The Khalas Tv Blog Punjab ਕੈਪਟਨ ਦੇ ਨਕਸ਼ੇ ਕਦਮ ‘ਤੇ ਸਿਹਤ ਮੰਤਰੀ ਨੇ ਵੀ ਸੂਬੇ ‘ਚ ਜਿੰਮ ਨਾ ਖੋਲ੍ਹੇ ਜਾਣ ‘ਤੇ ਭਰੀ ਹਾਮੀ
Punjab

ਕੈਪਟਨ ਦੇ ਨਕਸ਼ੇ ਕਦਮ ‘ਤੇ ਸਿਹਤ ਮੰਤਰੀ ਨੇ ਵੀ ਸੂਬੇ ‘ਚ ਜਿੰਮ ਨਾ ਖੋਲ੍ਹੇ ਜਾਣ ‘ਤੇ ਭਰੀ ਹਾਮੀ

‘ਦ ਖ਼ਾਲਸ ਬਿਊਰੋ :- ਸੂਬੇ ਭਰ ‘ਚ ਅਨਲਾਕ-3 ‘ਚ ਜਿੰਮ ਖੋਲ੍ਹਣ ਸੰਬੰਧੀ ਕੱਲ੍ਹ ਮੁੱਖ ਮੁੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਿੰਤਾ ਪ੍ਰਗਟਾਉਂਦੇ ਹੋਏ, ਪੰਜਾਬ ਦੇ DC ਤੋਂ ਸੁਝਾਅ ਮੰਗੇ ਗਏ ਸਨ। ਠੀਕ ਇਸੇ ਹੀ ਤਰ੍ਹਾਂ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਵੀ ਸੂਬੇ ‘ਚ ਜਿੰਮ ਖੋਲ੍ਹੇ ਜਾਣ ‘ਤੇ ਆਪਣੀ ਟਿਪਣੀ ਸਾਂਝੀ ਕੀਤੀ ਹੈ।

ਅੱਜ ਰਾਏਕੋਟ ਵਿਖੇ ਪੁੱਜੇ ਸਿਹਤ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਕੋਰੋਨਾ ਦੇ ਚਲਦਿਆਂ ਜਿੰਮ ਖੋਲ੍ਹਣ ਦੇ ਹੱਕ ‘ਚ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿੰਮ ‘ਚ ਪ੍ਰੈਕਟਿਸ ਕਰਦੇ ਵੇਲੇ ਗਰਮੀ ਜ਼ਿਆਦਾ ਆਉਂਦੀ ਹੈ ਤੇ ਜਿੰਮ ‘ਚ ਇੱਕ ਵਿਅਕਤੀ ਔਸਤਨ 10 ਮਸ਼ੀਨਾਂ ਦੀ ਵਰਤੋਂ ਕਰਦਾ ਹੈ, ਜਿਸ ਕਾਰਨ ਕੋਰੋਨਾ ਦਾ ਫੈਲਾਅ ਵੱਧ ਸਕਦਾ ਹੈ। ਇਹ ਸੰਭਵ ਨਹੀਂ ਹੈ ਕਿ ਸਾਰੀਆਂ ਮਸ਼ੀਨਾਂ ਨੂੰ ਵਾਰ – ਵਾਰ ਸੈਨੇਟਾਈਜ਼ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਪੰਜਾਬ ਸਰਕਾਰ ਹਾਲ ਦੀ ਘੜੀ ਜਿੰਮ ਖੋਲ੍ਹਣ ਦੀ ਇਜਾਜ਼ਤ ਨਹੀਂ ਦੇਵੇਗੀ। ਇਸ ਮੌਕੇ ਪਾਰਲੀਮੈਂਟ ਮੈਂਬਰ ਡਾ. ਅਮਰ ਸਿੰਘ, ਕਾਮਿਲ ਬੋਪਾਰਾਏ ਤੇ ਹੋਰ ਵੀ ਹਾਜ਼ਰ ਸਨ।

Exit mobile version