The Khalas Tv Blog Punjab ਪੰਜਾਬ ਦੇ ਵੱਡੇ ਬਿਜਨੈਸਮੈਨ ਦੇ ਪੁੱਤਰ ‘ਤੇ ਚੱਲੀਆਂ ਗੋਲੀਆਂ ! ਬੈਂਗਲੋਰ ਤੋਂ ਮਾਪਿਆਂ ਨੂੰ ਮਿਲਣ ਪਹੁੰਚਿਆ ਸੀ !
Punjab

ਪੰਜਾਬ ਦੇ ਵੱਡੇ ਬਿਜਨੈਸਮੈਨ ਦੇ ਪੁੱਤਰ ‘ਤੇ ਚੱਲੀਆਂ ਗੋਲੀਆਂ ! ਬੈਂਗਲੋਰ ਤੋਂ ਮਾਪਿਆਂ ਨੂੰ ਮਿਲਣ ਪਹੁੰਚਿਆ ਸੀ !

 

ਬਿਉਰੋ ਰਿਪੋਰਟ – ਪੰਜਾਬ ਵਿੱਚ ਇਕ ਵਾਰ ਮੁੜ ਤੋਂ ਵੱਡੇ ਬਿਜਨੈਸਮੈਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ । BMW ‘ਤੇ ਜਾ ਰਹੇ ਕੱਪੜਾ ਵਪਾਰੀ ਦਾ ਪੁੱਤਰ ਦੋਸਤਾਂ ਨਾ ਕਾਫੀ ਪੀਕੇ ਘਰ ਪਰਤ ਰਿਹਾ ਸੀ ਤਾਂ ਹੀ ਕੁਝ ਨੌਜਵਾਨ ਦੀ ਕਾਰ ਉਸ ਦੀ BMW ਕਾਰ ਨਾਲ ਟਕਰਾਈ ਅਤੇ ਫਿਰ ਗਾਲਾਂ ਕੱਢਣ ਲੱਗੇ ।

ਵੇਖਦੇ ਹੀ ਵੇਖਦੇ ਉਨ੍ਹਾਂ ਬਦਮਾਸ਼ਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ । ਕੱਪੜਾ ਵਪਾਰੀ ਦੇ ਪੁੱਤਰ ਨੇ ਕਿਸੇ ਤਰ੍ਹਾਂ ਕਾਰ ਭੱਜ ਕੇ ਹਮਲਾਵਰਾਂ ਤੋਂ ਆਪਣੀ ਜਾਨ ਬਚਾਈ । ਜਾਣਕਾਰੀ ਦਿੰਦੇ ਹੋਏ ਸਰਾਭਾ ਨਗਰ ਦੇ ਕੱਪੜਾ ਵਪਾਰੀ ਸੰਜੀਵ ਭਾਰਦਵਾਜ ਨੇ ਦੱਸਿਆ ਕਿ ਪੁੱਤਰ ਨੇ ਗੱਡੀ ਦੀ ਰਫਤਾਰ ਤੇਜ਼ ਕਰਕੇ ਆਪਣੀ ਜਾਨ ਬਚਾਈ ਹੈ । ਪਿਤਾ ਨੇ ਦੱਸਿਆ ਪੁੱਤਰ ਗੈਰੀ ਭਾਰਦ੍ਵਾਜ ਨਾਲ ਇਹ ਘਟਨਾ ਨਗਰ ਨਿਗਮ ਦੇ ਦੀਪ ਨਗਰ ਦੇ ਕੋਲ ਹੋਈ ਹੈ । ਹਮਲਾਵਰ ਸਫੇਦ ਰੰਗ ਦੀ ਬ੍ਰੇਜਾ ਕਾਰ ‘ਤੇ ਆਏ ਸਨ । ਜਿੰਨਾਂ ਨੇ ਆਪਣੀ ਕਾਰ ਉਨ੍ਹਾਂ ਦੇ ਪੁੱਤਰ ਦੀ ਕਾਰ ਨਾਲ ਲੈ ਆਏ ਅਤੇ ਫਿਰ ਫਾਇਰਿੰਗ ਸ਼ੁਰੂ ਕਰ ਦਿੱਤੀ । ਬਦਮਾਸ਼ਾਂ ਨੇ ਤਿੰਨ ਰਾਊਂਡ ਫਾਇਰ ਕੀਤੇ ਜੋ ਕਾਰ ਦੀ ਛੱਟ ਤੋਂ ਨਿਕਲ ਗਏ ।

2 ਹਮਲਾਵਰਾਂ ਦੀ ਪਛਾਣ

ਕੱਪੜਾ ਵਪਾਰੀ ਸੰਜੀਵ ਭਾਰਦ੍ਵਾਜ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ‘ਤੇ ਹਮਲਾ ਆਰਿਅਨ ਅਤੇ ਦੀਪਾਪੁਰ ਨੇ ਕੀਤਾ ਸੀ ਜੋ ਉਸ ਦੇ ਪੁੱਤਰ ਤੋਂ ਰੰਜਿਸ਼ ਰੱਖ ਦੇ ਹਨ । ਉਨ੍ਹਾਂ ਨੇ ਦੱਸਿਆ ਕੁਝ ਸਮੇਂ ਪਹਿਲਾਂ ਉਨ੍ਹਾਂ ਦੇ ਪੁੱਤਰ ਦੇ ਦੋਸਤ ‘ਤੇ ਹਮਲਾ ਹੋਇਆ ਸੀ ਉਸ ਕੇਸ ਵਿੱਚ ਪੁੱਤਰ ਹੀ ਗਵਾਹ ਸੀ । ਉਸੇ ਰੰਜਿਸ਼ ਦੀ ਵਜ੍ਹਾ ਕਰਕੇ ਹਮਲਾਵਰਾਂ ਆਰਿਅਨ ਅਤੇ ਦੀਪਾਪੁਰ ਨੇ ਪੁੱਤਰ ਗੈਰੀ ਭਾਰਦ੍ਵਾਜ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ । ਪਹਿਲਾਂ ਵੀ ਪੁੱਤਰ ‘ਤੇ ਹਮਲਾ ਹੋ ਚੁੱਕਿਆ ਹੈ ।

ਗੈਰੀ ਭਾਰਦ੍ਵਾਜ ਬੈਂਗਲੁਰੂ ਵਿੱਚ ਸਟੱਡੀ ਕਰ ਰਿਹਾ ਹੈ ਅਤੇ ਕੁਝ ਸਮੇਂ ਪਹਿਲਾਂ ਹੀ ਛੁੱਟਿਆਂ ਹੋਣ ਦੇ ਕਾਰਨ ਲੁਧਿਆਣਾ ਮਾਪਿਆਂ ਨੁੰ ਮਿਲਨ ਆਇਆ ਸੀ । ਉਸ ਨੇ ਕੁਝ ਸਮੇਂ ਪਹਿਲਾਂ ਹੀ ਨਵੀਂ BMW ਕਾਰ ਖਰੀਦੀ ਸੀ । ਹਮਲਾਵਰ ਲਗਾਤਾਰ ਗੈਰੀ ਦੀ ਰੈਕੀ ਕਰ ਰਿਹਾ ਸੀ । ਬੀਤੀ ਰਾਤ ਜਦੋਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਗੈਰੀ ਆਪਣੇ ਦੋਸਤਾਂ ਨਾਲ ਮਿਲਣ ਗਿਆ ਹੈ ਤਾਂ ਉਨ੍ਹਾਂ ਨੇ ਮੌਕੇ ਦਾ ਫਾਇਦਾ ਚੁੱਕ ਕੇ ਹਮਲਾ ਕਰ ਦਿੱਤਾ ।

ਥਾਣਾ ਡਿਵੀਜ਼ਨ ਨੰਬਰ – 5 ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ । SHO ਵਿਜੇ ਕੁਮਾਰ ਨੇ ਦੱਸਿਆ ਹਮਲਾਵਰਾਂ ਖਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਲਦ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ।

Exit mobile version