The Khalas Tv Blog Punjab ਲੁਧਿਆਣਾ ਮਾਮਲੇ ਵਿੱਚ ਨਵਾਂ ਹੈਰਾਨ ਕਰਨ ਵਾਲਾ ਖੁਲਾਸਾ !
Punjab

ਲੁਧਿਆਣਾ ਮਾਮਲੇ ਵਿੱਚ ਨਵਾਂ ਹੈਰਾਨ ਕਰਨ ਵਾਲਾ ਖੁਲਾਸਾ !

ਬਿਊਰੋ ਰਿਪੋਰਟ : ਲੁਧਿਆਣਾ ਵਿੱਚ 9 ਸਾਲ ਦੇ ਬੱਚੇ ਵੱਲੋਂ ਪਿਤਾ ‘ਤੇ ਗਲਤੀ ਨਾਲ ਗੋਲੀ ਚਲਾਉਣ ਦੇ ਮਾਮਲੇ ਵਿੱਚ ਨਵਾਂ ਅਤੇ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ । ਪੁਲਿਸ ਨੇ ਦਾਅਵਾ ਕੀਤਾ ਹੈ ਕਿ ਗੋਲੀ ਪੁੱਤਰ ਨੇ ਨਹੀਂ ਬਲਕਿ ਮ੍ਰਿਤਕ ਪਿਤਾ ਦਲਜੀਤ ਸਿੰਘ ਕੋਲੋ ਆਪ ਚੱਲੀ ਸੀ । ਪਹਿਲਾਂ ਖਬਰ ਆਈ ਸੀ ਕਿ ਦਲਜੀਤ ਆਪਣੇ ਪਰਿਵਾਰ ਦੇ ਨਾਲ ਭੈਣ ਦੇ ਘਰ ਜਾ ਰਿਹਾ ਸੀ ਖੇਡ-ਖੇਡ ਦੇ ਵਿੱਚ ਪੁੱਤਰ ਕੋਲੋ ਗੋਲੀ ਚੱਲ ਗਈ ਜੋ ਪਿਤਾ ਨੂੰ ਲੱਗੀ । ਇਹ ਘਟਨਾ 29 ਜੁਲਾਈ ਦੀ ਹੈ ਪਰ ਇਲਾਜ ਦੇ ਦੌਰਾਨ ਸੋਮਵਾਰ 31 ਜੁਲਾਈ ਨੂੰ ਪਿਤਾ ਦਲਜੀਤ ਦੀ ਮੌਤ ਹੋ ਗਈ ।

ਦਲਜੀਤ ਦੀ ਪਤਨੀ ਦਾ ਖੁਲਾਸਾ

ਦਲਜੀਤ ਦੀ ਪਤਨੀ ਜਸਮੀਤ ਕੌਰ ਨੇ ਦੱਸਿਆ ਕਿ ਪੂਰਾ ਪਰਿਵਾਰ ਦਲਜੀਤ ਦੀ ਭੈਣ ਪਰਮਜੀਤ ਕੌਰ ਨੂੰ ਮਾਛੀਵਾੜਾ ਮਿਲਣ ਜਾ ਰਿਹਾ ਸੀ । ਪਤੀ ਦਲਜੀਤ ਸਿੰਘ ਨੇ ਆਪਣੀ ਪਿਛਲੀ ਸੀਟ ‘ਤੇ ਪਈ ਪਿਸਟਲ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਹੱਥ ਨਹੀਂ ਪਿਆ । ਪਿਸਟਲ ਹੁੱਕ ਵੀ ਅੜ ਗਈ । ਇਸ ਕਾਰਨ ਗੋਲੀ ਚੱਲ ਗਈ ਅਤੇ ਦਲਜੀਤ ਦੀ ਪਿੱਠ ‘ਤੇ ਲੱਗੀ । ਫੌਰਨ ਦਲਜੀਤ ਨੂੰ ਰਾਏਕੋਟ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕੀਤਾ ਗਿਆ ਪਰ ਉੱਥੇ ਉਸ ਦੀ ਤਬੀਅਤ ਵਿਗੜਨੀ ਸ਼ੁਰੂ ਹੋ ਗਈ ਫੌਰਨ ਲੁਧਿਆਣਾ ਦੇ DMC ਹਸਪਤਾਲ ਭਰਤੀ ਕਰਵਾਇਆ ਗਿਆ । ਪਰ ਜਦੋਂ ਉੱਥੇ ਵੀ ਹਾਲਤ ਨਹੀਂ ਸੁਧਰੀ ਤਾਂ PGI ਚੰਡੀਗੜ੍ਹ ਲਿਜਾਉਣ ਦਾ ਫੈਸਲਾ ਲਿਆ ਗਿਆ ਪਰ ਰਸਤੇ ਵਿੱਚ ਹੀ ਦਲਜੀਤ ਨੇ ਸਾਹ ਛੱਡ ਦਿੱਤੇ ਅਤੇ ਉਸ ਦੀ ਮੌਤ ਹੋ ਗਈ । ਥਾਣ ਮੁੱਖੀ ਨੇ ਦੱਸਿਆ ਕਿ ਪਿਤਾ ਦੇ ਬਿਆਨਾਂ ਦੇ ਅਧਾਰ ‘ਤੇ ਧਾਰਾ 174 ਅਧੀਨ ਕਾਰਵਾਈ ਕੀਤੀ ਗਈ ਹੈ ।

ਲਗਾਤਾਰ ਇਸ ਮਾਮਲੇ ਵਿੱਚ ਇੱਕ ਤੋਂ ਬਾਅਦ ਇੱਕ ਜਿਸ ਤਰ੍ਹਾਂ ਮੋੜ ਆ ਰਹੇ ਹਨ ਉਹ ਹੈਰਾਨ ਕਰਨ ਵਾਲੇ ਹਨ । ਸਭ ਤੋਂ ਵੱਡਾ ਸਵਾਲ ਤਾਂ ਇਹ ਕਿ ਆਖਿਰ ਕਿਸ ਨੇ ਕਿਹਾ ਸੀ ਕਿ ਪੁੱਤਰ ਵੱਲੋਂ ਗਲਤੀ ਨਾਲ ਚੱਲੀ ਗੋਲੀ ਪਿਤਾ ਨੂੰ ਲੱਗ ਗਈ । ਹੁਣ ਜਦੋਂ ਪਿਤਾ ਦੀ ਮੌਤ ਹੋ ਗਈ ਹੈ ਤਾਂ ਮਾਂ ਦਾ ਬਿਆਨ ਕਿਧਰੇ ਨਾ ਕਿਧਰੇ ਸਵਾਲਾਂ ਦੇ ਘੇਰੇ ਵਿੱਚ ਹੈ ।

 

Exit mobile version