The Khalas Tv Blog Punjab ਲੁਧਿਆਣਾ ਸੀਆਈਏ ਨੇ ਗੈਂਗਸਟਰ ਨਾਨੂ ਨੂੰ ਕੀਤਾ ਕਾਬੂ
Punjab

ਲੁਧਿਆਣਾ ਸੀਆਈਏ ਨੇ ਗੈਂਗਸਟਰ ਨਾਨੂ ਨੂੰ ਕੀਤਾ ਕਾਬੂ

ਸੀਆਈਏ-2 ਦੀ ਟੀਮ ਨੇ ਲੁਧਿਆਣਾ ਵਿੱਚ ਗੈਂਗਸਟਰ ਸੁਮਿਤ ਸੱਭਰਵਾਲ ਉਰਫ਼ ਨਾਨੂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਦੋਸ਼ੀ ਨੇ ਤਿੰਨ ਦਿਨ ਪਹਿਲਾਂ ਸ਼ਹੀਦ ਕਰਨੈਲ ਨਗਰ ਦੇ ਇਕ ਘਰ ‘ਚ ਗੋਲੀਆਂ ਚਲਾਈਆਂ ਸਨ। ਨਾਨੂ ਗੈਂਗਸਟਰ ਸਾਗਰ ਨਿਊਟਨ ਦਾ ਕਰੀਬੀ ਹੈ। ਸਾਗਰ ਨਿਊਟਨ ਦੇ ਕਹਿਣ ‘ਤੇ ਆਪਣੇ ਦੋ ਹੋਰ ਸਾਥੀਆਂ ਦੀ ਮਦਦ ਨਾਲ ਇਕ ਘਰ ਦੇ ਬਾਹਰ ਤਿੰਨ ਗੋਲੀਆਂ ਚਲਾਈਆਂ ਸਨ।

ਗੋਲੀਬਾਰੀ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਦੁੱਗਰੀ ਥਾਣੇ ਦੀ ਪੁਲਿਸ ਵੀ ਸਾਗਰ ਨਿਊਟਨ ਅਤੇ ਉਸ ਦੇ ਸਾਥੀਆਂ ਦੀ ਭਾਲ ਲਈ ਲਗਾਤਾਰ ਸਰਚ ਅਭਿਆਨ ਚਲਾ ਰਹੀ ਹੈ। ਪੁਲਿਸ ਵੱਲੋਂ ਸਾਗਰ ਨਿਊਟਨ ਅਤੇ ਉਸ ਦੇ ਸਾਥੀਆਂ ਦੇ ਘਰਾਂ ‘ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਨਾਨੂ ਨੂੰ ਪਿੰਡ ਜੰਡਿਆਲੀ ਚੰਡੀਗੜ੍ਹ ਰੋਡ ਨੇੜੇ ਖੇਡ ਮੈਦਾਨ ਤੋਂ ਫੜਿਆ ਗਿਆ। ਬਦਮਾਸ਼ ਕੋਲੋਂ ਇੱਕ 32 ਬੋਰ ਦੇਸੀ ਪਿਸਤੌਲ ਅਤੇ ਇੱਕ ਜ਼ਿੰਦਾ 32 ਬੋਰ ਦਾ ਕਾਰਤੂਸ ਬਰਾਮਦ ਹੋਇਆ ਹੈ।

ਇਹ ਵੀ ਪੜ੍ਹੋ –  ED ਵੱਲੋਂ ਪੰਜਾਬ ਅਤੇ ਹਰਿਆਣਾ ਦੀ 14 ਥਾਵਾਂ ‘ਤੇ ਰੇਡ! ਕਰੋੜਾਂ ਦੀ ਜਾਇਦਾਦ ਜ਼ਬਤ!

 

Exit mobile version