The Khalas Tv Blog Punjab ਪੰਜਾਬ ‘ਚ ਆਯੂਸ਼ਮਾਨ ਸਿਹਤ ਯੋਜਨਾ ‘ਚ ਵੱਡਾ ਘੁਟਾਲਾ ! ਵਿਜੀਲੈਂਸ ਨੇ ਮੰਗੇ ਰਿਕਾਰਡ
Punjab

ਪੰਜਾਬ ‘ਚ ਆਯੂਸ਼ਮਾਨ ਸਿਹਤ ਯੋਜਨਾ ‘ਚ ਵੱਡਾ ਘੁਟਾਲਾ ! ਵਿਜੀਲੈਂਸ ਨੇ ਮੰਗੇ ਰਿਕਾਰਡ

ਬਿਉਰੋ ਰਿਪੋਰਟ – ਲੁਧਿਆਣਾ ਦੇ ਸਿਵਲ ਹਸਪਤਾਲ (Ludhiana Civil Hospital) ਵਿੱਚ ਕਈ ਡਾਕਟਰ ਅਤੇ ਸਟਾਫ ਵਿਜੀਲੈਂਸ ਦੀ ਰਡਾਰ ‘ਤੇ ਹਨ । ਵਿਜੀਲੈਂਸ਼ ਬਿਊਰੋ ਨੇ ਸਿਵਲ ਹਸਪਤਾਲ ਪ੍ਰਸ਼ਾਸਨ ਤੋਂ 2 ਸਾਲਾਂ ਦੌਰਾਨ ਆਯੂਸ਼ਮਾਨ ਕਾਰਡ (Ayushmaan Card) ‘ਤੇ ਕੀਤੇ ਗਏ ਇਲਾਜ ਦਾ ਡੇਟਾ ਮੰਗਿਆ ਹੈ ।

ਵਿਜੀਲੈਂਸ ਨੂੰ ਸ਼ਿਕਾਇਤ ਮਿਲੀ ਸੀ ਕਿ ਹਸਪਤਾਲ ਦੇ ਡਾਕਟਰ ਮਰੀਜ਼ਾਂ ਤੋਂ ਸਰਜਰੀ ਅਤੇ ਦਵਾਈਆਂ ਦਾ ਪੈਸਾ ਲੈਂਦੇ ਹਨ । ਜਦਕਿ ਸਰਕਾਰੀ ਯੋਜਨਾ ਦੇ ਤਹਿਤ ਇਹ ਸੇਵਾ ਮੁਫਤ ਹੈ। ਇਸ ਦੇ ਇਲਾਵਾ ਇਹ ਵੀ ਇਲਜ਼ਾਮ ਲੱਗੇ ਸਨ ਕਿ ਬਾਅਦ ਵਿੱਚੋਂ ਸਰਕਾਰ ਨੂੰ ਵੱਧ ਬਿੱਲ ਭੇਜੇ ਜਾਂਦੇ ਹਨ। ਜੋ ਇਲਾਜ ਦੀ ਸਹੀ ਲਾਗਤ ਤੋਂ ਕਾਫੀ ਜ਼ਿਆਦਾ ਹੁੰਦੇ ਹਨ ।

ਜਾਣਕਾਰੀ ਦੇ ਮੁਤਾਬਿਕ ਲੁਧਿਆਣਾ ਦੇ ਭਗਵਾਨ ਮਹਾਵੀਰ ਸਿਵਲ ਹਸਪਤਾਲ ਵਿੱਚ ਆਯੂਸ਼ਮਾਨ ਭਾਰਤ ਜਨ ਅਰੋਗਿਆ ਯੋਜਨਾ (AB-PMJAY) ਦੇ ਤਹਿਤ ਕਈ ਗੋਢਿਆਂ ਦੀ ਰਿਪਰੇਸਮੈਂਟ ਸਰਜਰੀ ਦੀ ਵਿਜੀਲੈਂਸ ਬਿਊਰੋ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ ।

ਹਸਪਤਾਲ ਦੇ SMO ਨੂੰ ਪੱਤਰ ਲਿਖ ਕੇ ਵਿਜੀਲੈਂਸ ਬਿਊਰੋ ਨੇ ਪਿਛਲੇ 2 ਸਾਲਾਂ ਦਾ ਰਿਕਾਰਡ AB-PMJAY ਦੇ ਤਹਿਤ ਮੰਗਿਆ ਹੈ ਜਿਸ ਵਿੱਚ ਗੋਢਿਆਂ ਦੀ ਸਰਜਰੀ ਦਾ ਰਿਕਾਰਡ ਹੈ । ਜਿਸ ਤੋਂ ਬਾਅਦ ਹਸਪਤਾਲ ਵਿੱਚ ਖਲਬਲੀ ਮਚ ਗਈ ਹੈ । SMO ਨੇ ਮੁਲਾਜ਼ਮਾਂ ਨੂੰ ਫੌਰਨ ਰਿਕਾਰਡ ਜਮਾ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ ।

ਵਿਜੀਲੈਂਸ ਬਿਊਰੋ ਨੇ ਆਯੂਸ਼ਮਾਨ ਭਾਰਤ ਨੀਤੀ ਅਤੇ ਇੰਨਾਂ ਦੀ ਸ਼ਰਤਾਂ ਦੀ ਕਾਪੀ ਵੀ ਮੰਗੀ ਹੈ । ਜਿਸ ਤੋਂ ਇਹ ਸਾਫ ਕਰਨ ਦੀ ਮੰਗ ਕੀਤੀ ਗਈ ਹੈ ਕੀ ਯੋਜਨਾ ਦੇ ਤਹਿਤ ਇਲਾਜ ਪੂਰੀ ਤਰ੍ਹਾਂ ਫ੍ਰੀ ਹੋਇਆ ਹੈ ਜਾਂ ਫਿਰ ਪੈਸੇ ਲਏ ਗਏ ਹਨ । ਜਾਣਕਾਰੀ ਦੇ ਮੁਤਾਬਿਕ ਹਸਪਤਾਲ ਨੂੰ 22 ਅਕਤੂਬਰ ਤੱਕ ਸਾਰਾ ਡਾਟਾ ਦੇਣਾ ਸੀ ਪਰ ਹੁਣ ਕੁਝ ਹੋਰ ਸਮਾਂ ਮੰਗਿਆ ਗਿਆ ਹੈ ।

ਪੰਜਾਬ ਦੇ ਨਿੱਜੀ ਹਸਪਤਾਲਾਂ ਨੇ ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਇਲਾਜ ਪਹਿਲਾਂ ਹੀ ਬੰਦ ਕਰ ਦਿੱਤਾ ਸੀ । ਨਿੱਜੀ ਹਸਪਤਾਲ ਅਤੇ ਨਰਸਿੰਗ ਹੋਮ ਐਸੋਸੀਏਸ਼ਨ ਪੰਜਾਬ ਨੇ 600 ਕਰੋੜ ਦਾ ਭੁਗਤਾਨ ਨਾ ਕਰਨ ਦਾ ਵਿਰੋਧ ਕੀਤਾ ਸੀ । ਹਾਲਾਂਕਿ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਇਸ ਅੰਕੜੇ ਨੂੰ ਗਲਤ ਦੱਸਿਆ ਸੀ ਅਤੇ ਕਿਹਾ ਐਸੋਸੀਏਸ਼ਨ ਵੱਲੋਂ ਦਿੱਤਾ ਗਿਆ ਅੰਕੜਾ 6 ਗੁਣਾ ਜ਼ਿਆਦਾ ਹੈ ।

Exit mobile version