The Khalas Tv Blog Punjab ਹੱਦ ਹੈ ਕੋਈ ਇਸ ਵਜ੍ਹਾ ਨਾਲ ਪਤਨੀ ਦਾ ਕਤਲ ਕਿਵੇਂ ਕਰ ਸਕਦਾ ਹੈ ? ਬੱਚਿਆਂ ਸਾਹਮਣੇ ਤਸ਼ੱਦਦ ਦੇਕੇ !
Punjab

ਹੱਦ ਹੈ ਕੋਈ ਇਸ ਵਜ੍ਹਾ ਨਾਲ ਪਤਨੀ ਦਾ ਕਤਲ ਕਿਵੇਂ ਕਰ ਸਕਦਾ ਹੈ ? ਬੱਚਿਆਂ ਸਾਹਮਣੇ ਤਸ਼ੱਦਦ ਦੇਕੇ !

 

ਬਿਉੋਰੋ ਰਿਪੋਰਟ – ਲੁਧਿਆਣਾ(Ludhiana) ਵਿੱਚ ਇੱਕ ਪਤੀ ਦੀ ਹੈਵਾਨੀਅਤ (Husband Killed Wife) ਸਾਹਮਣੇ ਆਈ ਹੈ ਉਸ ਨੇ ਪਤਨੀ ਨੂੰ ਬੈਲਟ ਨਾਲ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ । ਪਤੀ ਨੇ ਪਤਨੀ ਨੂੰ ਬੱਚਿਆਂ ਦੇ ਨਾਲ ਵਿਆਹ ਵਿੱਚ ਜਾਣ ਲਈ ਕਿਹਾ ਸੀ ਪਤਨੀ ਨੇ ਇਨਕਾਰ ਕੀਤਾ ਤਾਂ ਗੁੱਸੇ ਵਿੱਚ ਪਤੀ ਨੇ ਪਤਨੀ ਨੂੰ ਬੇਰਹਮੀ ਦੇ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ।

ਦੱਸਿਆ ਜਾ ਰਿਹਾ ਹੈ ਕਿ ਪਤਨੀ ਨੇ ਨਰਾਤਿਆਂ ਦੀ ਵਜ੍ਹਾ ਕਰਕੇ ਵਿਆਹ ਵਿੱਚ ਜਾਣ ਤੋਂ ਇਨਕਾਰ ਕੀਤਾ ਸੀ । 12 ਸਾਲ ਪਹਿਲਾਂ ਹੀ ਦੋਵਾਂ ਦਾ ਵਿਆਹ ਹੋਇਆ ਸੀ । ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪਤੀ ਫਰਾਰ ਦੱਸਿਆ ਜਾ ਰਿਹਾ ਹੈ । ਪੇਕੇ ਪਰਿਵਾਰ ਦਾ ਕਹਿਣਾ ਹੈ ਕਿ ਜਵਾਈ ਵਿਆਹ ਦੇ 2 ਸਾਲ ਬਾਅਦ ਹੀ ਧੀ ਨੂੰ ਤੰਗ-ਪਰੇਸ਼ਾਨ ਕਰਨ ਲੱਗਿਆ ਸੀ ।

ਮ੍ਰਿਤਕ ਮਹਿਲਾ ਦੇ ਬੱਚਿਆਂ ਨੇ ਦੱਸਿਆ ਹੈ ਕਿ ਉਹ ਵਿਆਹ ਵਿੱਚ ਜਾਣ ਨੂੰ ਤਿਆਰ ਸੀ ਪਰ ਮਾਂ ਨਹੀਂ ਜਾਣਾ ਚਾਹੁੰਦੀ ਸੀ। ਜਦੋਂ ਪਿਤਾ ਨੇ ਮਾਂ ਨੂੰ ਬੈਲਟ ਨਾਲ ਮਾਰਿਆਂ ਤਾਂ ਉਨ੍ਹਾਂ ਦੇ ਮੂੰਹ ਤੋਂ ਝੱਗ ਆਉਣੀ ਸ਼ੁਰੂ ਹੋ ਗਈ।
ਪੁਲਿਸ ਮੁਲਜ਼ਮ ਪਤੀ ਦੀ ਤਲਾਸ਼ ਕਰ ਰਹੀ ਹੈ । ਮੋਬਾਈਲ ਦੇ ਜ਼ਰੀਏ ਉਸ ਦੀ ਲੋਕੇਸ਼ਨ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।

Exit mobile version