The Khalas Tv Blog Punjab ਪੰਜਾਬ ਪੁਲਿਸ ਦੇ ASI ਦੀ ਧੀ ਨੇ ਚੁੱਕਿਆ ਵੱਡਾ ਕਦਮ ! ਨਜ਼ਦੀਕੀ ਨੂੰ ਦੱਸਿਆ ਜ਼ਿੰਮੇਵਾਰ
Punjab

ਪੰਜਾਬ ਪੁਲਿਸ ਦੇ ASI ਦੀ ਧੀ ਨੇ ਚੁੱਕਿਆ ਵੱਡਾ ਕਦਮ ! ਨਜ਼ਦੀਕੀ ਨੂੰ ਦੱਸਿਆ ਜ਼ਿੰਮੇਵਾਰ

ਬਿਉਰੋ ਰਿਪੋਰਟ : ਨੌਜਵਾਨਾਂ ਦੇ ਵਿਚਾਲੇ ਸਹਿਨ ਸ਼ਕਤੀ ਇੰਨੀ ਘੱਟ ਹੁੰਦੀ ਜਾ ਰਹੀ ਹੈ ਕਿ ਉਹ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਦੇ ਲਈ ਇੱਕ ਮਿੰਟ ਉਨ੍ਹਾਂ ਮਾਪਿਆਂ ਬਾਰੇ ਵੀ ਨਹੀਂ ਸੋਚ ਦੇ ਹਨ ਜਿੰਨਾਂ ਨੇ ਉਨ੍ਹਾਂ ਪੈਦਾ ਕਰਕੇ ਇੰਨਾਂ ਵੱਡਾ ਕੀਤਾ । ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਪੰਜਾਬ ਪੁਲਿਸ ਦੇ ASI ਦੀ ਧੀ ਨੇ ਸੂਸਾਈਡ ਵਰਗਾ ਕਦਮ ਚੁੱਕ ਰਿਹਾ ਹੈ । ਦੱਸਿਆ ਜਾ ਰਿਹਾ ਹੈ ਕਿ ਪਿਆਰ ਵਿੱਚ ਮਿਲੇ ਧੋਖੇ ਦੀ ਵਜ੍ਹਾ ਕਰਕੇ ਉਹ ਕਾਫੀ ਪਰੇਸ਼ਾਨ ਸੀ ਅਤੇ ਉਸ ਨੇ ਮੁੰਡੇ ਦੇ ਘਰ ਜਾਕੇ ਆਪਣੇ ਗਲੇ ਵਿੱਚ ਫਾਹਾ ਪਾ ਲਿਆ ਅਤੇ ਜ਼ਿੰਦਗੀ ਨੂੰ ਖ਼ਤਮ ਕਰ ਲਿਆ । ਤਿਪੜੀ ਪੁਲਿਸ ਨੇ ਮੁਲਜ਼ਮ ਪ੍ਰੇਮੀ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ । ਪ੍ਰੇਮੀ ਦੀ ਮਾਂ ਅਤੇ ਪਰਿਵਾਰ ਦੇ ਹੋਰ ਲੋਕਾਂ ਖਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ। ਫਿਲਹਾਲ ਪੁਲਿਸ ਨੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ ।

ਮਾਮਲੇ ਦੀ ਜਾਂਚ ਅਧਿਕਾਰੀ ਥਾਣਾ ਤ੍ਰਿਪੜੀ ਦੇ ਇੰਚਾਰਜ ਪ੍ਰਦੀਪ ਸਿੰਘ ਬਾਜਵਾ ਕਰ ਰਹੇ ਹਨ ਉਨ੍ਹਾਂ ਨੇ ਦੱਸਿਆ ਕਿ ਲੁਧਿਆਣਾ ਵਿੱਚ ਤਾਇਨਾਤ ਪੰਜਾਬ ਪੁਲਿਸ ਦੇ ASI ਦੀ ਧੀ ਦੀ ਇੰਸਟਰਾਗਰਾਮ ‘ਤੇ ਮੁਲਜ਼ਮ ਮਜੈਲ ਸਿੰਘ ਨਾਲ ਦੋਸਤੀ ਹੋਈ । ਦੋਵਾਂ ਵਿੱਚ ਪਿਆਰ ਹੋ ਗਿਆ । ASI ਦੀ ਧੀ ਮੁਲਜ਼ਮ ਨਾਲ ਵਿਆਹ ਕਰਨਾ ਚਾਉਂਦੀ ਸੀ ਪਰ ਮੁਲਜ਼ਮ ਨੇ ASI ਦੀ ਧੀ ਨੂੰ ਧੋਖਾ ਦੇ ਕੇ ਆਪਣੇ ਪਰਿਵਾਰ ਦੇ ਮੁਤਾਬਿਕ ਕਿਸੇ ਹੋਰ ਕੁੜੀ ਦੇ ਨਾਲ ਸਗਾਈ ਕਰ ਲਈ ਸੀ । ਇਸ ਦੇ ਬਾਅਦ ASI ਦੀ ਧੀ ਕਾਫੀ ਪਰੇਸ਼ਾਨ ਰਹਿਣ ਲੱਗ ਗਈ ਸੀ । ਇਸੇ ਵਿਚਾਲੇ ਕੁੜੀ ਨੇ ਪ੍ਰੇਮੀ ਦੇ ਘਰ ਪਹੁੰਚ ਕੇ ਫਾਹਾ ਲਗਾ ਕੇ ਜਾਨ ਦੇ ਦਿੱਤੀ । ਥਾਣਾ ਇੰਚਾਰਜ ਮੁਤਾਬਿਕ ਮਾਮਲੇ ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਪ੍ਰੇਮੀ ਮਜੈਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ।

ਸੂਸਾਈਡ ਕਿਸੇ ਵੀ ਮੁਸ਼ਕਿਲ ਦਾ ਹੱਲ ਨਹੀਂ ਹੈ । ਬਲਕਿ ਅਜਿਹਾ ਦਰਦ ਹੈ ਜਿਸ ਤੋਂ ਮਰਨ ਵਾਲਾ ਦਾ ਛੁਟਕਾਰਾ ਪਾ ਲੈਂਦਾ ਹੈ ਪਰ ਉਹ ਦਰਦ ਹਰ ਉਸ ਸ਼ਖ਼ਸ ਨਾਲ ਜੁੜ ਜਾਂਦਾ ਹੈ ਜੋ ਉਸ ਸੂਸਾਈਡ ਕਰਨ ਵਾਲੇ ਸ਼ਖ਼ਸ ਨਾਲ ਪਿਆਰ ਕਰਦਾ ਸੀ। ਅਸੀਂ ਕਿਸੇ ਵੀ ਪਰੇਸ਼ਾਨੀ ਦਾ ਹੱਲ ਲੱਭ ਸਕਦੇ ਹਾਂ ਬਸ ਜ਼ਰੂਰਤ ਹੁੰਦੀ ਹੈ ਕਿ ਗੱਲ ਕਰਨ ਦੀ । ਆਪਣੇ ਨਜ਼ਦੀਕੀ ਨਾਲ ਜੋ ਤੁਹਾਨੂੰ ਸਹੀ ਸਲਾਹ ਦੇ ਸਕੇ । ਜੇਕਰ ASI ਦੀ ਧੀ ਨੇ ਵੀ ਕਿਸੇ ਨਜ਼ਦੀਕੀ ਨਾਲ ਆਪਣਾ ਦੁੱਖ ਸਾਂਝਾ ਕੀਤਾ ਹੁੰਦਾ ਤਾਂ ਹੋ ਸਕਦਾ ਸੀ ਕਿ ਉਹ ਜ਼ਿੰਦਾ ਹੁੰਦੀ । ਪਰਿਵਾਰ ਖਾਸ ਕਰਕੇ ਮਾਪਿਆਂ ਦਾ ਵੀ ਫਰਜ਼ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਮਝਣ ਅਤੇ ਮੁਸ਼ਕਿਲ ਵੇਲੇ ਉਨ੍ਹਾਂ ਦੇ ਨਾਲ ਖੜੇ ਹੋਣ ।

Exit mobile version