The Khalas Tv Blog Punjab ‘ਚਮਕੀਲਾ’ ਦੀ ਬਾਈਓਪਿਕ ਰਿਲੀਜ਼ ‘ਤੇ ਅਦਾਲਤ ਵੱਲੋਂ ਰੋਕ!
Punjab

‘ਚਮਕੀਲਾ’ ਦੀ ਬਾਈਓਪਿਕ ਰਿਲੀਜ਼ ‘ਤੇ ਅਦਾਲਤ ਵੱਲੋਂ ਰੋਕ!

ਲੁਧਿਆਣਾ : ਬਾਲੀਵੁੱਡ ਅਤੇ ਪਾਲੀਵੁੱਡ ਦੇ ਮਸ਼ਹੂਰ ਅਦਾਕਾਰ ਗਾਇਕ ਦਿਲਜੀਤ ਦੁਸਾਂਝ (Diljit Dosanjh) ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਉੁਨ੍ਹਾਂ ਦੇ ਨਾਲ ਪਰਨੀਤੀ ਚੋਪੜਾ ਅਤੇ ਡਾਇਰੈਕਟਰ ਇਮਤਿਯਾਜ ਅਲੀ ਨੂੰ ਵੀ ਲੁਧਿਆਣਾ ਅਦਾਲਤ ਨੇ ਨੋਟਿਸ ਦੇ ਕੇ ਪੇਸ਼ ਹੋਣ ਦੇ ਨਿਰਦੇਸ਼ ਦਿਤੇ ਹਨ। ਕੋਰਟ ਨੇ 3 ਮਈ ਨੂੰ ਅਮਰ ਸਿੰਘ ਚਮਕੀਲਾ ਬਾਇਓਪਿਕ ਫਿਲਮ ਦੇ ਸਿਲਸਿਲੇ ਵਿੱਚ ਸਾਰਿਆਂ ਨੂੰ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਫਿਲਮ ਦੀ ਰਿਲੀਜ਼ ‘ਤੇ ਵੀ ਰੋਕ ਲੱਗਾ ਦਿੱਤੀ ਗਈ ਹੈ। ਹੁਣ ਇਸ ਨੂੰ OTT ਪਲੇਟ ਫਾਰਮ ‘ਤੇ ਰਿਲੀਜ਼ ਨਹੀਂ ਕੀਤੀ ਜਾਵੇਗਾ ।

ਇਸ ਵਜ੍ਹਾ ਨਾਲ ਰੋਕ ਲਗਾਈ ਗਈ

ਲੁਧਿਆਣਾ ਦੀ ਅਦਾਲਤ ਵਿੱਚ ਮ੍ਰਿਤਕ ਪ੍ਰੋਡਿਊਸਰ ਗੁਰਦੇਵ ਸਿੰਘ ਰੰਧਾਵਾ ਦੇ ਪੁੱਤਰ ਇਸ਼ਜੀਤ ਰੰਧਾਵਾ ਅਤੇ ਸੰਜੋਤ ਰੰਧਾਵਾ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਤੋਂ ਬਾਅਦ ਅਦਾਲਤ ਨੇ ਇਹ ਹੁਕਮ ਦਲਜੀਤ, ਪਰਨੀਤੀ ਅਤੇ ਇਮਤਿਯਾਜ ਅਲੀ ਨੂੰ ਜਾਰੀ ਕੀਤੇ ਹਨ। ਚਮਕੀਲਾ ਦੀ ਪਤਨੀ ਗੁਰਮੇਲ ਕੌਰ ਨੇ 12 ਅਕਤੂਬਰ 2012 ਨੂੰ ਸ਼ਿਕਾਇਤਕਰਤਾ ਪਿਉ-ਪੁੱਤ ਨੂੰ ਬਾਈਓਪਿਕ ਬਣਾਉਣ ਦੇ ਅਧਿਕਾਰ ਦਿੱਤੇ ਸਨ। ਇਸ ਦੇ ਲਈ ਚਮਕੀਲਾ ਦੀ ਪਤਨੀ ਨੂੰ 5 ਲੱਖ ਦਿੱਤੇ ਗਏ ਸਨ। ਬਾਇਓਪਿਕ ਬਣਾਉਣ ਦੇ ਲਈ ਕੋਈ ਸਮਾਂ ਹੱਦ ਤੈਅ ਨਹੀਂ ਸੀ।

3 ਨਵੰਬਰ ਨੂੰ ਹੋਈ ਸੀ ਪ੍ਰੋਡਿਊਸਰ ਗੁਰਦੇਵ ਦੀ ਮੌਤ

3 ਨਵੰਬਰ,2022 ਨੂੰ ਸ਼ਿਕਾਇਤਕਰਤਾ ਇਸ਼ਜੀਤ ਰੰਧਾਵਾ ਦੇ ਪਿਤਾ ਗੁਰਦੇਵ ਸਿੰਘ ਦੀ ਮੌਤ ਹੋਈ ਸੀ। ਪਟੀਸ਼ਨਕਰਤਾ ਨੇ ਜਦੋਂ ਬਾਈਓਪਿਕ ਬਣਾਉਣ ਦਾ ਇੰਤਜ਼ਾਮ ਕਰਨਾ ਸ਼ੁਰੂ ਕੀਤਾ ਤਾਂ ਗੁਰਮੇਲ ਕੌਰ ਨੂੰ ਸੰਪਰਕ ਕੀਤਾ ਤਾਂ ਕੋਈ ਨਾ ਕੋਈ ਬਹਾਨਾ ਬਣਾ ਕੇ ਮਾਮਲੇ ਨੂੰ ਟਾਲਣ ਲੱਗੀ । ਬਾਅਦ ਵਿੱਚ ਪਤਾ ਚੱਲਿਆ ਕਿ ਪਹਿਲਾਂ ਤੋਂ ਚਮਕੀਲਾ ਅਤੇ ਬੀਬੀ ਅਮਰਜੌਤ ਕੌਰ ‘ਤੇ ਇੱਕ ਫਿਲਮ ਬਣ ਰਹੀ ਹੈ ।

ਚਮਕੀਲਾ ਦੀ ਪਤਨੀ ਨੂੰ ਵੀ ਪੇਸ਼ ਹੋਣਾ ਹੋਵੇਗਾ

ਮਾਮਲਾ ਕੋਰਟ ਵਿੱਚ ਪਹੁੰਚਣ ਦੇ ਬਾਅਦ ਇਸ ਮਾਮਲੇ ਨੂੰ ਲੈਕੇ 2 ਅਤੇ 3 ਸੁਣਵਾਈ ਹੋ ਚੁੱਕੀਆਂ ਹਨ। ਪਹਿਲੇ ਇਸ ਫਿਲਮ ਨੂੰ ਥਿਏਟਰ ‘ਤੇ ਰਿਲੀਜ਼ ਕਰਨ ਤੋਂ ਰੋਕਿਆ ਗਿਆ ਜਿਸ ਦੇ ਬਾਅਦ ਇਸ ਨੂੰ OTT ਪਲੇਟਫਾਰਮ ‘ਤੇ ਰਿਲੀਜ ਕਰਨ ‘ਤੇ ਵਿਚਾਰ ਕੀਤਾ ਗਿਆ। ਪਰ ਹੁਣ ਕੋਰਟ ਨੇ ਇਸ ਦੇ ਪ੍ਰਿੰਟ ਨੂੰ ਕਿਧਰੇ ਵੀ ਰਿਲੀਜ਼ ਕਰਨ ਤੋਂ ਸਾਫ ਮਨਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਅਦਾਕਾਰ ਅਤੇ ਚਮਕੀਲਾ ਦੀ ਪਤਨੀ ਨੂੰ 3 ਮਈ ਨੂੰ ਕੋਰਟ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ ।

Exit mobile version