The Khalas Tv Blog Punjab 2 ਸਾਲ ਦੇ ਬੱਚੇ ਦੀ ਦਰਦਨਾਕ ਮੌਤ ! ਮਾਂ ਦੀ ਗੋਦ ਨਹੀਂ ਸੰਭਾਲ ਸਕੀ ਬੱਚਾ !
Punjab

2 ਸਾਲ ਦੇ ਬੱਚੇ ਦੀ ਦਰਦਨਾਕ ਮੌਤ ! ਮਾਂ ਦੀ ਗੋਦ ਨਹੀਂ ਸੰਭਾਲ ਸਕੀ ਬੱਚਾ !

ਬਿਉਰੋ ਰਿਪੋਰਟ :ਲੁਧਿਆਣਾ ਤੋਂ ਬਹੁਤ ਦੀ ਦਰਦਨਾਕ ਖ਼ਬਰ ਸਾਹਮਣੇ ਆਈ ਹੈ। 2 ਸਾਲ ਦੀ ਬੱਚੀ ਦੀ ਮੌਤ ਹੋ ਗਈ ਹੈ ਉਹ ਆਪਣੇ ਮਾਪਿਆਂ ਦੇ ਨਾਲ ਬਾਈਕ ‘ਤੇ ਜਾ ਰਹੀ ਸੀ । ਪਿੱਛੋਂ ਆਈ ਐਕਟਿਵਾ ਨੇ ਬਾਈਕ ਨੂੰ ਟੱਕਰ ਮਾਰੀ ਤਾਂ ਬੱਚੀ ਮਾਂ ਦੀ ਗੋਦ ਵਿੱਚੋਂ ਉੱਛਲੀਂ ਅਤੇ ਸੜਕ ‘ਤੇ ਡਿੱਗ ਗਈ । ਤਿੰਨਾਂ ਨੂੰ ਫ਼ੌਰਨ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਮਾਪਿਆਂ ਦਾ ਇਲਾਜ ਹਸਪਤਾਲ ਵਿੱਚ ਚੱਲ ਰਿਹਾ ਹੈ ।

ਮ੍ਰਿਤਕ ਬੱਚੇ ਦੀ ਪਛਾਣ ਅਰਸ਼ਦੀਪ ਸਿੰਘ ਦੇ ਰੂਪ ਵਿੱਚ ਹੋਈ ਹੈ । ਉਸ ਦੇ ਪਿਤਾ ਤਜਿੰਦਰਪਾਲ ਅਤੇ ਮਾਂ ਸੋਨਮ ਜ਼ਖ਼ਮੀ ਹੋਈ ਹੈ । ਤਿੰਨੋਂ ਬਾਈਕ ‘ਤੇ ਸਵਾਰ ਹੋਕੇ ਹੰਬੜਾਂ ਦੇ ਆਪਣੇ ਘਰ ਜਾ ਰਹੇ ਸਨ । ਤਰਿੰਜਰਪਾਲ ਮੋਟਰ ਸਾਈਕਲ ਚਲਾ ਰਿਹਾ ਸੀ । ਨਰਸਿੰਗ ਹੋਮ ਸਿੰਘਵਾ ਬੇਟ ਦੇ ਕੋਲ ਸਾਹਮਣੇ ਤੋਂ ਆ ਰਹੀ ਐਕਟਿਵਾ ਨੇ ਬਿਨਾਂ ਇੰਡੀਕੇਟਰ ਕੀਤੇ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ । ਤਿੰਨੋ ਸੜਕ ਕੇ ਬੇਹੋਸ਼ ਹੋਕੇ ਡਿੱਗ ਗਏ। ਆਲ਼ੇ ਦੁਆਲੇ ਦੇ ਲੋਕਾਂ ਨੇ ਫ਼ੌਰਨ ਤਿੰਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ।

ਜਾਂਚ ਅਧਿਕਾਰੀ ASI ਰਾਜ ਕੁਮਾਰ ਨੇ ਦੱਸਿਆ ਕਿ ਐਕਟਿਵਾ ਚਲਾਉਣ ਵਾਲੇ ਦੀ ਪਛਾਣ ਪਿੰਡ ਸਲੇਮਪੁਰ ਦੇ ਚਰਨਜੀਤ ਸਿੰਘ ਦੇ ਰੂਪ ਵਿੱਚ ਹੋਈ ਹੈ । ਪੁਲਿਸ ਨੇ ਸ਼ਿਕਾਇਤ ਮਿਲਣ ਦੇ ਬਾਅਦ ਆਈਪੀ ਦੀ ਧਾਰਾ 279, 337, 338, 427, 304-A ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ।

Exit mobile version