The Khalas Tv Blog Punjab LPU ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ ! ਪੀਜੀ ਵਿੱਚ ਮਿਲੀ ਮ੍ਰਿਤਕ ਦੇਹ
Punjab

LPU ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ ! ਪੀਜੀ ਵਿੱਚ ਮਿਲੀ ਮ੍ਰਿਤਕ ਦੇਹ

ਬਿਉਰੋ ਰਿਪੋਰਟ : ਫਗਵਾੜਾ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਪੜਨ ਵਾਲੇ ਇੱਕ ਇੰਜੀਨਰਿੰਗ ਦੇ ਵਿਦਿਆਰਥੀ ਨੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ ।ਮ੍ਰਿਤਕ ਦੀ ਪਛਾੜ ਹੈਦਰਾਬਾਦ ਦੇ ਰਹਿਣ ਵਾਲੇ ਵਰੂਣ ਕੁਮਾਰ ਸੁਬੁਧੀ ਦੇ ਰੂਪ ਵਿੱਚ ਹੋਈ ਹੈ । ਉਸ ਦੀ ਮ੍ਰਿਤਕ ਦੇਹ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ । ਮ੍ਰਿਤਕ ਫਗਵਾੜਾ ਦੇ ਲੋਹ ਗੇਟ ‘ਤੇ ਬਣੇ ਇੱਕ ਪੀਜੀ ਵਿੱਚ ਰਹਿੰਦਾ ਸੀ ।

ਮਿਲੀ ਜਾਣਕਾਰੀ ਦੇ ਮੁਤਾਬਿਕ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਪੜਨ ਵਾਲੇ ਵਰੂਣ ਨੇ ਆਪਣੇ ਪੀਜੀ ਵਿੱਚ ਜ਼ਿੰਦਗੀ ਨੂੰ ਅਲਵਿਦਾ ਕਿਹਾ ਹੈ। ਘਟਨਾ ਦੇ ਬਾਰੇ ਸ਼ਨਿੱਚਰਵਾਰ ਸਵੇਰੇ ਪਤਾ ਚੱਲਿਆ ਹੈ । ਫਗਵਾੜੀ ਪੁਲਿਸ ਮੌਕੇ ‘ਤੇ ਜਾਂਚ ਕਰਨ ਦੇ ਲਈ ਪਹੁੰਚੀ ਸੀ ।

ਪੁਲਿਸ ਦੀ ਮੁਢਲੀ ਜਾਂਚ ਵਿੱਚ ਪਤਾ ਚੱਲਿਆ ਹੈ ਕਿ ਨੌਜਵਾਨ ਡਿਪਰੈਸ਼ਨ ਵਿੱਚ ਚੱਲ ਰਿਹਾ ਸੀ । ਜਿਸ ਦੇ ਚੱਲ ਦੇ ਉਸ ਨੇ ਇਹ ਕਦਮ ਚੁੱਕਿਆ ਸੀ । ਪੁਲਿਸ ਨੇ ਫਿਲਹਾਲ ਮਾਮਲੇ ਵਿੱਚ CRPC 174 ਦੇ ਤਹਿਤ ਕਾਰਵਾਈ ਕੀਤੀ ਹੈ । ਮ੍ਰਿਤਕ ਦੇਹ ਨੂੰ ਪਰਿਵਾਰ ਦੇ ਆਉਣ ਤੱਕ ਸਿਵਲ ਹਸਪਤਾਲ ਫਗਵਾੜਾ ਦੀ ਮਾਰਚਰੀ ਵਿੱਚ ਰੱਖਿਆ ਗਿਆ ਹੈ ।

ਉਧਰ ਮ੍ਰਿਤਕ ਦਾ ਪਰਿਵਾਰ ਹੈਦਰਾਬਾਦ ਤੋਂ ਜਲੰਧਰ ਦੇ ਲਈ ਰਵਾਨਾ ਹੋ ਗਿਆ ਹੈ । ਮੌਕੇ ‘ਤੇ ਪੁਲਿਸ ਨੂੰ ਫਿਲਹਾਲ ਕੋਈ ਪੱਤਰ ਨਹੀਂ ਮਿਲਿਆ ਹੈ। ਜੇਕਰ ਪਰਿਵਾਰ ਇਸ ਦੇ ਪਿੱਛੇ ਕੋਈ ਸ਼ੱਕ ਜਤਾਉਂਦੀ ਹੈ ਤਾਂ ਪੁਲਿਸ ਇਸ ਦੀ ਜਾਂਚ ਨੂੰ ਅੱਗੇ ਵਧਾਏਗੀ।

Exit mobile version