The Khalas Tv Blog Punjab ਨੰਗਲ ਤੋਂ ਬਾਅਦ ਹੁਣ ਲੁਧਿਆਣਾ ‘ਚ 12 ਵਿਦਿਆਰਥੀ ਹੋਏ ਬੇਸੁੱਧ ! ਹਸਪਤਾਲ ‘ਚ ਡਾਕਟਰ ਹੈਰਾਨ !
Punjab

ਨੰਗਲ ਤੋਂ ਬਾਅਦ ਹੁਣ ਲੁਧਿਆਣਾ ‘ਚ 12 ਵਿਦਿਆਰਥੀ ਹੋਏ ਬੇਸੁੱਧ ! ਹਸਪਤਾਲ ‘ਚ ਡਾਕਟਰ ਹੈਰਾਨ !

ਲੁਧਿਆਣਾ : ਨੰਗਲ ਤੋਂ ਬਾਅਦ ਹੁਣ ਲੁਧਿਆਣਾ ਵਿੱਚ ਵਿਦਿਆਰਥੀਆਂ ਨੂੰ ਲੈਕੇ ਮਾੜੀ ਖ਼ਬਰ ਸਾਹਮਣੇ ਆਈ ਹੈ । ਟੈਟਨੈਸ ਦਾ ਇੰਜੈਕਸ਼ਨ ਲੱਗਣ ਦੀ ਵਜ੍ਹਾ ਕਰਕੇ 12 ਵਿਦਿਆਰਥੀ ਬੇਸੁੱਧ ਹੋ ਗਏ । ਮਾਛੀਵਾੜਾ ਦੇ ਸਰਕਾਰੀ ਗਰਲਸ ਸੀਨੀਅਰ ਸਕੈਂਡਰੀ ਸਕੂਲ ਵਿੱਚ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ ਸੀ । ਇੰਜੈਕਸ਼ਨ ਲੱਗਣ ਤੋਂ ਬਾਅਦ ਵਿਦਿਆਰਥਣਾਂ ਨੂੰ ਚੱਕਰ ਆਉਣੇ ਸ਼ੁਰੂ ਹੋ ਗਏ ਕੁਝ ਬੇਹੋਸ਼ ਹੋਈ। ਸਾਰੇ ਵਿਦਿਆਰਥੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ।

ਸਿਹਤ ਵਿਭਾਗ ਦੀ ਟੀਮ ਨੇ ਸਕੂਲ ਵਿੱਚ 150 ਵਿਦਿਆਰਥੀਆਂ ਨੂੰ ਇੰਜੈਕਸ਼ਨ ਲਗਾਇਆ ਸੀ ਜਿਸ ਵਿੱਚੋ 12 ਵਿਦਿਆਰਥਣਾਂ ਨੂੰ ਬੇਚੈਨੀ ਦੇ ਕਾਰਨ ਚੱਕਰ ਆਉਣੇ ਸ਼ੁਰੂ ਹੋ ਗਏ। ਜਿੰਨਾਂ ਵਿਦਿਆਰਥਣਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ ਉਸ ਵਿੱਚ ਪਿੰਡ ਪਾਵਤ ਦੀ ਰਹਿਣ ਵਾਲੀ ਮਨਪ੍ਰੀਤ ਕੌਰ, ਪਿੰਡ ਗੜੀ ਬੇਟੀ ਦੀ ਅਮਨਦੀਪ ਕੌਰ,ਪਿੰਡ ਮੰਡ ਸੇਖੋਵਾਲ ਦੀ ਜਸਪ੍ਰੀਤ ਕੌਰ,ਪਿੰਡ ਝਕੋੜੀ ਦੀ ਮਨਪ੍ਰੀਤ ਕੌਰ, ਮਾਛੀਵਾੜਾ ਦੀ ਸ਼ਹਿਨਾਜ,ਪਿੰਡ ਮਿਠੇਵਾਲ ਦੀ ਹਰਪ੍ਰੀਤ ਕੌਰ,ਮਾਛੀਵਾੜਾ ਦੀ ਖੁਸ਼ੀ ਅਤੇ 5 ਹੋਰ ਵਿਦਿਆਰਥਣਾ ਸ਼ਾਮਲ ਹਨ ।

ਵਿਦਿਆਰਥੀਆਂ ਦੀ ਖਬਰ ਮਿਲਣ ਤੋਂ ਬਾਅਰ ਪਰਿਵਾਰ ਹਸਪਤਾਲ ਪਹੁੰਚਿਆ, ਗੁੱਸੇ ਵਿੱਚ ਡਾਕਟਰਾਂ ਅਤੇ ਅਧਿਕਾਰੀਆਂ ਤੋਂ ਜਵਾਬ ਮੰਗਿਆ,ਡਾਕਟਰਾਂ ਨੇ ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਵਿਦਿਆਰਥੀਆਂ ਦੀ ਹਾਲਤ ਠੀਕ ਹੈ,ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ ।

ਬੇਹੋਸ਼ ਹੋਣ ਦੀ ਵਜ੍ਹਾ ਤਲਾਸ਼ ਰਹੇ ਹਨ ਡਾਕਟਰ

ਵਿਦਿਆਰਥੀਆਂ ਦਾ ਇਲਾਜ ਕਰ ਰਹੇ ਡਾਕਟਰ ਰਿਸ਼ਭ ਦੱਤ ਅਤੇ ਡਾਕਟਰ ਮਨਜਿੰਦਰ ਨੇ ਕਿਹਾ ਸਰਕਾਰ ਦੇ ਨਿਰਦੇਸ਼ ਦੇ ਬਾਅਦ ਵਿਭਾਗ ਨੇ ਸਕੂਲ ਵਿੱਚ ਵੈਕਸੀਨ ਕੈਂਪ ਲਗਾਇਆ ਸੀ । ਬੱਚਿਆਂ ਨੂੰ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ। ਸਿਰਫ 12 ਬੱਚੇ ਹੀ ਬੇਹੋਸ਼ ਹੋਏ ਸਨ ਜਦਕਿ ਉਨ੍ਹਾਂ ਦੇ ਨਾਲ ਜਿੰਨਾਂ ਵਿਦਿਆਰਥਣਾਂ ਨੂੰ ਟੀਕਾ ਲਗਾਇਆ ਗਿਆ ਹੈ ਉਹ ਠੀਕ ਹਨ । ਡਾਕਟਰਾਂ ਦੀ ਟੀਮ ਇਸ ਦਾ ਕਾਰਨ ਤਲਾਸ਼ ਰਹੀ ਹੈ । ਇਸ ਤੋਂ ਪਹਿਲਾਂ ਸਵੇਰ ਵੇਲੇ ਨੰਗਲ ਦੇ ਇੱਕ ਸਕੂਲ ਵਿੱਚ 30 ਵਿਦਿਆਥੀ ਬੇਹੋਸ਼ ਹੋ ਗਏ ਸਨ ।

ਗੈਸ ਲੀਕ ਦੀ ਵਜ੍ਹਾ ਕਰਕੇ ਵਿਦਿਆਰਥੀ ਬੇਹੋਸ਼

ਨੰਗਲ ਵਿੱਚ ਗੈਸ ਲੀਕ ਹੋਣ ਦੀ ਵਜ੍ਹਾ ਕਰਕੇ 30 ਵਿਦਿਆਰਥੀ ਅਤੇ ਅਧਿਆਪਕ ਬੇਹੋਸ਼ ਹੋ ਗਏ ਸਨ । ਮੌਕੇ ‘ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਆਪ ਪਹੁੰਚੇ ਸਨ । ਬੇਹੋਸ਼ ਵਿਦਿਆਰਥੀਆਂ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ । ਜਿਸ ਵੇਲੇ ਬੱਚੇ ਅਤੇ ਅਧਿਆਪਕ ਬੇਹੋਸ਼ ਹੋਣਾ ਸ਼ੁਰੂ ਹੋਏ ਸਾਰਿਆਂ ਦੇ ਹੱਥ ਪੈਰ ਕੰਭ ਗਏ। ਫੌਰਨ ਸਾਰਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ । ਇੱਕ ਬੱਚੇ ਦੀ ਹਾਲਤ ਨਾਜ਼ੁਕ ਹੋਣ ਦੀ ਵਜ੍ਹਾ ਕਰਕੇ ਉਸ ਨੂੰ pgi ਚੰਡੀਗੜ੍ਹ ਰੈਫਰ ਕੀਤਾ ਗਿਆ ਸੀ । ਬੱਚਿਆਂ ਨੇ ਦੱਸਿਆ ਕਿ ਅਚਾਨਕ ਉਨ੍ਹਾਂ ਦਾ ਸਿਰ ਦਰਦ ਸ਼ੁਰੂ ਹੋ ਗਿਆ ਅਤੇ ਚੱਕਰ ਆਉਣੇ ਸ਼ੁਰੂ ਹੋ ਗਏ । ਕਈ ਬੱਚਿਆਂ ਨੂੰ ਸਾਹ ਲੈਣ ਵਿੱਚ ਪਰੇਸ਼ਾਨੀ ਆ ਰਹੀ ਸੀ ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਆਕਸੀਜ਼ਨ ਦਿੱਤੀ ਗਈ ।

Exit mobile version