The Khalas Tv Blog Punjab ਹਸੀਨਾ ਨੇ ਪੂਰਾ ਪਲਾਨ ਕੀਤਾ ਤਿਆਰੀ ! CMC ਕੰਪਨੀ ਦਾ ਮੁਲਾਜ਼ਮ ਵੀ ਪਲਾਨ ‘ਚ ਸ਼ਾਮਲ
Punjab

ਹਸੀਨਾ ਨੇ ਪੂਰਾ ਪਲਾਨ ਕੀਤਾ ਤਿਆਰੀ ! CMC ਕੰਪਨੀ ਦਾ ਮੁਲਾਜ਼ਮ ਵੀ ਪਲਾਨ ‘ਚ ਸ਼ਾਮਲ

ਬਿਊਰੋ ਰਿਪੋਰਟ : ਲੁਧਿਆਣਾ ਵਿੱਚ ਸਾਢੇ 8 ਕਰੋੜ ਦੀ ਲੁੱਟ ਨੂੰ ਪੁਲਿਸ ਨੇ 60 ਘੰਟਿਆਂ ਦੇ ਅੰਦਰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਲੁਧਿਆਣਾ ਦੇ ਕਮਿਸ਼ਨਰ ਮਨਦੀਪ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਪੁਲਿਸ ਨੇ 10 ਵਿੱਚੋਂ 6 ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਕੇ 5 ਕਰੋੜ ਕੈਸ਼ ਹੁਣ ਤੱਕ ਰਿਕਵਰ ਕਰ ਲਿਆ ਹੈ, ਬਾਕੀਆਂ ਨੂੰ ਵੀ ਜਲਦ ਹੀ ਫੜਿਆ ਜਾਵੇਗਾ।

ਇਸ ਦੌਰਾਨ ਕਮਿਸ਼ਨ ਨੇ ਖ਼ੁਲਾਸਾ ਕੀਤਾ ਕਿ CMC ਕੰਪਨੀ ਨੇ ਜਿਹੜਾ ਲੁੱਟ ਦਾ ਅੰਕੜਾ ਦੱਸਿਆ ਸੀ, ਉਸ ਵਿੱਚ ਵੀ ਵੱਡੀ ਧੋਖਾਧੜੀ ਕੀਤਾ ਗਿਆ ਸੀ । ਜਿਸ ਦੀ ਜਾਂਚ ਕੀਤੀ ਜਾ ਰਹੀ ਹੈ । ਇਸ ਲੁੱਟ ਦੀ ਵਾਰਦਾਤ ਦੀ ਮਾਸਟਰ ਮਾਈਂਡ ਡਾਕੂ ਹਸੀਨਾ ਮਨਦੀਪ ਕੌਰ ਅਤੇ ਉਸ ਦੇ 9 ਸਾਥੀ ਸਨ । ਮਨਦੀਪ ਕੌਰ ਬਰਨਾਲਾ ਦੀ ਰਹਿਣ ਵਾਲੀ ਹੈ । ਉਸ ਨੇ ਹੀ ਕੰਪਨੀ ਦੇ ਮੁਲਾਜ਼ਮ ਮਨਜਿੰਦਰ ਸਿੰਘ ਮਨੀ ਦੇ ਨਾਲ ਮਿਲ ਕੇ ਪੂਰੀ ਲੁੱਟ ਦੀ ਵਾਰਦਾਤ ਦੀ ਪਲਾਨਿੰਗ ਤਿਆਰ ਕੀਤੀ ਸੀ। ਮਨਜਿੰਦਰ CMC ਕੰਪਨੀ ਵਿੱਚ ਚਾਰ ਸਾਲ ਤੋਂ ਕੰਮ ਕਰ ਰਿਹਾ ਸੀ ।

ਫਰਾਰ ਮਨਦੀਪ ਕੌਰ ਪਤੀ ਦੇ ਨਾਲ,ਦੋਵੇ ਲੁੱਟ ਵਿੱਚ ਸ਼ਾਮਲ

ਜਨਵਰੀ ਤੋਂ ਹੋ ਰਹੀ ਪਲਾਨਿੰਗ

ਮਨਦੀਪ ਕੌਰ ਅਤੇ ਮਨਜਿੰਦਰ ਜਨਵਰੀ ਮਹੀਨਿਆਂ ਤੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਪਲਾਨ ਬਣਾ ਰਹੇ ਸਨ । 20 ਦਿਨ ਪਹਿਲਾਂ ਪਲਾਨ ਨੂੰ ਫਾਈਨਲ ਕੀਤਾ ਗਿਆ । ਮਨਦੀਪ ਕੌਰ ਆਪਣੇ ਆਪ ਨੂੰ ਵਕੀਲ ਦੱਸ ਦੀ ਸੀ ਅਤੇ ਉਸ ਨੇ ਪਹਿਲਾਂ ਮਨਜਿੰਦਰ ਸਿੰਘ ਮਨੀ ਨਾਲ ਦੋਸਤੀ ਕੀਤੀ ਫਿਰ ਦੋਵਾਂ ਨੇ ਤੈਅ ਕੀਤਾ ਉਹ 5-5 ਸਾਥੀ ਲੈ ਕੇ ਆਉਣਗੇ ।

ਮਨਦੀਪ ਕੌਰ ਹੁਣ ਵੀ ਫ਼ਰਾਰ ਦੱਸੀ ਜਾ ਰਹੀ ਹੈ, ਉਸ ਦੇ ਖ਼ਿਲਾਫ਼ ਪੁਲਿਸ ਨੇ ਲੁੱਕ ਆਊਟ ਨੋਟਿਸ ਕੱਢ ਦਿੱਤਾ ਹੈ ਤਾਂਕਿ ਉਹ ਵਿਦੇਸ਼ ਨਾ ਭੱਜ ਸਕੇ। ਜਦਕਿ ਮਨਜਿੰਦਰ ਮਨੀ ਨੂੰ ਪੁਲਿਸ ਨੇ ਫੜ ਲਿਆ ਹੈ। ਇਸ ਲੁੱਟ ਦੀ ਵਾਰਦਾਤ ਵਿੱਚ ਮਨਦੀਪ ਕੌਰ ਦਾ ਪਤੀ ਅਤੇ ਭਰਾ ਵੀ ਸ਼ਾਮਲ ਹੈ, ਜਿਨ੍ਹਾਂ ਨੂੰ ਫੜ ਲਿਆ ਗਿਆ ਹੈ ਜਦਕਿ ਮਨਜਿੰਦਰ ਮਨੀ ਦਾ ਵੀ ਰਿਸ਼ਤੇਦਾਰ ਲੁੱਟ ਦੀ ਵਾਰਦਾਤ ਵਿੱਚ ਫੜਿਆ ਗਿਆ ਹੈ ।

ਲੁੱਟ ਦੀ ਮਾਸਟਰ ਮਾਇੰਡ ਮਨਦੀਪ ਕੌਰ

ਵਾਰਦਾਤ ਨੂੰ ਅੰਜਾਮ ਦੇਣ ਦੇ ਲਈ 2 ਮੋਡੀਊਲ ਸਨ

ਕਮਿਸ਼ਨਰ ਮਨਦੀਪ ਸਿੰਘ ਨੇ ਦੱਸਿਆ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ 2 ਮੋਡੀਊਲ ਸਨ । ਬਾਈਕ ‘ਤੇ ਸਵਾਰ ਹੋਏ ਮੋਡੀਊਲ ਦੀ ਅਗਵਾਈ ਮਨਜਿੰਦਰ ਸਿੰਘ ਕਰ ਰਿਹਾ ਸੀ ਜਦਕਿ ਕਾਰ ਦੇ ਮੋਡੀਊਲ ਦੀ ਅਗਵਾਈ ਮਨਦੀਪ ਕੌਰ ਆਪਣੇ 4 ਸਾਥੀਆ ਨਾਲ ਮਿਲ ਕੇ ਕਰ ਰਹੇ ਸਨ । ਲੁੱਟ ਦੌਰਾਨ ਕੋਈ ਵੀ ਆਪਣਾ ਮੋਬਾਈਲ ਫੋਨ ਨਾਲ ਨਹੀਂ ਲੈ ਕੇ ਗਏ ਸਨ ਕਿਉਂਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਮੋਬਾਈਲ ਸਿਗਨਲ ਦੇ ਨਾਲ ਉਹ ਫੜੇ ਜਾ ਸਕਦੇ ਹਨ । ਮਨਜਿੰਦਰ ਚਾਰ ਸਾਲ ਤੋਂ CMS ਕੰਪਨੀ ਦਾ ਮੁਲਾਜ਼ਮ ਸੀ ਅਤੇ ਪੂਰਾ ਭੇਦੀ ਸੀ,ਉਸ ਨੂੰ ਪਤਾ ਸੀ ਕਿ ਇੰਨੇ ਵੱਡੇ ਕੈਸ਼ ਦੇ ਲਈ ਕੰਪਨੀ ਨੇ ਸਿਰਫ਼ 5 ਹੀ ਮੁਲਾਜ਼ਮ ਹਨ । ਰਾਤ ਨੂੰ ਸਿਰਫ਼ ਇੱਕ ਹੀ ਗਾਰਡ ਹੁੰਦਾ ਹੈ ।

ਲੁਟੇਰਿਆਂ ਦੀ ਕੈਸ਼ ਵੈਨ ਵਿੱਚ ਫਲਿੱਕਰ ਚੱਲ ਰਿਹਾ ਸੀ

ਲੁਟੇਰੇ ਜਿਸ ਕੈਸ਼ ਵੈਨ ਵਿੱਚ ਲੁੱਟ ਦੀ ਰਕਮ ਲੈ ਕੇ ਗਏ,ਉਸ ਵਿੱਚ ਫਲਿੱਕਰ ਚੱਲ ਰਿਹਾ ਸੀ, ਜਿਸ ਦੇ ਬਾਰੇ ਜਾਣਕਾਰੀ ਸਿਰਫ਼ ਕੰਪਨੀ ਦੇ ਡਰਾਈਵਰ ਨੂੰ ਹੋ ਸਕਦੀ ਹੈ, ਇਸ ਵਜ੍ਹਾ ਨਾਲ ਕੰਪਨੀ ਦੇ ਮੁਲਾਜ਼ਮ ‘ਤੇ ਸ਼ੱਕ ਹੋਇਆ, ਵਾਰਦਾਤ ਦੇ ਦਿਨ ਵੀ ਮਨਜਿੰਦਰ ਮਨੀ ਗੱਡੀ ਚੱਲਾ ਰਿਹਾ ਸੀ ।

ਵਿਦੇਸ਼ ਜਾਣਾ ਚਾਹੁੰਦਾ ਸੀ ਮਨਜਿੰਦਰ

ਮਨਜਿੰਦਰ ਰਾਤੋਂ-ਰਾਤ ਅਮੀਰ ਬਣਕੇ ਵਿਦੇਸ਼ ਜਾਣਾ ਚਾਹੁੰਦਾ ਸੀ,ਮਨਦੀਪ ਕੌਰ ਨੇ ਨਾਲ ਮਿਲ ਕੇ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ,ਦੂਜੇ ਮੁਲਜ਼ਮਾਂ ਦਾ ਕੋਈ ਵੀ ਕ੍ਰਿਮੀਨਲ ਰਿਕਾਰਡ ਨਹੀਂ ਮਿਲਿਆ ਹੈ, ਸਾਰਿਆਂ ਨੂੰ ਅਮੀਰ ਬਣਨ ਦਾ ਸੁਪਨਾ ਮਨਦੀਪ ਕੌਰ ਨੇ ਵਿਖਾਇਆ ਸੀ ।

ਇਕ ਲੁਟੇਰੇ ਨੇ ਇੰਸਟਾਗ੍ਰਾਮ ‘ਤੇ ਰੀਲ ਪਾਈ

ਲੁੱਟ ਦੀ ਮਾਸਟਰਮਾਈਂਡ ਮਨਦੀਪ ਕੌਰ ਦੇ ਭਾਰ ਨੇ ਇੰਸਟਾਗ੍ਰਾਮ ‘ਤੇ ਨੋਟਾਂ ਦੀ ਰੀਲ ਪਾਈ ਸੀ, ਜਿਸ ਵਿੱਚ 500-500 ਦੇ ਨੋਟ ਕਾਰ ਦੇ ਡੈਸ਼ਬੋਰਡ ਵਿੱਚ ਰੱਖੇ ਸਨ । ਇਸ ਤੋਂ ਵੀ ਪੁਲਿਸ ਨੂੰ ਵਾਰਦਾਤ ਦਾ ਸ਼ੱਕ ਹੋਇਆ ਸੀ।

ਸ਼ੁੱਕਰਵਾਰ ਦਾ ਹੀ ਦਿਨ ਕਿਉਂ ਚੁਣਿਆ

ਮਨਜਿੰਦਰ ਅਤੇ ਮਨਦੀਪ ਕੌਰ ਨੇ ਸ਼ੁੱਕਰਵਾਰ ਦਾ ਦਿਨ ਵੀ ਪੂਰੀ ਪਲਾਨਿੰਗ ਦੇ ਹਿਸਾਬ ਨਾਲ ਚੁਣਿਆ ਕਿਉਂਕਿ ਦੂਜੇ ਸਨਿੱਚਰਵਾਰ ਅਤੇ ਐਤਵਾਰ ਬੈਂਕ ਬੰਦ ਹੋਏ ਹਨ,ਕੈਸ਼ ਜ਼ਿਆਦਾ ਹੁੰਦਾ ਹੈ ਇਸ ਲਈ ਲੁੱਟ ਦੇ ਲਈ ਸ਼ੁੱਕਰਵਾਰ ਦਾ ਦਿਨ ਚੁਣਿਆ ਗਿਆ।

ਕੰਪਨੀ ਵੱਲੋਂ ਦੱਸੇ ਗਏ ਪੈਸੇ ਵਿੱਚ ਅੰਤਰ

ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਨੇ ਦੱਸਿਆ ਕਿ ਲੁਟੇਰੇ ਮਨਜਿੰਦਰ ਸਿੰਘ ਨੇ ਦੱਸਿਆ ਸੀ ਕਿ ਉਨ੍ਹਾਂ ਨੇ 2 ਬੈਗ ਵਿੱਚ 3-3 ਕਰੋੜ ਪਾਏ ਸਨ ਜਦਕਿ ਤੀਜੇ ਬੈਗ ਵਿੱਚ DVR ਅਤੇ 32 ਲੱਖ ਸੀ । ਇਸ ਹਿਸਾਬ ਨਾਲ ਕੁੱਲ ਪੈਸਾ 6 ਕਰੋੜ 32 ਲੱਖ ਬਣਦਾ ਹੈ । ਕੰਪਨੀ ਵੀ ਪਹਿਲਾਂ 7 ਕਰੋੜ ਦੱਸ ਰਹੀ ਸੀ ਫਿਰ ਵਧਾਕੇ 8.49 ਕਰੋੜ ਦੱਸਿਆ। ਜਦੋਂ ਪੁਲਿਸ ਨੇ ਲੁਟੇਰੇ ਮਨਜਿੰਦਰ ਨੂੰ ਪੂਰੀ ਰਕਮ ਦੇ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਹੈਰਾਨ ਕਰਨ ਵਾਲਾ ਖ਼ੁਲਾਸਾ ਕੀਤਾ ਉਸ ਨੇ ਦੱਸਿਆ ਕਿ ਕੰਪਨੀ ਨੇ ਗ਼ਲਤੀ ਦੇ ਨਾਲ ਇੱਕ ਬੈਂਕ ਵਿੱਚ 51 ਲੱ ਵੱਧ ਲੋਡ ਕਰ ਦਿੱਤੇ ਸਨ। ਬੈਂਕ ਨੇ ਬਾਅਦ ਵਿੱਚੋਂ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ । ਇਸ ਤੋਂ ਇਲਾਵਾ CMS ਕੰਪਨੀ ਕੋਲ 50 ਲੱਖ ਦੇ ਅਜਿਹੇ ਨੋਟ ਸਨ, ਜਿੰਨਾਂ ਦੇ 2 ਤੋਂ 3 ਹਿੱਸੇ ਸਨ ਬੈਂਕ ਨੇ ਉਨ੍ਹਾਂ ਨੂੰ ਲੈਣ ਤੋਂ ਮਨਾ ਕਰ ਦਿੱਤਾ ਤਾਂ CMS ਕੰਪਨੀ ਉਸ ਪੈਸੇ ਨੂੰ ਵੀ ਲੁੱਟ ਵਿੱਚ ਵਿਖਾਕੇ ਆਪਣਾ ਹਿਸਾਬ ਬਰਾਬਰ ਕਰ ਰਹੀ ਹੈ। ਕਮਿਸ਼ਨਰ ਮਨਦੀਪ ਸਿੰਘ ਨੇ ਕਿਹਾ ਸ਼ਾਇਦ ਕੰਪਨੀ ‘ਵਹਿੰਦੀ ਹੋਈ ਗੰਗਾ’ ਵਿੱਚ ਹੱਥ ਧੌਣ ਦੀ ਕੋਸ਼ਿਸ਼ ਕਰ ਰਹੀ ਹੈ। ਅਸੀਂ ਮੁਲਜ਼ਮ ਮਨਜਿੰਦਰ ਦੇ ਬਿਆਨ ਨੂੰ ਵੈਰੀਫਾਈ ਕਰਨ ਦੇ ਲਈ ਇੱਕ ਆਲਾ ਅਫ਼ਸਰਾਂ ਦੀ ਜਾਂਚ ਟੀਮ ਬਣਾਈ ਹੈ ਜੋ ਇਸ ਕੰਪਨੀ ਦੇ ਅਧਿਆਰਿਆਂ ਦੇ ਨਾਲ ਬੈਠ ਕੇ ਮੁੜ ਤੋਂ ਪੈਸੇ ਨੂੰ ਲੈ ਕੇ ਵੈਰੀਫਾਈ ਕਰੇਗੀ ।

Exit mobile version