The Khalas Tv Blog Punjab ਲੁਧਿਆਣਾ ਦੇ ਪਾਸ਼ ਇਲਾਕੇ ਵਿੱਚ ਜ਼ਬਰਦਸਤ ਧਮਾਕਾ! 1 ਔਰਤ ਸਮੇਤ 3 ਬੱਚੇ ਗੰਭੀਰ,ਇੱਕ ਨੂੰ ਦਿੱਲੀ ਰੈਫਰ ਕੀਤਾ
Punjab

ਲੁਧਿਆਣਾ ਦੇ ਪਾਸ਼ ਇਲਾਕੇ ਵਿੱਚ ਜ਼ਬਰਦਸਤ ਧਮਾਕਾ! 1 ਔਰਤ ਸਮੇਤ 3 ਬੱਚੇ ਗੰਭੀਰ,ਇੱਕ ਨੂੰ ਦਿੱਲੀ ਰੈਫਰ ਕੀਤਾ

ਬਿਉਰੋ ਰਿਪੋਰਟ – ਲੁਧਿਆਣਾ (Ludhiana)ਵਿੱਚ ਰਾਤ ਵੇਲੇ ਦਰਦਨਾਕ ਹਾਦਸਾ ਹੋਇਆ ਹੈ । ਇੱਕ ਕੋਠੀ ਦੀ ਛੱਤ ‘ਤੇ ਪਏ ਪੁਰਾਣੇ ਪਟਾਕਿਆਂ(Cracker Blast) ਕਾਰਨ ਵੱਡਾ ਧਮਾਕਾ ਹੋਇਆ ਹੈ ਜਿਸ ਵਿੱਚ ਇੱਕ 3 ਬੱਚੇ ਸਮੇਤ 1 ਔਰਤਾਂ ਗੰਭੀਰ ਜ਼ਖਮੀ ਹੋਏ ਹਨ । ਬੱਚੇ ਦੀ ਹਾਲਤ ਗੰਭੀਰ ਹੋਣ ਦੀ ਵਜ੍ਹਾ ਕਰਕੇ ਉਸ ਨੂੰ ਦਿੱਲੀ ਰੈਫਰ ਕਰ ਦਿੱਤਾ ਗਿਆ ਹੈ ।

ਘਟਨਾ ਲੁਧਿਆਣਾ ਦੇ ਪਾਸ਼ ਇਲਾਕੇ ਮਾਡਲ ਟਾਊਨ ਦੀ ਦੱਸੀ ਜਾ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਘਰ ਵਾਲਿਆਂ ਨੇ ਪਿਛਲੇ ਸਾਲ ਦੇ ਬਚੇ ਹੋਏ ਪਟਾਕਿਆਂ ਦਾ ਸਟਾਕ ਘਰ ਦੀ ਛੱਤ ‘ਤੇ ਰੱਖਿਆ ਸੀ । ਜਿੰਨਾਂ 4 ਦੇ ਜਖਮੀ ਹੋਣ ਦੀ ਖ਼ਬਰ ਹੈ ਉਨ੍ਹਾਂ ਵਿੱਚ ਘਰ ਵਿੱਚ ਕੰਮ ਕਰਨ ਵਾਲੀ ਇੱਕ ਔਰਤ ਉਸ ਦੇ 2 ਬੱਚਿਆਂ ਨਾਲ ਮਾਲਿਕ ਦਾ 4 ਸਾਲ ਦਾ ਬੱਚਾ ਵੀ ਸੀ ।

ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਆਖਿਰ ਪਟਾਕਿਆਂ ਤੱਕ ਅੱਗ ਕਿਵੇਂ ਪਹੁੰਚੀ ਹੈ,ਕਿਸੇ ਨੇ ਇਸ ਨੂੰ ਜਲਾਇਆ ਸੀ ਜਾਂ ਫਿਰ ਸਪਾਰਕ ਦੀ ਵਜ੍ਹਾ ਕਰਕੇ ਇਹ ਹਾਦਸਾ ਹੋਇਆ । ਪੰਜਾਬ ਪੁਲਿਸ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਘਰ ਵਿੱਚ ਪਟਾਕੇ ਨਾ ਰੱਖਣ । ਇਸ ਤੋਂ ਇਲਾਵਾ ਦਿਵਾਲੀ ਆ ਰਹੀ ਹੈ ਘ ਵਿੱਚ ਰੇਤ ਅਤੇ ਪਾਣੀ ਭਰ ਕੇ ਰੱਖਣ ਜੇਕਰ ਅਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਫੌਰਨ ਅੱਗ ‘ਤੇ ਕਾਬੂ ਕੀਤਾ ਜਾਵੇ । ਇਸ ਤੋਂ ਇਲਾਵਾ ਫਸਟ ਏਡ ਵਿੱਚ ਉਹ ਚੀਜ਼ਾ ਰੱਖਣ ਜਿਸ ਦੀ ਵਜ੍ਹਾ ਕਰਕੇ ਜੇਕਰ ਕੋਈ ਪਟਾਕਿਆਂ ਦੀ ਵਜ੍ਹਾ ਕਰਕੇ ਸੜ ਜਾਂਦਾ ਹੈ ਤਾਂ ਉਸ ਨੂੰ ਫੌਰਨ ਰਾਹਤ ਦਿੱਤੀ ਜਾਵੇ।

 

Exit mobile version