The Khalas Tv Blog India ਭਾਰਤ-ਚੀਨ ਦੇ ਮੁੱਦੇ ਲਈ ਅੱਜ ਤੋਂ ਲੈਫ਼. ਜਨਰਲ ਹਰਿੰਦਰ ਸਿੰਘ ਸੰਭਾਲਣਗੇ ਕਮਾਨ
India

ਭਾਰਤ-ਚੀਨ ਦੇ ਮੁੱਦੇ ਲਈ ਅੱਜ ਤੋਂ ਲੈਫ਼. ਜਨਰਲ ਹਰਿੰਦਰ ਸਿੰਘ ਸੰਭਾਲਣਗੇ ਕਮਾਨ

‘ਦ ਖ਼ਾਲਸ ਬਿਊਰੋ :- ਲੱਦਾਖ ‘ਚ ਭਾਰਤ-ਚੀਨ ਨਾਲ ਬਣੇ ਤਣਾਅ ਨੂੰ ਘਟਾਉਣ ਲਈ ਗੱਲਬਾਤ ਕਰਨ ਲਈ ਭਾਰਤੀ ਧਿਰ ਦੀ ਅਗਵਾਈ ਕਰਨ ਵਾਲੇ ਲੈਫ਼ਟੀਨੈਂਟ ਜਨਰਲ ਹਰਿੰਦਰ ਸਿੰਘ ਅੱਜ ਤੋਂ ਭਾਰਤੀ ਮਿਲਟਰੀ ਅਕਾਦਮੀ (IMA) ਦੀ ਕਮਾਨ ਸੰਭਾਲਣਗੇ। ਲੇਹ ’ਚ ਤਾਇਨਾਤ ਚੋਟੀ ਦੇ ਫ਼ੌਜੀ ਕਮਾਂਡਰ ਭਾਰਤੀ ਫ਼ੌਜ ਦੀ 14ਵੀਂ ਕੋਰ ਦੀ ਅਗਵਾਈ ਕਰ ਰਹੇ ਸਨ। ਪਰ ਹੁਣ ਉਹ ਪਹਿਲੀ ਅਕਤੂਬਰ ਯਾਨਿ ਅੱਜ ਤੋਂ ਦੇਹਰਾਦੂਨ ਸਥਿਤ ਵੱਕਾਰੀ IMA ਦੇ ਕਮਾਂਡੈਂਟ ਹੋਣਗੇ। ਲੈਫ਼ਟੀਨੈਂਟ ਜਨਰਲ ਹਰਿੰਦਰ ਦੀ ਥਾਂ ਲੈਫ਼ਟੀਨੈਂਟ ਜਨਰਲ ਪੀ.ਜੀ.ਕੇ. ਮੈਨਨ ਲੈਣਗੇ। ਉਹ ਇਸ ਵੇਲੇ ਫ਼ੌਜ ਦੇ ਹੈੱਡਕੁਆਰਟਰ ’ਚ ਸ਼ਿਕਾਇਤਾਂ ਬਾਰੇ ਸਲਾਹਕਾਰ ਬੋਰਡ ਦੇ ਵਧੀਕ ਡੀਜੀ ਵਜੋਂ ਤਾਇਨਾਤ ਹਨ।

Exit mobile version