The Khalas Tv Blog India ਲੋਕ ਸਭਾ ਸਪੀਕਰ ਵੱਲੋਂ ਸੰਸਦ ਮੈਂਬਰਾਂ ਦੇ ਸਹੁੰ ਚੁੱਕਣ ਦੇ ਨਿਯਮਾਂ ’ਚ ਬਦਲਾਅ! ਹੁਣ ਸਹੁੰ ਚੁੱਕਣ ਬਾਅਦ ਨਹੀਂ ਲੱਗਣਗੇ ਨਾਅਰੇ
India Lok Sabha Election 2024

ਲੋਕ ਸਭਾ ਸਪੀਕਰ ਵੱਲੋਂ ਸੰਸਦ ਮੈਂਬਰਾਂ ਦੇ ਸਹੁੰ ਚੁੱਕਣ ਦੇ ਨਿਯਮਾਂ ’ਚ ਬਦਲਾਅ! ਹੁਣ ਸਹੁੰ ਚੁੱਕਣ ਬਾਅਦ ਨਹੀਂ ਲੱਗਣਗੇ ਨਾਅਰੇ

ਨਵੀਂ ਦਿੱਲੀ: ਲੋਕ ਸਭਾ ਸਪੀਕਰ ਓਮ ਬਿਰਲਾ ਨੇ ਬੁੱਧਵਾਰ (3 ਜੁਲਾਈ) ਨੂੰ ਲੋਕ ਸਭਾ ਵਿੱਚ ਸੰਸਦ ਮੈਂਬਰਾਂ ਦੀ ਸਹੁੰ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਨਵੇਂ ਨਿਯਮ ਮੁਤਾਬਕ ਹੁਣ ਸੰਸਦ ਮੈਂਬਰਾਂ ਦੇ ਸਹੁੰ ਚੁੱਕਣ ਤੋਂ ਬਾਅਦ ਕੋਈ ਵੀ ਨਾਅਰੇਬਾਜ਼ੀ ਨਹੀਂ ਕਰਨ ਦਿੱਤੀ ਜਾਵੇਗੀ।

ਓਮ ਬਿਰਲਾ ਨੇ ‘ਸਪੀਕਰਜ਼ ਇੰਸਟ੍ਰਕਸ਼ਨ’ ਵਿੱਚ ‘ਇੰਸਸਟ੍ਰਕਸ਼ਨ-1’ ਵਿੱਚ ਇੱਕ ਨਵਾਂ ਸੈਕਸ਼ਨ ਜੋੜਿਆ ਹੈ। ਨਿਰਦੇਸ਼-1 ਦੀ ਨਵੀਂ ਧਾਰਾ-3 ਮੁਤਾਬਕ ਹੁਣ ਮੈਂਬਰ ਸਿਰਫ਼ ਸਹੁੰ ਚੁੱਕਣਗੇ ਅਤੇ ਹਲਫ਼ਨਾਮੇ ’ਤੇ ਦਸਤਖ਼ਤ ਕਰਨਗੇ। ਇਸ ਦੌਰਾਨ ਉਹ ਕਿਸੇ ਹੋਰ ਸ਼ਬਦ ਜਾਂ ਕਿਸੇ ਮੁੱਦੇ ’ਤੇ ਟਿੱਪਣੀ ਨਹੀਂ ਕਰ ਸਕਣਗੇ।

ਦਰਅਸਲ, 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਦੂਜੇ ਦਿਨ ਸੰਸਦ ਮੈਂਬਰਾਂ ਦੇ ਸਹੁੰ ਚੁੱਕ ਸਮਾਗਮ ਦੌਰਾਨ AIMIM ਦੇ ਸੰਸਦ ਮੈਂਬਰ ਓਵੈਸੀ ਨੇ ‘ਜੈ ਫਲਸਤੀਨ’ ਦਾ ਨਾਅਰਾ ਲਗਾਇਆ ਸੀ। ਹੋਰ ਸੰਸਦ ਮੈਂਬਰਾਂ ਨੇ ਇਸ ’ਤੇ ਇਤਰਾਜ਼ ਉਠਾਇਆ ਸੀ। ਓਵੈਸੀ ਤੋਂ ਇਲਾਵਾ ਕਈ ਹੋਰ ਸੰਸਦ ਮੈਂਬਰਾਂ ਨੇ ਵੀ ਵੱਖ-ਵੱਖ ਨਾਅਰੇ ਲਾਏ ਸਨ।

ਰਾਹੁਲ ਗਾਂਧੀ ਨੇ ਸਹੁੰ ਚੁੱਕਣ ਤੋਂ ਬਾਅਦ ‘ਜੈ ਹਿੰਦ’ ਅਤੇ ‘ਜੈ ਸੰਵਿਧਾਨ’ ਦੇ ਨਾਅਰੇ ਲਾਏ। ਉਥੇ ਹੀ ਬਰੇਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਛਤਰਪਾਲ ਗੰਗਵਾਰ ਨੇ ‘ਹਿੰਦੂ ਰਾਸ਼ਟਰ ਕੀ ਜੈ’ ਦਾ ਨਾਅਰਾ ਲਗਾਇਆ ਸੀ। ਇਸ ਤੋਂ ਇਲਾਵਾ ਜਦੋਂ ਅਯੁੱਧਿਆ ਤੋਂ ਸਪਾ ਸੰਸਦ ਮੈਂਬਰ ਅਵਧੇਸ਼ ਰਾਏ ਨੇ ਸਹੁੰ ਚੁੱਕੀ ਤਾਂ ‘ਜੈ ਅਯੁੱਧਿਆ, ਜੈ ਅਵਧੇਸ਼’ ਦੇ ਨਾਅਰੇ ਲਗਾਏ ਗਏ। ਹੇਮਾ ਮਾਲਿਨੀ ਨੇ ਸਹੁੰ ਦੀ ਸ਼ੁਰੂਆਤ ‘ਰਾਧੇ-ਰਾਧੇ’ ਨਾਲ ਕੀਤੀ ਸੀ।

ਇਨ੍ਹਾਂ ਨਾਅਰਿਆਂ ਬਾਰੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਇਲਜ਼ਾਮ ਲਾਇਆ ਸੀ ਕਿ ਸੰਸਦ ਮੈਂਬਰ ਸਹੁੰ ਚੁੱਕ ਸਮਾਗਮ ਰਾਹੀਂ ਆਪਣਾ ਸਿਆਸੀ ਸੰਦੇਸ਼ ਭੇਜ ਰਹੇ ਹਨ।

ਇਹ ਵੀ ਪੜ੍ਹੋ – ਅੰਮ੍ਰਿਤਪਾਲ ਸਿੰਘ ਨੂੰ ਸ਼ਰਤਾਂ ਨਾਲ ਮਿਲੀ ਪੈਰੋਲ! ਪੰਜਾਬ ਆਉਣ ਦੀ ਨਹੀਂ ਮਿਲੀ ਮਨਜ਼ੂਰੀ
Exit mobile version