The Khalas Tv Blog Punjab ਬਿਮਾਰ ਦਾਦੀ ਇੰਜੀਨੀਅਰਿੰਗ ਕਰ ਰਹੀ ਪੋਤਰੀ ਦਾ ਇੰਤਜ਼ਾਰ ਕਰਦੀ ਰਹੀ !
Punjab

ਬਿਮਾਰ ਦਾਦੀ ਇੰਜੀਨੀਅਰਿੰਗ ਕਰ ਰਹੀ ਪੋਤਰੀ ਦਾ ਇੰਤਜ਼ਾਰ ਕਰਦੀ ਰਹੀ !

ਬਿਊਰੋ ਰਿਪੋਰਟ : ਲੁਧਿਆਣਾ ਵਿੱਚ ਇੰਜੀਨੀਅਰਿੰਗ ਦੀ ਪੜਾਈ ਕਰਨ ਵਾਲੀ ਵਿਦਿਆਰਥਣ 21 ਸਾਲਾ ਸਤਿੰਦਰ ਕੌਰ ਪੜਾਈ ਦੇ ਨਾਲ ਕੰਮ ਵੀ ਕਰਦੀ ਸੀ । ਉਸ ਦਾ ਆਪਣੀ ਦਾਦੀ ਨਾਲ ਬਹੁਤ ਪਿਆਰ ਸੀ । ਪਿਤਾ ਦੀ ਤਬੀਅਤ ਠੀਕ ਨਹੀਂ ਸੀ ਇਸੇ ਲਈ ਉਸ ਨੇ ਘਰ ਦੀ ਜ਼ਿੰਮੇਵਾਰੀ ਵੀ ਲਈ ਸੀ। ਬਜ਼ੁਰਗ ਦਾਦੀ ਨੂੰ ਮਿਲਣ ਜਾਣ ਦੇ ਲਈ ਉਸ ਨੇ ਪਠਾਨਕੋਟ ਦੀ ਰੇਲ ਟਿਕਟ ਲਈ। ਪਰ ਉਹ ਆਪਣੇ ਪਰਿਵਾਰ ਨੂੰ ਮਿਲ ਨਹੀਂ ਸਕੀ। ਉਸ ਦੀ ਲਾਸ਼ 2 ਟੁਕੜਿਆਂ ਵਿੱਚ ਘਰ ਪਹੁੰਚੀ ਹੈ ।

ਇਸ ਤਰ੍ਹਾਂ ਸਤਿੰਦਰ ਦੇ ਸਰੀਰ ਦੇ 2 ਟੁੱਕੜੇ ਹੋਏ

ਮ੍ਰਿਤਕ ਸਤਿੰਦਰ ਪਠਾਨਕੋਟ ਜਾ ਰਹੀ ਸੀ ਉਸ ਨੇ ਸਵਰਾਜ ਐਕਸਪ੍ਰੈਸ ਦਾ ਟਿਕਟ ਖਰੀਦਿਆ ਸੀ । ਲੁਧਿਆਣਾ ਸਟੇਸ਼ਨ ਦੇ ਪਲੇਟ ਫਾਰਮ ਨੰਬਰ 2 ਤੋਂ ਟ੍ਰੇਨ ਨੇ ਰਵਾਨਾ ਹੋਣਾ ਸੀ । ਸਤਿੰਦਰ ਨੂੰ ਸਟੇਸ਼ਨ ਪਹੁੰਚਣ ਵਿੱਚ ਦੇਰੀ ਹੋ ਗਈ । ਜਿਵੇਂ ਹੀ ਉਹ ਪਹੁੰਚੀ ਟ੍ਰੇਨ ਚੱਲ ਚੁੱਕੀ ਸੀ । ਰਫ਼ਤਾਕ ਜ਼ਿਆਦਾ ਨਹੀਂ ਸੀ ਉਸ ਨੇ ਚਲਦੀ ਟ੍ਰੇਨ ਵਿੱਚ ਚੜਨ ਦੀ ਕੋਸ਼ਿਸ਼ ਕੀਤੀ ਪਰ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਟ੍ਰੇਨ ਦੀ ਪਟਰੀ ‘ਤੇ ਡਿੱਗ ਗਈ । ਟ੍ਰੇਨ ਦੇ ਹੇਠਾਂ ਆਉਣ ਦੀ ਵਜ੍ਹਾ ਕਰਕੇ ਉਸ ਦੇ ਸਰੀਰ ਦੇ 2 ਟੁਕੜੇ ਹੋ ਗਏ । ਜਿਸ ਦੀ ਵਜ੍ਹਾ ਕਰਕੇ ਉਸ ਦੀ ਮੌਤ ਹੋ ਗਈ । ਹੁਣ ਜਦੋਂ ਸਤਿੰਦਰ ਦੀ ਲਾਸ਼ ਘਰ ਪਹੁੰਚੀ ਤਾਂ ਪਰਿਵਾਰ ਦਾ ਬੁਰਾ ਹਾਲ ਹੋ ਗਿਆ। ਪਿਤਾ ਪਹਿਲਾਂ ਹੀ ਪੈਰਾਲਾਈਜ਼ ਦੇ ਮਰੀਜ਼ ਸਨ ਮਾਂ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਹੈ। ਪੜਾਈ ਦੇ ਨਾਲ ਨੌਕਰੀ ਕਰਕੇ ਆਪਣੇ ਪਰਿਵਾਰ ਨੂੰ ਚੰਗੀ ਜ਼ਿੰਦਗੀ ਦੇਣ ਦਾ ਸੁਪਣਾ ਵੇਖ ਰਹੀ ਸਤਿੰਦਰ ਦੀ ਇੱਕ ਗਲਤੀ ਨਾ ਸਿਰਫ਼ ਉਸ ਦੀ ਮੌਤ ਦਾ ਕਾਰਨ ਬਣੀ ਬਲਕਿ ਪੂਰੀ ਪਰਿਵਾਰ ਨੂੰ ਹਮੇਸ਼ਾ ਲਈ ਦੁੱਖ ਦੇ ਗਈ । ਲੁਧਿਆਣਾ ਸਟੇਸ਼ਨ ‘ਤੇ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਇੱਥੇ ਅਜਿਹੀ ਘਟਨਾ ਵਾਪਕ ਚੁੱਕੀ ਹੈ ।

ਰੇਲਵੇ ਲਾਈਨ ਸਤਿੰਦਰ ਦੇ ਖੂਨ ਨਾਲ ਭਰ ਗਈ ਸੀ । ਹਾਦਸੇ ਤੋਂ ਬਾਅਦ ਇੱਕ ਹੋਰ ਟ੍ਰੇਨ ਵੀ ਆਈ ਯਾਤਰੀਆਂ ਨੇ ਇਸੇ ਤਰ੍ਹਾਂ ਭੱਜ ਕੇ ਚੜਨ ਦੀ ਕੋਸ਼ਿਸ਼ ਕੀਤੀ । ਇੰਨਾਂ ਨੂੰ ਰੋਕਣ ਦੇ ਲਈ CPF ਮੁਲਾਜ਼ਮ ਉੱਥੇ ਨਜ਼ਰ ਨਹੀਂ ਆਏ। ਸੁਰੱਖਿਅ ਬਲਾਂ ਦੀ ਇਹ ਵੱਡੀ ਲਾਪਰਵਾਹੀ ਹੈ ਕਿ ਚਲਦੀ ਟ੍ਰੇਨ ਅਤੇ ਪਲੇਟ ਫਾਰਮ ਤੋਂ ਟਰੈਕ ਪਾਰ ਕਰਨ ਵਾਲਿਆਂ ਦੇ ਖਿਲਾਫ ਕੋਈ ਕਾਰਵਾਹੀ ਨਹੀਂ ਹੁੰਦੀ ਹੈ ।

ਇੱਕ ਹਫਤੇ ਵਿੱਚ ਦੂਜਾ ਮਾਮਲਾ

ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਜਿਸ ਤਰ੍ਹਾਂ ਸਤਿੰਦਰ ਦੀ ਮੌਤ ਹੋਈ ਹੈ ਉਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਅੰਮ੍ਰਿਤਪਾਲੀ ਐਕਸਪ੍ਰੈਸ ਤੋਂ ਉਤਰ ਦੇ ਸਮੇਂ ਪੈਰ ਫਿਸਲਣ ਦੀ ਵਜ੍ਹਾ ਕਰਕੇ 38 ਸਾਲ ਦੀ ਇੱਕ ਮਹਿਲਾ ਦੀ ਮੌਤ ਹੋ ਗਈ ਸੀ । ਸੁਰੱਖਿਆ ਮੁਲਾਜ਼ਮਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਉੱਥੇ ਉਸ ਦੀ ਮੌਤ ਹੋ ਗਈ ਸੀ । ਉਹ ਆਪਣੇ ਰਿਸ਼ਤੇਦਾਰਾਂ ਦੇ ਨਾਲ ਫਿਲੌਰ ਤੋਂ ਵਾਪਸ ਪਰਤ ਰਹੀ ਸੀ ।

Exit mobile version