The Khalas Tv Blog Punjab ਲੋਕਸਭਾ ‘ਚ ਹਾਜ਼ਰੀ ਤੇ ਸਵਾਲ ਪੁੱਛਣ ‘ਚ ਕਾਂਗਰਸ ਦੇ 4 MPs ਅੱਵਲ !
Punjab

ਲੋਕਸਭਾ ‘ਚ ਹਾਜ਼ਰੀ ਤੇ ਸਵਾਲ ਪੁੱਛਣ ‘ਚ ਕਾਂਗਰਸ ਦੇ 4 MPs ਅੱਵਲ !

ਬਿਉਰੋ ਰਿਪੋਰਟ : ਪੰਜਾਬ ਦੇ ਲੋਕਸਭਾ ਮੈਂਬਰਾਂ ਦੀ ਹਾਜ਼ਰੀ ਅਤੇ ਸਵਾਲ ਪੁੱਛਣ ਦਾ ਰਿਕਾਰਡ ਸਾਹਮਣੇ ਆਇਆ ਹੈ । ਗੁਰਦਾਸਪੁਰ ਤੋਂ ਲੋਕਸਭਾ ਮੈਂਬਰ ਅਤੇ ਅਦਾਕਾਰ ਸੰਨੀ ਦਿਉਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿਘ ਬਾਦਲ ਲੋਕਸਭਾ ਦੀ ਕਾਰਵਾਈ ਦੌਰਾਨ ਜ਼ਿਆਦਾਤਰ ਗਾਇਬ ਰਹੇ । 17ਵੀਂ ਲੋਕਸਭਾ ਦਾ ਰਿਕਾਰਡ ਲੁਧਿਆਣਾ ਤੋਂ ਕਾਂਗਰਸੀ ਐੱਮਪੀ ਰਵਨੀਤ ਬਿੱਟੂ ਨੇ ਪੋਸਟ ਕੀਤਾ ਹੈ। ਸੰਨੀ ਅਤੇ ਸੁਖਬੀਰ ਬਾਦਲ ਦੀ ਹਾਜ਼ਰੀ ਸਿਰਫ 21 ਫੀਸਦੀ ਰਹੀ । ਦੋਵਾਂ ਨੇ 32-32 ਸਵਾਲ ਹੀ ਪੁੱਛੇ ਹਨ,ਪ੍ਰਾਈਵੇਟ ਬਿੱਲ ਦੇ ਨਾਂ ‘ਤੇ ਰਿਕਾਰਡ ਸਿਫਰ ਹੈ ।

ਸ਼੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਐੱਮਪੀ ਮਨੀਸ਼ ਤਿਵਾਰੀ ਪਾਰਲੀਮੈਂਟ ਵਿੱਚ ਹਾਜ਼ਰੀ ਅਤੇ ਸਵਾਲ ਪੁੱਛਣ ਦੇ ਮਾਮਲੇ ਵਿੱਚ ਚੰਗਾ ਰਿਕਾਰਡ ਰਿਹਾ ਹੈ । ਉਨ੍ਹਾਂ ਨੇ 6 ਪ੍ਰਾਈਵੇਟ ਬਿੱਲ ਪੇਸ਼ ਕੀਤੇ ਹਨ, ਪਾਾਰਲੀਮੈਂਟ ਵਿੱਚ ਸਵਾਲ ਪੁੱਛਣ ਦੇ ਮਾਮਲੇ ਵਿੱਚ ਬਿੱਟੂ ਦਾ ਰਿਕਾਰਡ ਵੀ ਚੰਗਾ ਰਿਹਾ ਹੈ ਉਨ੍ਹਾਂ ਨੇ 358 ਸਭ ਤੋਂ ਜ਼ਿਆਦਾ ਸਵਾਲ ਪੁੱਛੇ ਹਨ। ਹਾਲਾਂਕਿ ਹਾਜ਼ਰੀ ਵਿੱਚ ਉਨ੍ਹਾਂ ਦਾ ਰਿਕਾਰਡ 90 ਫੀਸਦੀ ਰਿਹਾ ਹੈ ਜੋਕਿ ਸੂਬੇ ਦੇ ਐੱਮਪੀਜ਼ ਵਿੱਚੋਂ ਤੀਜੇ ਨੰਬਰ ‘ਤੇ ਹੈ । ਸਵਾਲ ਪੁੱਛਣ ਵਿੱਚ ਅਮਰ ਸਿੰਘ ਨੰਬਰ ਇੱਕ ‘ਤੇ ਰਹੇ,ਉਨ੍ਹਾਂ ਨੇ 213 ਸਵਾਲ ਪੁੱਛੇ ਪਾਰਲੀਮੈਂਟ ਵਿੱਚ ਹਾਜ਼ਰੀ 85 ਫੀਸਦੀ ਰਹੀ । ਜਦਕਿ ਹਾਜ਼ਰੀ ਦੇ ਮਾਮਲੇ ਵਿੱਚ ਖਡੂਰ ਸਾਹਿਬ ਤੋਂ ਐੱਮਪੀ ਜਸਬੀਰ ਸਿੰਘ ਗਿੱਲ 92 ਫੀਸਦੀ ਦੇ ਨਾਲ ਦੂਜੇ ਨੰਬਰ ‘ਤੇ ਰਹੇ,ਪਹਿਲੇ ਨੰਬਰ ‘ਤੇ ਮਨੀਸ਼ ਤਿਵਾਰੀ ਹਨ ਜਿੰਨਾਂ ਦੀ ਪਾਰਲੀਮੈਂਟ ਵਿੱਚ 95 ਫੀਸਦੀ ਹਾਜ਼ਰੀ ਰਹੀ ਹੈ ।

ਸਿਮਰਨਜੀਤ ਸਿੰਘ ਮਾਨ ਸੁੱਚੇ ਮੂੰਹ ਰਹੇ

17ਵੀਂ ਲੋਕਸਭਾ ਵਿੱਚ ਸੰਗਰੂਰ ਤੋਂ ਐੱਮਪੀ ਸਿਮਰਨਜੀਤ ਸਿੰਘ ਮਾਨ ਸੁੱਚੇ ਮੂੰਹ ਹੀ ਰਹੇ ਉਨ੍ਹਾਂ ਨੇ ਕੋਈ ਸਵਾਲ ਨਹੀਂ ਪੁੱਛਿਆ ਅਤੇ ਕੋਈ ਪ੍ਰਾਈਵੇਟ ਬਿੱਲ ਵੀ ਪੇਸ਼ ਨਹੀਂ ਕੀਤਾ ਹੈ। ਹਾਲਾਂਕਿ ਹਾਜ਼ਰੀ ਦੇ ਮਾਮਲੇ ਵਿੱਚ ਉਨ੍ਹਾਂ ਦਾ 87 ਫੀਸਦੀ ਚੰਗਾ ਰਿਕਾਰਡ ਹੈ । 17ਵੀਂ ਲੋਕਸਭਾ ਵਿੱਚ ਪੰਜਾਬ ਦੇ 12 ਮੈਂਬਰ ਪਾਰਲੀਮੈਂਟਾਂ ਨੇ ਕੁੱਲ 1168 ਸਵਾਲ ਪੁੱਛੇ ਹਨ । ਕਾਂਗਰਸ ਦੇ ਚਾਰੋ ਐੱਮਪੀਜ਼ ਸਵਾਲ ਪੁੱਛਣ ਵਿੱਚ ਸਭ ਤੋਂ ਤੇਜ਼ ਸਨ । ਰਵਨੀਤ ਬਿੱਟੂ ਨੇ (358) ਗੁਰਜੀਤ ਔਜਲਾ ਨੇ (110),ਮਨੀਸ਼ ਤਿਵਾਰੀ ਨੇ (206) ਅਮਰ ਸਿੰਘ ਨੇ (213) ਸਵਾਲ ਪੁੱਛੇ ਹਨ । ਪੰਜਾਬ ਦੇ ਐੱਮਪੀਜ਼ ਨੇ 5 ਸਾਲ ਵਿੱਚ ਸਿਰਫ਼ 13 ਪ੍ਰਾਈਵੇਟ ਬਿੱਲ ਹੀ ਪੇਸ਼ ਕੀਤੇ ਹਨ । ਜਿਸ ਵਿੱਚ ਮਨੀਸ਼ ਤਿਵਾਰੀ ਨੇ 6,ਬਿੱਟੂ ਨੇ 5 ਜਦਕਿ ਜਸਬੀਰ ਸਿੰਘ ਗਿੱਲ ਨੇ 2 ਪੇਸ਼ ਕੀਤੇ ਹਨ । ਪੰਜਾਬ ਦੇ 9 ਮੈਂਬਰ ਪਾਰਲੀਮੈਂਟਾਂ ਨੇ ਆਪਣੇ ਵੱਲੋਂ ਕੋਈ ਬਿੱਲ ਪੇਸ਼ ਨਹੀਂ ਕੀਤਾ ਹੈ।

ਪਤੀ ਤੋਂ ਅੱਗੇ ਨਿਕਲੀ ਹਰਸਿਮਰਤ ਕੌਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ 2 ਐਮਪੀਜ਼ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਸਨ । ਸਵਾਲ ਅਤੇ ਹਾਜ਼ਰੀ ਦੇ ਮਾਮਲੇ ਵਿੱਚ ਹਰਸਿਮਰਤ ਕੌਰ ਬਾਦਲ ਨੇ ਪਤੀ ਸੁਖਬੀਰ ਸਿੰਘ ਬਾਦਲ ਨੂੰ ਕਾਫੀ ਪਿੱਛੇ ਛੱਡ ਦਿੱਤੀ ਹੈ । ਸੁਖਬੀਰ ਸਿੰਘ ਬਾਦਲ ਦੀ 21 ਫੀਸਦੀ ਹਾਜ਼ਰੀ ਰਹੀ ਤਾਂ ਹਰਸਿਮਰਤ ਕੌਰ ਬਾਦਲ ਦੀ 60 ਫੀਸਦੀ ਹਾਜ਼ਰੀ ਸੀ । ਸੁਖਬੀਰ ਦੇ ਵੱਲੋਂ 32 ਸਵਾਲ ਪੁੱਛੇ ਗਏ ਤਾਂ ਪਤਨੀ ਵੱਲੋਂ 80 ।

ਸਵਾਲ ਪੁੱਛਣ ਵਿੱਚ ਇਹ ਐਮਪੀਜ਼ ਕਮਜ਼ੋਰ ਰਹੇ

ਪੰਜਾਬ ਦੇ ਤਿੰਨ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ,ਪਰਨੀਤ ਕੌਰ,ਸੁਸ਼ੀਲ ਕੁਮਾਰ ਰਿੰਕੂ ਸਵਾਲ ਪੁੱਛਣ ਵਿੱਚ ਢਿੱਲੇ ਰਹੇ । ਮੁਹੰਮਦ ਦੀ ਨੇ ਤਾਂ ਪੂਰੇ 5 ਸਾਲ ਵਿੱਚ ਸਿਰਫ਼ 2 ਹੀ ਸਵਾਲ ਪੁੱਛੇ ਹਨ । ਹਾਲਾਂਕਿ ਪਾਰਲੀਮੈਂਟ ਵਿੱਚ ਹਾਜ਼ਰੀ 63 ਫੀਸਦੀ ਰਹੀ। ਸੁਸ਼ੀਲ ਕੁਮਾਰ ਰਿੰਕੂ ਨੇ 7 ਮਹੀਨੀਆਂ ਵਿੱਚ 10 ਸਵਾਲ ਪੁੱਛੇ ਉਨ੍ਹਾਂ ਦੀ ਹਾਾਜ਼ਰੀ 57 ਫੀਸਦੀ ਰਹੀ । ਪਟਿਆਲਾ ਤੋਂ ਕਾਂਗਰਸ ਦੀ ਐੱਮਪੀ ਪਰਨੀਤ ਕੌਰ ਵੀ ਸਵਾਲਾਂ ਦੇ ਮਾਮਲੇ ਵਿੱਚ ਕਾਫੀ ਪਿੱਛੇ ਰਹੀ ਉਨ੍ਹਾਂ ਨੇ 5 ਸਾਲਾਂ ਵਿੱਚ ਸਿਰਫ 27 ਸਵਾਲ ਪੁੱਛੇ ਪਰ ਹਾਜ਼ਰੀ 85 ਫੀਸਦੀ ਰਹੀ। ਤਿੰਨਾਂ ਨੇ ਕੋਈ ਵੀ ਪ੍ਰਾਈਵੇਟ ਬਿੱਲ ਪਾਰਲੀਮੈਂਟ ਵਿੱਚ ਨਹੀਂ ਰੱਖਿਆ ਹੈ ।

Exit mobile version