The Khalas Tv Blog Punjab ਪਤਨੀ ਨੂੰ ਭੇਜਿਆ ਗੁਰਦੁਆਰੇ !ਪਿੱਛੋ ਚੁੱਕ ਲਿਆ ਵੱਡਾ ਕਦਮ !
Punjab

ਪਤਨੀ ਨੂੰ ਭੇਜਿਆ ਗੁਰਦੁਆਰੇ !ਪਿੱਛੋ ਚੁੱਕ ਲਿਆ ਵੱਡਾ ਕਦਮ !

ਬਿਊਰੋ ਰਿਪੋਰਟ : ਲੁਧਿਆਣਾ ਦੇ ਸ਼ਿਮਲਾਪੁਰੀ ਤੋਂ ਹੈਰਾਨ ਅਤੇ ਪਰੇਸ਼ਾਨ ਕਰਨ ਵਾਲੀ ਵਾਰਦਾਤ ਸਾਹਮਣੇ ਆਈ ਹੈ । ਜਿਸ ਨੂੰ ਵੇਖ ਕੇ ਘਰ ਵਾਲਿਆਂ ਅਤੇ ਪੂਰੇ ਮੁਹੱਲੇ ਨੂੰ ਯਕੀਨ ਨਹੀਂ ਹੋ ਰਿਹਾ ਹੈ । 36 ਸਾਲ ਦੇ ਨਸੀਬ ਸਿੰਘ ਨੇ ਆਪਣੀ ਪਤਨੀ ਨੂੰ ਗੁਰਦੁਆਰਾ ਸਾਹਿਬ ਮੱਥਾ ਟੇਕਣ ਦੇ ਲਈ ਭੇਜਿਆ,ਪਰ ਜਦੋਂ ਪਤਨੀ ਘਰ ਪਰਤੀ ਤਾਂ ਪਤੀ ਦੀ ਹਾਲਤ ਵੇਖ ਕੇ ਉਸ ਦੇ ਹੋਸ਼ ਉੱਡ ਗਏ । ਪਤੀ ਨੇ ਫਾ ਹਾ ਲਾਕੇ ਆਪਣੀ ਜਾਨ ਲੈ ਲਈ ਸੀ। ਪਤਨੀ ਨੇ ਫੌਰਨ ਨਸੀਬ ਸਿੰਘ ਦੇ ਭਰਾ ਨੂੰ ਇਤਲਾਹ ਕੀਤੀ ਪਰ ਜਦੋਂ ਉਹ ਘਰ ਪਹੁੰਚਿਆ ਤਾਂ ਉਹ ਵੀ ਹੈਰਾਨ ਹੋ ਗਿਆ ।ਨਸੀਬ ਸਿੰਘ ਦੇ ਭਰਾ ਦੀਦਾਰ ਸਿੰਘ ਨੇ ਘਰ ਪਹੁੰਚ ਕੇ ਉਸ ਨੂੰ ਉਤਾਰਿਆ ਅਤੇ ਨਿੱਜੀ ਹਸਪਤਾਲ ਲੈਕੇ ਗਿਆ ਜਿੱਥੇ ਨਸੀਬ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ । ਭਰਾ ਦੀਦਾਰ ਸਿੰਘ ਨੇ ਪੁਲਿਸ ਨੂੰ ਉਨ੍ਹਾਂ ਲੋਕਾਂ ਦੇ ਨਾਂ ਦੱਸੇ ਹਨ ਜਿਨ੍ਹਾਂ ਤੋਂ ਪਰੇਸ਼ਾਨ ਹੋਕੇ ਨਸੀਬ ਸਿੰਘ ਨੇ ਇਹ ਕਦਮ ਚੁੱਕਿਆ ਹੈ।

ਭਰਾ ਨੇ ਇਨ੍ਹਾਂ ਲੋਕਾਂ ਦੇ ਨਾਂ ਦੱਸੇ

ਪੁਲਿਸ ਨੂੰ ਭਰਾ ਦੀਦਾਰ ਸਿੰਘ ਨੇ ਰਮਨਦੀਪ ਸਿੰਘ ਅਤੇ ਰੌਨਕ ਸਿੰਘ ਦੇ ਖਿਲਾਫ ਡਰਾਉਣ ਅਤੇ ਧਮਕਾਉਣ ਦੀ ਸ਼ਿਕਾਇਤ ਕਰਜ ਕੀਤੀ ਹੈ । ਮੁਲਜ਼ਮ ਦੀ ਤਲਾਸ਼ ਕੀਤੀ ਜਾ ਰਹੀ ਹੈ, ਦੀਦਾਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਭਰਾ ਨਸੀਬ ਸਿੰਘ ਘਰ ਵਿੱਚ ਮੌਜੂਦ ਸੀ,ਬੱਚੇ ਸਕੂਲ ਤੋਂ ਵਾਪਸ ਆਏ ਪਤਨੀ ਘਰ ਵਿੱਚ ਹੀ ਸੀ। ਉਹ ਕੁਝ ਦਿਨ ਤੋਂ ਪਰੇਸ਼ਾਨ ਸੀ । ਉਸ ਨੇ ਪਤਨੀ ਨੂੰ ਗੁਰਦੁਆਰਾ ਸਾਹਿਬ ਭੇਜਿਆ ਅਤੇ ਫਿਰ ਬਾਅਦ ਵਿੱਚੋਂ ਆਪਣੀ ਜਿੰਦਗੀ ਖਤਮ ਕਰ ਲਈ । ਮੌਤ ਤੋਂ ਪਹਿਲਾਂ ਉਸ ਨੇ ਇੱਕ ਪੱਤਰ ਵੀ ਲਿਖਿਆ ਹੈ ਜਿਸ ਉਸ ਨੇ ਰਮਨਦੀਪ ਸਿੰਘ ਅਤੇ ਰੌਨਕ ਸਿੰਘ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਦੱਸਿਆ ਹੈ। ਭਰਾ ਦੀਦਾਰ ਸਿੰਘ ਦੇ ਮੁਤਾਬਿਕ ਮੁਲਜ਼ਮ ਦੇ ਨਾਲ ਪੈਸੇ ਦਾ ਲੈਣ ਦੇਣ ਸੀ । ਮੁਲਜ਼ਮਾਂ ਨੇ ਨਸੀਬ ਸਿੰਘ ਕੋਲੋ ਪੈਸੇ ਲਏ ਸਨ,ਪਰ ਉਹ ਵਾਪਸ ਨਹੀਂ ਕਰ ਰਹੇ ਸੀ । ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ।

Exit mobile version