The Khalas Tv Blog Punjab ਦਿਵਾਲੀ ਦੀ ਰਾਤ ਪਰਿਵਾਰ ਨਾਲ ਮਾੜੀ ਹਰਕਤ ! ਪਰ ਦਾਅ ਪੈ ਗਿਆ ਉਲਟਾ !
Punjab

ਦਿਵਾਲੀ ਦੀ ਰਾਤ ਪਰਿਵਾਰ ਨਾਲ ਮਾੜੀ ਹਰਕਤ ! ਪਰ ਦਾਅ ਪੈ ਗਿਆ ਉਲਟਾ !

ਬਿਉਰੋ ਰਿਪੋਰਟ : ਲੁਧਿਆਣਾ ਵਿੱਚ ਦੀਵਾਲੀ ਦੀ ਰਾਤ ਇੱਕ ਪਰਿਵਾਰ ਲਈ ਜ਼ਿੰਦਗੀ ਦੀ ਅਖੀਰਲੀ ਰਾਤ ਬਣ ਸਕਦੀ ਸੀ । ਪੰਜਾਬ ਵਿੱਚ ਨਸ਼ੇ ਦੇ ਸੌਦਾਗਰਾਂ ਨੇ ਇਸ ਨੂੰ ਅੰਜਾਮ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ । ਪਰ ਰੱਬ ਨੇ ਪਰਿਵਾਰ ਨੂੰ ਹੱਥ ਰੱਖ ਕੇ ਬਚਾਇਆ । ਰਾਤ ਨੂੰ ਨਸ਼ੇ ਦੇ ਸਮਗਲਰਾਂ ਨੇ ਇੱਕ ਪਰਿਵਾਰ ਵਿੱਚ ਵੜ ਕੇ ਹਮਲਾ ਕਰ ਦਿੱਤਾ। ਪੀੜਤ ਪਰਿਵਾਰ ਨੇ ਘਰ ਦਾ ਦਰਵਾਜ਼ਾ ਬੰਦ ਕਰਕੇ ਛੱਤ ‘ਤੇ ਭੱਜ ਕੇ ਆਪਣੀ ਜਾਨ ਬਚਾਈ । ਜ਼ਖ਼ਮੀ ਅਤੇ ਇਲਾਕੇ ਦੇ ਹੋਰ ਲੋਕਾਂ ਨੇ ਦੱਸਿਆ ਕਿ ਹਮਲਾਵਰ ਇਲਾਕੇ ਵਿੱਚ ਚਿੱਟਾ ਵੇਚ ਦੇ ਹਨ । ਜੇਕਰ ਉਨ੍ਹਾਂ ਨੂੰ ਕੋਈ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨਾਲ ਰੰਜਿਸ਼ ਕੱਢੀ ਜਾਂਦੀ ਹੈ । ਹਮਲਾਵਰਾਂ ਨੂੰ ਸ਼ੱਕ ਸੀ ਕਿ ਪੀੜਤ ਪਰਿਵਾਰ ਨੇ ਪੁਲਿਸ ਨੂੰ ਦੇ ਦਿੱਤੀ ਹੈ ।

ਪਟਾਕਿਆਂ ਦਾ ਬਹਾਨਾ ਬਣਾ ਕੇ ਹਮਲਾ ਕੀਤਾ

ਪੀੜਤ ਅਮਿਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਘਰ ਵਿੱਚ ਦੀਵਾਲੀ ਮੌਕੇ ਪਟਾਕੇ ਚੱਲਾ ਰਿਹਾ ਸੀ । ਇੰਨੀ ਦੇਰ ਵਿੱਚ ਮੁਹੱਲੇ ਦੇ ਕੁਝ ਨੌਜਵਾਨ ਆਏ ਅਤੇ ਗਾਲ੍ਹਾਂ ਕੱਢਣ ਲੱਗੇ । ਸਾਰੇ ਮੁਲਜ਼ਮ ਅਪਰਾਧ ਵਿੱਚ ਸ਼ਾਮਲ ਸਨ । ਪੀੜਤ ਪਰਿਵਾਰ ਨੇ ਦੱਸਿਆ ਪਹਿਲਾਂ ਵੀ ਉਹ ਇਲਾਕੇ ਵਿੱਚ ਕਈ ਲੋਕਾਂ ‘ਤੇ ਹਮਲਾ ਕਰ ਚੁੱਕੇ ਸਨ । ਪਰ ਦੇਰ ਰਾਤ ਉਨ੍ਹਾਂ ਨੇ ਤਲਵਾਰਾਂ ਦੇ ਨਾਲ ਘਰ ਵਿੱਚ ਵੜ ਕੇ 10 ਤੋਂ 15 ਲੋਕਾਂ ‘ਤੇ ਹਮਲਾ ਕਰ ਦਿੱਤਾ । ਉਸ ਨੂੰ ਬੇਸੁੱਧ ਕਰਕੇ ਫ਼ੌਰਨ ਸਿਵਲ ਹਸਪਤਾਲ ਲੈ ਕੇ ਗਏ ।

ਗਲੀ ਵਿੱਚ ਖੜੇ ਹੋਕੇ ਗਾਲ੍ਹਾਂ ਕੱਢਿਆ

ਅਮਿਤ ਨੇ ਦੱਸਿਆ ਘਰ ਦਾ ਦਰਵਾਜ਼ਾ ਬੰਦ ਕਰਕੇ ਅਸੀਂ ਆਪਣੀ ਜਾਨ ਬਚਾਈ । ਬਦਮਾਸ਼ ਘਰ ਦੇ ਬਾਹਰ ਖੜੇ ਹੋ ਕੇ ਗਾਲ੍ਹਾਂ ਕੱਢ ਰਹੇ ਸਨ । ਉਨ੍ਹਾਂ ਦੇ ਹੱਥਾਂ ਵਿੱਚ ਤਲਵਾਰ ਸੀ ਅਤੇ ਗੇਟ ਨੂੰ ਖੋਲ੍ਹਣ ਦੀ ਲਗਾਤਾਰ ਕੋਸ਼ਿਸ਼ ਕਰਦੇ ਰਹੇ । ਪਰਿਵਾਰ ਨੇ ਪੁਲਿਸ ਨੂੰ ਇਤਲਾਹ ਕੀਤੀ ਤਾਂ ਮੌਕੇ ‘ਤੇ ਡਿਵੀਜ਼ਨ ਨੰਬਰ 7 ਦੀ ਪੁਲਿਸ ਪਹੁੰਚੀ । ਪੀੜਤ ਪਰਿਵਾਰ ਨੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਹਮਲਾਵਰਾਂ ਖ਼ਿਲਾਫ਼ ਸਖ਼ਤ ਐਕਸ਼ਨ ਲੈਣ ਦੀ ਮੰਗ ਕੀਤੀ ।

Exit mobile version