 2 ਗੈਂਗਸਟਰਾਂ ਦਾ ਪੁਲਿਸ ਨੇ ਐਂਕਾਉਂਟਰ ਕਰ ਦਿੱਤਾ ਹੈ । ਦੋਵੇ ਗੈਂਗਸਟਰਾਂ ਦੀ ਮੌਤ ਹੋ ਗਈ ਹੈ। ਇਸ ਦੇ ਇਲਾਵਾ ਇੱਕ ASI ਜਖ਼ਮੀ ਹੋਇਆ ਹੈ ਜਿਸ ਨੂੰ DMC ਲੁਧਿਆਣਾ ਵਿੱਚ ਦਾਖਲ ਕਰਵਾਇਆ ਗਿਆ ਹੈ ।

ਕਮਿਸ਼ਨਰ ਨੇ ਕੁਲਦੀਪ ਚਹਿਲ ਨੇ ਦੱਸਿਆ ਕਿ ਐਂਕਾਉਂਟਰ ਸ਼ਾਮ 5.50 ‘ਤੇ ਦੋਰਾਹਾ ਦੇ ਨਜ਼ਦੀਕ ਹੋਇਆ ਹੈ । ਇਸ ਵਿੱਚ ਮਰਨ ਵਾਲੇ ਗੈਂਗਸਟਰਾਂ ਦੀ ਪਛਾਣ ਸੰਜੀਪ ਉਰਫ ਸੰਜੂ ਬ੍ਰਾਹਮਣ ਸ਼ੁਭਮ ਗੋਪੀ ਦੇ ਰੂਪ ਵਿੱਚ ਹੋਈ ਹੈ । ਕਾਰੋਬਾਰੀ ਦੇ ਕਿਡਨੈਪਿੰਗ ਮਾਮਲੇ ਵਿੱਚ ਪੁਲਿਸ ਵੱਲੋਂ ਲਗਾਤਾਰ ਰੇਡ ਕੀਤੀ ਜਾ ਰਹੀ ਸੀ । ਕਮਿਸ਼ਨ ਕੁਲਦੀਪ ਚਾਹਲ ਮੁਤਾਬਿਕ ਭੱਜ ਰਹੇ ਮੁਲਜ਼ਮਾਂ ਨੇ ਜਦੋਂ ਪੁਲਿਸ ‘ਤੇ ਫਾਇਰਿੰਗ ਕੀਤੀ ਤਾਂ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਅਤੇ ਬਦਮਾਸ਼ਾਂ ਨੂੰ ਢੇਰ ਕਰ ਦਿੱਤਾ ।

ਲੁਧਿਆਣਾ ਦੇ ਕਮਿਸ਼ਨਰ ਨੇ ਦੱਸਿਆ ਕਿ ਗੈਂਗਸਟਰ ਕਾਰੋਬਾਰੀ ਸੰਭਵ ਜੈਨ ਦੇ ਮਾਮਲੇ ਵਿੱਚ ਲੋੜੀਂਦੇ ਸਨ । ਇਸ ਕੇਸ ਵਿੱਚ ਪਹਿਲਾਂ ਹੀ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਸੀ । ਜਿਵੇਂ ਹੀ ਗੋਪੀ ਅਤੇ ਸੰਜੂ ਬਾਰੇ CIA ਦੀ ਟੀਮ ਨੂੰ ਜਾਣਕਾਰੀ ਮਿਲੀ ਤਾਂ ਪਿੱਛਾ ਸ਼ੁਰੂ ਕੀਤਾ ਗਿਆ। ਕਰਾਸ ਫਾਇਰਿੰਗ ਵਿੱਚ ਦੋਵਾਂ ਨੂੰ ਗੋਲੀ ਲੱਗੀ ਅਤੇ ਇੱਕ ASI ਨੂੰ ਵੀ ਗੋਲੀ ਲੱਗੀ ਸੀ । ਪੁਲਿਸ ਮੁਤਾਬਿਕ ਬਦਮਾਸ਼ਾਂ ਦਾ ਲੰਮਾ-ਚੋੜਾ ਅਪਰਾਧਿਕ ਰਿਕਾਰਡ ਹੈ ਅਤੇ ਇਹ ਪੈਰੋਲ ‘ਤੇ ਬਾਹਰ ਆਏ ਸਨ।

ਕੁੱਟਮਾਰ ਦੇ ਬਾਅਦ ਲੁੱਟੀ ਸੀ ਕਾਰੋਬਾਰੀ ਦੀ ਕਾਰ

17 ਨਵੰਬਰ ਦਿਨ ਸ਼ੁੱਕਰਵਾਰ ਰਾਤ ਤਕਰੀਬਨ 8.30 ਵਜੇ ਕੱਪੜਾ ਕਾਬੋਬਾਰੀ ਸੰਭਵ ਜੈਨ ਆਪਣੀ ਫੈਕਟਰੀ ਤੋਂ ਕਾਰ ਵਿੱਚ ਨੂਰਵਾਲਾ ਲੱਡੂ ਕਾਲੋਨੀ ਸਥਿਤ ਘਰ ਲਈ ਨਿਕਲਿਆ । ਫੈਕਟਰੀ ਵਿੱਚ ਤਕਰੀਬਨ 700 ਮੀਟਰ ਦੂਰ ਬਾਈਕ ਸਵਾਰ ਸ਼ਖਸ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰੀ ਫਿਰ ਹੇਠਾਂ ਡਿੱਗ ਕੇ ਡਰਾਮਾ ਕਰਨ ਲੱਗਿਆ। ਸੰਭਵ ਜੈਨ ਜਿਵੇਂ ਹੀ ਮਦਦ ਲਈ ਉਤਰੇ,ਸੜ੍ਹਕ ਕਿਨਾਰੇ ਝਾੜਿਆਂ ਵਿੱਚ ਲੁੱਕੇ ਬਦਮਾਸ਼ਾਂ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ ਅਤੇ ਕੁੱਟਮਾਰ ਕਰਕੇ ਸੰਭਵ ਜੈਨ ਨੂੰ ਉਸੇ ਗੱਡੀ ਵਿੱਚ ਲੈ ਗਏ । ਜੈਨ ਨੇ ਵਿਰੋਧ ਕੀਤਾ ਤਾਂ ਬਦਮਾਸ਼ਾਂ ਨੇ ਪੱਟ ਵਿੱਚ ਗੋਲੀ ਮਾਰੀ ।

IT ਰੇਡ ਦਾ ਝਾਂਸਾ ਦਿੱਤਾ ਸੀ

ਸੰਭਵ ਜੈਨ ਦਾ ਕਿਡਨੈਪ ਕਰਨ ਤੋਂ ਬਾਅਦ ਬਦਮਾਸ਼ਾ ਨੇ ਉਸ ਦੇ ਫੋਨ ਤੋਂ ਹੀ ਪਤਨੀ ਨੂੰ ਫੋਨ ਕਰਵਾਇਆ ਅਤੇ ਕਿਹਾ ਘਰ ਵਿੱਚ IT ਰੇਡ ਹੋਣ ਵਾਲੀ ਹੈ ਉਹ ਸਾਰਾ ਗੋਲਡ ਅਤੇ ਕੈਸ਼ ਲੈਕੇ ਜਲੰਧਰ ਬਾਈਪਾਸ ਕੋਲ ਆ ਜਾਵੇ। ਫਿਰ ਥੋੜ੍ਹੀ ਦੇਰ ਵਿੱਚ ਫਵਾਰਾ ਚੌਕ ‘ਤੇ ਬੁਲਾਇਆ ਇਸ ਦੌਰਾਨ ਪਤਨੀ ਨੂੰ ਸਾਥੀ ਕਾਰੋਬਾਰੀ ਤਰੂਣ ਜੈਨ ਬਾਵਾ ਮਿਲੇ । ਉਸ ਨੇ ਸਾਰੀ ਗੱਲ ਦੱਸੀ ਤਾਂ ਤਰੂਣ ਜੈਨ ਨੂੰ ਸ਼ੱਕ ਹੋਇਆ ਉਹ ਆਪਣਾ ਗੱਡੀ ਵਿੱਚ ਸੰਭਵ ਜੈਨ ਦੀ ਪਤਨੀ ਨੂੰ ਲੈਕੇ ਫਵਾਰਾ ਚੌਕ ਪਹੁੰਚੇ । ਬਦਮਾਸ਼ਾਂ ਨੇ ਪਤਨੀ ਨੂੰ ਫੋਨ ਕੀਤਾ ਅਤੇ ਨਾਲ ਆਏ ਸ਼ਖਸ ਨੂੰ ਵਾਪਸ ਭੇਜਣ ਦ ਲਈ ਕਿਹਾ । ਪਰਿਵਾਰ ਨੂੰ ਸ਼ੱਕ ਹੋਇਆ ਤਾਂ ਪੁਲਿਸ ਨੂੰ ਇਤਲਾਹ ਕੀਤੀ । ਪੁਲਿਸ ਨੇ ਟਰੈਪ ਲਗਾਇਆ ਤਾਂ ਬਦਮਾਸ਼ ਸੰਭਵ ਜੈਨ ਨੂੰ ਸੜਕ ਤੇ ਸੁੱਟ ਕੇ ਫਰਾਰ ਹੋ ਗਏ ।

Exit mobile version