The Khalas Tv Blog Punjab ਲੁਧਿਆਣਾ ‘ਚ 500 ਰੁਪਏ ਪਿੱਛੇ ਹੱਦ ਪਾਰ ਹੋਈ ! 15 ਲੋਕਾਂ ਨੇ ਮਿਲ ਕੇ ਕੀਤਾ ਇਹ ਮਾੜਾ ਕਾਰਾ
Punjab

ਲੁਧਿਆਣਾ ‘ਚ 500 ਰੁਪਏ ਪਿੱਛੇ ਹੱਦ ਪਾਰ ਹੋਈ ! 15 ਲੋਕਾਂ ਨੇ ਮਿਲ ਕੇ ਕੀਤਾ ਇਹ ਮਾੜਾ ਕਾਰਾ

 

ਬਿਊਰੋ ਰਿਪੋਰਟ : ਲੁਧਿਆਣਾ ਜ਼ਿਲ੍ਹੇ ਦੇ ਟਿੱਬਾ ਰੋਡ ‘ਤੇ ਇੱਕ ਭਿਆਨਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। 15 ਤੋਂ 20 ਲੋਕਾਂ ਨੇ ਇੱਕ ਸ਼ਖ਼ਸ ‘ਤੇ ਜਾਨਲੇਵਾ ਹਮਲਾ ਕੀਤਾ। ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਕੇ ਇੱਕ ਸ਼ਖ਼ਸ ਦੀ ਬਾਂਹ ਬੁਰੀ ਤਰ੍ਹਾਂ ਨਾਲ ਕੱਟ ਦਿੱਤੀ। ਜ਼ਖ਼ਮੀ ਦਾ ਨਾਂ ਅਮਨਦੀਪ ਦੱਸਿਆ ਜਾ ਰਿਹਾ ਹੈ। ਅਮਨਦੀਪ ਦੀ ਪਤਨੀ ਪਰਮਜੀਤ ਕੌਰ ਨੇ ਦੱਸਿਆ ਕਿ ਪਤੀ ਨੇ ਕਿਸੇ ਤੋਂ 500 ਰੁਪਏ ਉਧਾਰ ਲਏ ਸੀ। ਉੱਧਰ ਲੋਕ ਉਸ ਤੋਂ ਪੈਸੇ ਵਾਪਸ ਮੰਗ ਰਹੇ ਸਨ। ਪੈਸੇ ਨਹੀਂ ਸਨ ਜਿਸ ਕਾਰਨ ਉਨ੍ਹਾਂ ਨੂੰ ਕੁਝ ਇੰਤਜ਼ਾਰ ਕਰਨ ਲਈ ਕਿਹਾ ਹੈ । ਇਸ ਦਾ ਬਦਲਾ ਲੈਣ ਲਈ ਘਰ ਨਜ਼ਦੀਕ ਕੁਝ ਲੋਕਾਂ ਨੇ ਪਤੀ ‘ਤੇ ਹਮਲਾ ਕਰ ਦਿੱਤਾ ।

ਬਦਮਾਸ਼ਾਂ ਨੇ ਚਿਹਰੇ ਲੁਕਾਏ ਸਨ

ਅਮਨਦੀਪ ਦੇ ਮੁਤਾਬਕ ਹਮਲਾਵਰਾਂ ਨੇ ਉਸ ਦੇ ਕੰਮ ਤੋਂ ਵਾਪਸ ਆਉਣ ਦੀ ਰੇਕੀ ਕੀਤੀ ਸੀ । ਉਸ ਨੇ ਦੱਸਿਆ ਕਿ ਜਿਵੇਂ ਹੀ ਉਹ ਆਪਣੇ ਸਾਥੀ ਤੋਂ ਵੱਖ ਹੋਇਆ ਤਾਂ ਨਕਾਬਪੋਸ਼ਾਂ ਨੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ । ਸੜਕ ਦੇ ਵਿੱਚੋਂ ਵਿੱਚ ਬਦਮਾਸ਼ਾਂ ਨੇ ਉਸ ਨੂੰ ਘੜੀਸਿਆ । ਕੁਝ ਨੌਜਵਾਨਾਂ ਨੇ ਮੂੰਹ ‘ਤੇ ਕੱਪੜਾ ਨਹੀਂ ਬੰਨ੍ਹਿਆ ਸੀ,ਇਸ ਕਾਰਨ ਉਨ੍ਹਾਂ ਦਾ ਪਛਾਣ ਹੋਈ ।

ਕੁੱਟਮਾਰ ਕਰਕੇ ਬਾਂਹ ਕੱਟੀ

ਅਮਨਦੀਪ ਨੇ ਦੱਸਿਆ ਕੁੱਟਮਾਰ ਕਰਕੇ ਬਦਮਾਸ਼ਾਂ ਨੇ ਉਸ ਦੀ ਬਾਂਹ ਕੱਟ ਦਿੱਤੀ । ਜਾਣ ਵੇਲੇ ਬਦਮਾਸ਼ ਉਸ ਨੂੰ ਧਮਕੀ ਦੇ ਗਏ । ਫ਼ਿਲਹਾਲ ਸਿਵਲ ਹਸਪਤਾਲ ਵਿੱਚ ਅਮਨਦੀਪ ਦਾ ਇਲਾਜ ਚੱਲ ਰਿਹਾ ਹੈ । ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਰਿਪੋਰਟ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

Exit mobile version