The Khalas Tv Blog Punjab ਡੇਰਾਬੱਸੀ ‘ਚ ਦਿਨ ਦਿਹਾੜੇ ਹੋਈ ਇੰਨੀ ਵੱਡੀ ਲੁੱ ਟ
Punjab

ਡੇਰਾਬੱਸੀ ‘ਚ ਦਿਨ ਦਿਹਾੜੇ ਹੋਈ ਇੰਨੀ ਵੱਡੀ ਲੁੱ ਟ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਡੇਰਾਬੱਸੀ ਵਿੱਚ ਅੱਜ ਦਿਨ ਦਿਹਾੜੇ ਪ੍ਰਾਪਰਟੀ ਡੀਲਰ ਦੇ ਦਫਤਰ ਤੋਂ ਚਾਰ ਲੁਟੇਰਿਆਂ ਵੱਲੋਂ ਕਰੀਬ ਡੇਢ ਕਰੋੜ ਰੁਪਏ ਲੁੱਟੇ ਗਏ ਹਨ। ਲੁਟੇਰੇ ਫਰਾਰ ਹੋਣ ਵਿੱਚ ਸਫ਼ਲ ਹੋ ਗਏ। ਲੁੱਟ ਤੋਂ ਬਾਅਦ ਪ੍ਰਾਪਰਟੀ ਡੀਲਰ ਹਰਜੀਤ ਨਾਗਪਾਲ ਨੇ ਜਦੋਂ ਰੌਲਾ ਪਾਇਆ ਤਾਂ ਉਸਦੀ ਆਵਾਜ਼ ਸੁਣ ਕੇ ਦਫਤਰ ਦੇ ਬਾਹਰ ਫਲਾਂ ਦੀ ਰੇਹੜੀ ਲਾ ਰਹੇ ਤਿੰਨ ਜਣੇ ਲੁਟੇਰਿਆਂ ਦੇ ਪਿੱਛੇ ਭੱਜੇ। ਨਕਦੀ ਲੈ ਕੇ ਜਾ ਰਹੇ ਲੁਟੇਰਿਆਂ ਨੇ ਗੋਲੀ ਚਲਾ ਦਿੱਤੀ, ਜੋ ਪਿੱਛਾ ਕਰ ਰਹੇ 37 ਸਾਲਾਂ ਦੇ ਮੁਹੰਮਦ ਸਾਬਰ ਵਾਸੀ ਗੁਲਾਬਗੜ੍ਹ ਦੇ ਸਿਰ ’ਚ ਲੱਗੀ। ਇਸ ਤੋਂ ਬਾਅਦ ਲੁਟੇਰੇ ਫ਼ਰਾਰ ਹੋ ਗਏ।

ਲੁਟੇਰੇ ਦੋ ਮੋਟਰਸਾਈਕਲਾਂ ’ਤੇ ਵੱਖ ਵੱਖ ਦਿਸ਼ਾਵਾਂ ਵੱਲ ਫ਼ਰਾਰ ਹੋਏ। ਨਕਦੀ ਲੈ ਕੇ ਜਾ ਰਹੇ ਦੋ ਲੁਟੇਰਿਆਂ ਵਿਚੋਂ ਇਕ ਨੇ ਦੋ ਫਾਇਰ ਕੀਤੇ, ਜਦਕਿ ਦੂਜੇ ਦੋ ਲੁਟੇਰੇ ਗੋਵਿੰਦਾ ਨਾਂ ਦੇ 24 ਸਾਲਾ ਨੌਜਵਾਨ ਦਾ ਮੋਟਰਸਾਈਕਲ ਖੋਹ ਕੇ ਫ਼ਰਾਰ ਹੋਏ ਸਨ। ਸਾਬਰ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਮੁਹਾਲੀ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਪੁਲੀਸ ਨੇ ਸੂਚਨਾ ਮਿਲਣ ਮਗਰੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਪਟੀ ਡੀਲਰ ਹਰਜੀਤ ਨਾਗਪਾਲ ਨੇ ਦੱਸਿਆ ਕਿ ਲੁਟੇਰੇ ਉਸ ਦੀ ਜਾਣ ਪਛਾਣ ਵਾਲੇ ਸਨ, ਜੋ ਉਸ ਨਾਲ ਪ੍ਰਾਪਰਟੀ ਦਾ ਸੌਦਾ ਕਰਨ ਦੇ ਬਹਾਨੇ ਦਫ਼ਤਰ ਆਏ ਸਨ। ਡੀਐੱਸਪੀ ਗੁਰਬਖ਼ਸੀਸ਼ ਸਿੰਘ ਨੇ ਕਿਹਾ ਕਿ ਪੁਲੀਸ ਦੀਆਂ ਵੱਖ ਵੱਖ ਟੀਮਾਂ ਲੁਟੇਰਿਆਂ ਦੇ ਪਿੱਛੇ ਭੇਜੀਆ ਹੋਈਆਂ ਹਨ।

ਇਹ ਘਟਨਾ ਡੇਰਾ ਬੱਸੀ ਦੀ ਅਨਾਜ ਮੰਡੀ ਦੇ ਨਾਲ ਲੱਗਦੇ ਰਿਹਾਇਸ਼ੀ ਖੇਤਰ ਵਿੱਚ ਦੁਪਹਿਰ ਪੌਣੇ ਇੱਕ ਵਜੇ ਦੇ ਕਰੀਬ ਵਾਪਰੀ ਹੈ। ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।

Exit mobile version