ਲੁਧਿਆਣਾ : ਜਗਰਾਓਂ ਤੋਂ ਇੱਕ ਦਿਲ ਕੰਬਾ ਦੇਣ ਵਾਲੀ ਵਾਰਦਾਤ ਸਾਹਮਣੇ ਆਇਆ ਹੈ। ਇੱਕ ਮਹਿਲਾ ਦੀ ਲਾਸ਼ ਸੜਕ ਦੇ ਕਿਨਾਰੇ ਲਵਾਰਿਸ ਹਾਲਤ ਵਿੱਚ ਮਿਲੀ,ਪੁਲਿਸ ਨੇ ਮ੍ਰਿਤਕ ਮਹਿਲਾ ਦੀ ਪਛਾਣ ਲਈ ਲਾਸ਼ ਨੂੰ ਹਸਪਤਾਲ (Hospital) ਦੇ ਮੁਰਦਾ ਘਰ (mortuary) ਵਿੱਚ ਰਖਵਾ ਦਿੱਤਾ । ਜਦੋਂ ਮਹਿਲਾ ਦੀ ਪਛਾਣ ਕਰਨ ਦੇ ਲਈ ਘਰ ਵਾਲੇ ਪਹੁੰਚੇ ਤਾਂ ਕੁੜੀ ਲਾਸ਼ ਦੀ ਹਾਲਤ ਬੁਰੀ ਹੋ ਗਈ ਸੀ, ਉਸ ਦੀ ਪਛਾਣ ਕਰਨਾ ਮੁਸ਼ਕਿਲ ਸੀ ਕਿਉਂਕਿ ਲਾਸ਼ ਨੂੰ ਕੀੜਿਆਂ ਨੇ ਖਾਧੀ ਹੋਇਆ ਸੀ। ਹਾਲਾਂਕਿ ਜਗਰਾਓਂ ਦੇ ਸਿਵਲ ਹਸਪਤਲਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲਾਸ਼ ਇਸੇ ਹਾਲਤ ਵਿੱਚ ਮਿਲੀ ਸੀ, ਪਰ ਪਰਿਵਾਰ ਹਸਪਤਾਲ ‘ਤੇ ਗੰਭੀਰ ਇਲਜ਼ਾਮ ਲਾ ਰਹੇ ਹਨ ਅਤੇ ਉਨ੍ਹਾਂ ਵੱਲੋਂ ਧਰਨਾ ਵੀ ਦਿੱਤਾ ਗਿਆ। ਜੇਕਰ ਹਸਪਤਾਲ ਦੇ ਮੁਰਦਾ ਘਰ ਵਿੱਚ ਲਾਸ਼ ਦੀ ਇਹ ਹਾਲਤ ਹੋਈ ਹੈ ਤਾਂ ਇਹ ਬਹੁਤ ਹੀ ਗੰਭੀਰ ਮਾਮਲਾ ਹੈ,ਪ੍ਰਸ਼ਾਸਨ ਨੂੰ ਇਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ । ਉਧਰ ਮ੍ਰਿਤਕ ਕੁੜੀ ਦੀ ਮਾਂ ਨੇ ਇਲਜ਼ਾਮ ਲਗਾਇਆ ਹੈ ਕਿ ਉਸ ਦੀ ਧੀ ਦਾ ਕਤਲ ਜਵਾਈ ਨੇ ਕੀਤਾ ਹੈ ।
ਮ੍ਰਿਤਕ ਮਹਿਲਾ ਦੀ ਮਾਂ ਦਾ ਇਲਜ਼ਾਮ
ਮਾਂ ਕੁਲਵਿੰਦਰ ਕੌਰ ਮੁਤਾਬਿਕ ਉਸ ਦੀ ਧੀ ਮਨਪ੍ਰੀਤ ਦਾ ਵਿਆਹ 10 ਦਸੰਬਰ 2018 ਨੂੰ ਬਚਿੱਤਰ ਸਿੰਘ ਉਰਫ਼ ਫ਼ਤਿਹ ਨਾਲ ਹੋਇਆ ਸੀ । ਧੀ ਨੇ ਇੱਕ ਪੁੱਤਰ ਨੂੰ ਵੀ ਜਨਮ ਦਿੱਤਾ ਪਰ ਕੁਝ ਦਿਨ ਬਾਅਦ ਜਵਾਈ ਮੋਗਾ ਦੀ ਰਹਿਣ ਵਾਲੀ ਇੱਕ ਕੁੜੀ ਨਾਲ ਫ਼ਰਾਰ ਹੋ ਗਿਆ। ਕੁਲਵਿੰਦਰ ਮੁਤਾਬਿਕ ਫੈਸਲਾ ਹੋਇਆ ਕਿ ਧੀ ਮਨਪ੍ਰੀਤ ਆਪਣੇ ਪੁੱਤਰ ਦੇ ਨਾਲ ਦੂਜੀ ਥਾਂ ਮਕਾਨ ਲੈਕੇ ਰਹੇਗੀ, ਪਰ ਪਤੀ ਅਤੇ ਸੋਹਰਾ ਪਰਿਵਾਰ ਨੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ । ਪਤੀ ਬਚਿੱਤਰ ਨੇ ਪਤਨੀ ਮਨਪ੍ਰੀਤ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਦੂਜਾ ਵਿਆਹ ਨਹੀਂ ਕਰਵਾਇਆ ਤਾਂ ਉਹ ਉਸ ਨੂੰ ਮਾਰ ਦੇਵੇਗਾ । ਕੁਝ ਦਿਨ ਬਾਅਦ ਕੁਲਵਿੰਦਰ ਕੌਰ ਨੇ ਧੀ ਨੂੰ ਫੋਨ ਕੀਤਾ ਤਾਂ ਫੋਨ ਬੰਦ ਸੀ, ਮਨਪ੍ਰੀਤ ਦੇ ਪਿੰਡ ਪਹੁੰਚ ਕੇ ਮਾਂ ਨੇ ਪੰਚਾਇਤ ਨਾਲ ਗੱਲ ਕੀਤੀ ਪਰ ਕੁਝ ਵੀ ਨਹੀਂ ਪਤਾ ਲੱਗਿਆ। ਜਦੋਂ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਜਗਰਾਓਂ ਵਿੱਚ ਇੱਕ ਮਹਿਲਾ ਦੀ ਲਾਸ਼ ਮਿਲੀ ਹੈ ਤਾਂ ਹਸਪਤਾਲ ਜਾਕੇ ਪਤਾ ਚੱਲਿਆ ਹੈ ਕਿ ਲਾਸ਼ ਮਨਪ੍ਰੀਤ ਦੀ ਹੈ ।
ਮਾਂ ਦੀ ਸੋਹਰੇ ਪਰਿਵਾਰ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ
ਮਾਂ ਕੁਲਵਿੰਦਰ ਨੇ ਪੁਲਿਸ ਨੂੰ ਧੀ ਦੇ ਪਤੀ ਅਤੇ ਸੋਹਰੇ ਪਰਿਵਾਰ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਮਾਂ ਮੁਤਾਬਿਕ ਪਤੀ ਨੇ ਪਹਿਲਾਂ ਧਮਕੀ ਦਿੱਤੀ ਅਤੇ ਫਿਰ ਉਸ ਦਾ ਕਤਲ ਕਰਕੇ ਲਾਸ਼ ਸੜਕ ‘ਤੇ ਸੁੱਟ ਦਿੱਤੀ । ਕੁਲਵਿੰਦਰ ਨੇ ਹਸਪਤਾਲ ‘ਤੇ ਵੀ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਦਾਅਵਾ ਕੀਤਾ ਹੈ ਕਿ ਹਸਪਤਾਲ ਲਾਸ਼ ਨੂੰ ਸੰਭਾਲ ਨਹੀਂ ਪਾਇਆ । ਉਧਰ ਪੁਲਿਸ ਨੇ ਪਤੀ ਬਚਿੱਤਰ ਸਿੰਘ ਅਤੇ ਉਸ ਦੇ ਪੂਰੇ ਪਰਿਵਾਰ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ।