The Khalas Tv Blog Punjab ਭਰਾ ਦੇ ਵਿਆਹ ‘ਚ ਸ਼ਾਮਲ ਹੋਣ ਆਇਆ ਸੀ ਫ਼ੌਜੀ ! ਨੱਚਣਾ ਮਹਿੰਗਾ ਪੈ ਗਿਆ !
Punjab

ਭਰਾ ਦੇ ਵਿਆਹ ‘ਚ ਸ਼ਾਮਲ ਹੋਣ ਆਇਆ ਸੀ ਫ਼ੌਜੀ ! ਨੱਚਣਾ ਮਹਿੰਗਾ ਪੈ ਗਿਆ !

ਬਿਉਰੋ ਰਿਪੋਰਟ : ਲੁਧਿਆਣਾ ਵਿੱਚ ਭਰਾ ਦੇ ਵਿਆਹ ਵਿੱਚ ਆਏ ਫ਼ੌਜੀ ਦਾ ਕਤਲ ਕਰ ਦਿੱਤਾ ਗਿਆ ਹੈ । ਫ਼ੌਜੀ ਚਾਚੇ ਦੇ ਭਰਾ ਦੇ ਵਿਆਹ ‘ਤੇ 31 ਅਕਤੂਬਰ ਨੂੰ ਛੁੱਟੀ ਲੈ ਕੇ ਪਹੁੰਚਿਆ ਸੀ । ਜਿਸ ਸਮੇਂ ਇਹ ਵਾਰਦਾਤ ਹੋਈ ਪਰਿਵਾਰ ਨੇ ਜਾਗੋ ਕੱਢਣੀ ਸੀ । ਨੱਚਣ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ।

ਘਟਨਾ ਲੁਧਿਆਣਾ ਦੇ ਪਿੰਡ ਫੁਲਾਂਵਾਲ ਦੀ ਹੈ । ਮ੍ਰਿਤਕ ਫ਼ੌਜੀ ਪਿੰਡ ਸੁਧਾਰ ਦਾ ਮਲਕੀਤ ਸਿੰਘ ਹੈ । 31 ਅਕਤੂਬਰ ਨੂੰ ਹੀ ਫ਼ੌਜੀ ਵਿਆਹ ਦੇ ਲਈ ਘਰ ਪਹੁੰਚਿਆ ਸੀ । ਜਾਗੋ ਦੌਰਾਨ ਮਲਕੀਤ ਦਾ ਮੋਢਾ ਇੱਕ ਸ਼ਖ਼ਸ ਨਾਲ ਟਕਰਾ ਗਿਆ । ਦੋਵਾਂ ਦੀ ਬਹਿਸ ਸ਼ੁਰੂ ਹੋ ਗਈ । ਮਾਮਲਾ ਸ਼ਾਂਤ ਕਰਕੇ ਦੋਵਾਂ ਨੂੰ ਇੱਕ ਦੂਜੇ ਤੋਂ ਦੂਰ ਕੀਤਾ ਗਿਆ । ਪਰ ਮੁਲਜ਼ਮ ਨੇ ਆਪਣੇ ਸਾਥੀਆਂ ਨੂੰ ਬੁਲਾ ਲਿਆ ਅਤੇ ਮਲਕੀਤ ਸਿੰਘ ‘ਤੇ ਤੇਜ਼ਧਾਰ ਹਥਿਆਰ ਦੇ ਨਾਲ ਹਮਲਾ ਕਰ ਦਿੱਤਾ ।

ਇਲਾਜ ਦੇ ਲਈ DMC ਲੈ ਗਿਆ ਪਰਿਵਾਰ

ਪਰਿਵਾਰ ਦੇ ਮੈਂਬਰਾਂ ਨੇ ਮਲਕੀਤ ਨੂੰ ਫ਼ੌਰਨ DMC ਹਸਪਤਾਲ ਦਾਖਲ ਕਰਵਾਇਆ । ਪਰ ਜ਼ਖ਼ਮ ਇੰਨੇ ਗਹਿਰੇ ਸਨ ਕਿ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਅਧਾਰ ‘ਤੇ ਕਾਰਵਾਈ ਵੀ ਸ਼ੁਰੂ ਕਰ ਦਿੱਤੀ। ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੀ ਲਾਸ਼ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ । ਉੱਧਰ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰਦੇ ਹੋਏ ਮੁਲਜ਼ਮ ਨੂੰ ਜਲਦ ਤੋਂ ਜਲਦ ਫੜਨ ਦੀ ਮੰਗ ਕੀਤੀ ਹੈ ।

ਗ਼ੁੱਸਾ ਆਦਮੀ ਨੂੰ ਕਿਸ ਹੱਦ ਤੱਕ ਮਹਿੰਗਾ ਸਾਬਤ ਹੋ ਸਕਦਾ ਹੈ ਲੁਧਿਆਣਾ ਦਾ ਇਹ ਘਟਨਾ ਵੱਡਾ ਉਦਾਹਰਨ ਹੈ । ਸਰਹੱਦ ‘ਤੇ ਦੁਸ਼ਮਣਾਂ ਨੂੰ ਮੂੰਹ ਤੋੜ ਜਵਾਬ ਦੇਣ ਵਾਲਾ ਫ਼ੌਜੀ ਛੋਟੇ ਝਗੜੇ ਵਿੱਚ ਦੁਨੀਆ ਤੋਂ ਚਲਾ ਗਿਆ। ਭਰਾ ਦੇ ਵਿਆਹ ਦਾ ਸਗਨਾਂ ਵਾਲਾ ਘਰ ਮਾਤਮ ਵਿੱਚ ਬਦਲ ਗਿਆ ।

Exit mobile version