The Khalas Tv Blog Punjab ਸਾਬਕਾ ਫੌਜੀ ਦੁਨੀਆ ਤੋਂ ਦਿਲ ਹਾਰ ਕੇ ਚੱਲਾ ਗਿਆ !
Punjab

ਸਾਬਕਾ ਫੌਜੀ ਦੁਨੀਆ ਤੋਂ ਦਿਲ ਹਾਰ ਕੇ ਚੱਲਾ ਗਿਆ !

ਬਿਉਰੋ ਰਿਪੋਰਟ : ਜਗਰਾਓ ਦੀ ਰਾਏਕੋਟ ਰੋਡ ‘ਤੇ ਸਾਬਕਾ ਫੌਜੀ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ,ਦੱਸਿਆ ਰਿਹਾ ਹੈ ਕਿ ਫੌਜੀ ਆਪਣੀ ਬਿਮਾਰੀ ਤੋਂ ਕਾਫੀ ਪਰੇਸ਼ਾਨ ਸੀ । ਫੌਜੀ ਦੀ ਪਛਾਣ ਪੂਰਣ ਸਿੰਘ ਦੇ ਰੂਪ ਵਿੱਚ ਹੋਈ ਹੈ । ਮੁਹੱਲਾ ਟਾਹਲੀ ਵਾਲੀ ਵਿੱਚ ਹੋਈ ਘਟਨਾ ਦਾ ਪਤਾ ਚੱਲ ਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ ਅਤੇ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਦੇ ਲਈ ਹਸਪਤਾਲ ਵਿੱਚ ਰੱਖਿਆ ਗਿਆ ਹੈ ।

ਮਾਮਲੇ ਦੀ ਜਾਂਚ ਕਰ ਰਹੇ SI ਰਾਜਜੀਤ ਨੇ ਦੱਸਿਆ ਕਿ ਪੂਰਣ ਸਿੰਘ ਕਾਫੀ ਸਮੇਂ ਤੋਂ ਗੁਰਦੇ ਦੀ ਬਿਮਾਰੀ ਤੋਂ ਪਰੇਸ਼ਾਨ ਸੀ ਉਸ ਦਾ ਡਾਇਲਿਸਿਸ ਚੱਲ ਰਿਹਾ ਹੈ ਸੀ । ਸ਼ਨਿੱਚਰਵਾਰ ਵਿੱਚ ਪੂਰਣ ਸਿੰਘ ਨੇ ਡਾਇਲਿਸਿਸ ਦੇ ਲਈ ਲੁਧਿਆਣਾ ਜਾਣਾ ਸੀ । ਇਸੇ ਦੌਰਾਨ ਆਪਣੇ ਕਮਰੇ ਵਿੱਚ ਗਿਆ ਅਤੇ ਲਾਈਸੈਂਸੀ ਪਸਤੌਲ ਨਾਲ ਧੌਣ ‘ਤੇ ਗੋਲੀ ਮਾਰੀ ਜਿਸ ਤੋਂ ਬਾਅਦ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਮ੍ਰਿਤਕ ਦੀ ਪਤਨੀ ਬੰਤ ਕੌਰ ਨੇ ਦੱਸਿਆ ਕਿ ਪਤੀ ਆਪਣੀ ਬਿਮਾਰੀ ਨੂੰ ਲੈਕੇ ਕਾਫੀ ਪਰੇਸ਼ਾਨ ਸੀ

ਪਤਨੀ ਅਤੇ ਧੀ ਕਰਦੀ ਰਹੀ ਇੰਤਜ਼ਾਰ

ਸਾਬਕਾ ਫੌਜੀ ਪੂਰਣ ਸਿੰਘ ਦੇ ਪੁੱਤਰ ਨੇ ਦੱਸਿਆ ਕਿ ਡਾਇਲਿਸਿਸ ਲਈ ਲੁਧਿਆਣਾ ਜਾਣਾ ਸੀ । ਉਹ ਪਿਤਾ ਨੂੰ ਬੁਲਾਉਣ ਗਏ ਤਾਂ ਉਨ੍ਹਾਂ ਨੇ ਕਿਹਾ ਥੋੜ੍ਹਾ ਇੰਤਜ਼ਾਰ ਕਰੋ,ਮੈਂ ਤਿਆਰ ਹੋ ਰਿਹਾ ਹਾਂ। ਇੰਨੀ ਦੇਰ ਵਿੱਚ ਗੋਲੀ ਦੀ ਆਵਾਜ਼ ਆਈ ਜਦੋਂ ਕਮਰੇ ਵੱਲ ਦੌੜੇ ਤਾਂ ਪੂਰਣ ਸਿੰਘ ਖੂਨ ਨਾਲ ਭਿੱਜਿਆ ਹੋਇਆ ਸੀ।

ਮ੍ਰਿਤਕ ਦੇ 4 ਬੱਚੇ,ਇੱਕ ਦੀ ਮੌਤ ਹੋ ਚੁੱਕੀ

ਮ੍ਰਿਤਕ ਦੀ ਪਤਨੀ ਬੰਦ ਕੌਰ ਨੇ ਦੱਸਿਆ ਉਨ੍ਹਾਂ ਦੇ ਚਾਰ ਬੱਚੇ ਹਨ । ਵੱਡੇ ਪੁੱਤਰ ਬਬਲੂ ਦੀ ਮੌਤ ਹੋ ਚੁੱਕੀ ਹੈ। ਛੋਟਾ ਪੁੱਤਰ ਕੈਨੇਡਾ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਹੈ । ਦੋਵੇ ਧੀਆਂ ਦਾ ਵਿਆਹ ਹੋ ਚੁੱਕਾ ਹੈ। ਇੱਕ ਬੱਚਾ ਛੋਟਾ ਹੋਣ ਦੀ ਵਜ੍ਹਾ ਕਰਕੇ ਉਹ ਪੇਕੇ ਆਈ ਸੀ ।

Exit mobile version