The Khalas Tv Blog Punjab ਗਤਕਾ ਚੈਂਪੀਅਨ ਨੂੰ ਲੈਕੇ ਆਈ ਮਾੜੀ ਖ਼ਬਰ !
Punjab

ਗਤਕਾ ਚੈਂਪੀਅਨ ਨੂੰ ਲੈਕੇ ਆਈ ਮਾੜੀ ਖ਼ਬਰ !

ਬਿਉਰੋ ਰਿਪੋਰਟ : ਲੁਧਿਆਣਾ ਵਿੱਚ ਗਤਕਾ ਖਿਡਾਰੀਆਂ ਦਾ ਬੇਦਰਦੀ ਨਾਲ ਕਤਲ ਕਰ ਦਿੱਤਾ ਗਿਆ ਹੈ। ਉਸ ਦੀ ਲਾਸ਼ ਪੱਖੋਵਾਲ ਰੋਡ ਸਥਿਤ ਕੁਟਰੀ ਵਿਲਾ ਕਾਲੋਨੀ ਤੋਂ ਬਰਾਮਦ ਹੋਈ ਹੈ । ਮ੍ਰਿਤਕ ਦੇਹ ਦੇ ਦੋਵੇ ਹੱਥ ਵੱਢੇ ਹੋਏ ਸਨ । ਲਾ ਸ਼ ਦੀ ਹਾਲਤ ਇਨ੍ਹੀ ਮਾੜੀ ਸੀ ਕਿ ਉਸ ‘ਤੇ ਕੀੜੇ ਚੱਲ ਰਹੇ ਸਨ। ਮ੍ਰਿਤਕ ਦੀ ਪਛਾਣ ਪਿੰਡ ਬਲੋਵਾਲ ਦੇ ਰਘੁਬੀਰ ਸਿੰਘ ਦੇ ਰੂਪ ਵਿੱਚ ਹੋਈ ਹੈ । ਉਹ 5 ਅਕਤੂਬਰ ਤੋਂ ਲਾਪਤਾ ਸੀ । ਮ੍ਰਿਤਕ ਦੇਹ ਦੇ ਕੋਲ ਉਸ ਦਾ ਮੋਬਾਈਲ ਵੀ ਮਿਲਿਆ ਹੈ ।

ਲਾਸ਼ ਨੂੰ ਵੇਖ ਲੋਕਾਂ ਨੇ ਪੁਲਿਸ ਨੂੰ ਇਤਲਾਹ ਕੀਤੀ

ਲਾਸ਼ ਵੇਖ ਕੇ ਲੋਕਾਂ ਨੇ ਫੌਰਨ ਪੁਲਿਸ ਨੂੰ ਇਤਹਾਲ ਕੀਤੀ। ਘਟਨਾ ‘ਤੇ ਥਾਣਾ ਸਦਰ ਦੇ SHO ਗੁਰਪ੍ਰੀਤ ਸਿੰਘ ਪਹੁੰਚੇ । ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਦੇ ਲਈ ਸਿਵਿਲ ਹਸਪਤਾਲ ਭੇਜ ਦਿੱਤਾ ਹੈ। ਉਧਰ ਘਟਨਾ ਦੀ ਇਤਲਾਹ ਰਘੁਬੀਰ ਦੇ ਪਰਿਵਾਰ ਨੂੰ ਦਿੱਤੀ ਗਈ ਹੈ । ਦੱਸਿਆ ਜਾ ਰਿਹਾ ਹੈ ਕਿ ਰਘੁਬੀਰ ਸਿੰਘ ਨੇ ਗਤਕੇ ਦੀ ਖੇਡ ਵਿੱਚ ਖਈ ਮੈਡਲ ਜਿੱਤੇ ਸਨ। ਫਿਲਹਾਲ ਉਹ ਡਰਾਈਵਰ ਦਾ ਕੰਮ ਕਰ ਰਿਹਾ ਸੀ ।

ਰਘੁਵੀਰ ਦੇ ਕਤਲ ਨਾਲ ਜੁੜੇ ਸਵਾਲ

ਰਘੁਬੀਰ ਸਿੰਘ ਦਾ ਕਤਲ ਕਿਸ ਨੇ ਕੀਤਾ ? ਕੀ ਕਿਸੇ ਨਾਲ ਉਸ ਦੀ ਦੁਸ਼ਮਣੀ ਸੀ ? ਕੀ ਪੈਸੇ ਦਾ ਲੈਣ-ਦੇਣ ਮੌਤ ਦੀ ਵਜ੍ਹਾ ? ਕੀ ਜ਼ਮੀਨ ਨੂੰ ਲੈਕੇ ਕੋਈ ਝਗੜਾ ਸੀ ਜਿਸ ਦੀ ਵਜ੍ਹਾ ਕਰਕੇ ਰਘੁਬੀਰ ਸਿੰਘ ਦਾ ਕਤਲ ਕੀਤਾ ਗਿਆ ? ਕਾਤਲ ਕੋਈ ਨਜ਼ਦੀਕੀ ਹੈ ? ਕੀ ਇਸ ਵਿੱਚ ਰਘੁਬੀਰ ਦਾ ਕੋਈ ਦੋਸਤ ਜਾਂ ਫਿਰ ਪਰਿਵਾਰ ਦਾ ਕੋਈ ਸ਼ਖਸ ਸ਼ਾਮਲ ਹੈ ?ਇਹ ਉਹ ਸਵਾਲ ਹਨ ਜਿਸ ਦਾ ਜਵਾਬ ਪੁਲਿਸ ਨੂੰ ਉਸ ਦੇ ਨਜ਼ਦੀਕਿਆਂ ਤੋਂ ਕੋਲੋ ਪੁੱਛ-ਗਿੱਛ ਕਰਕੇ ਮਿਲੇਗਾ ।

Exit mobile version