ਦਿੱਲੀ : ਭਾਰਤ ਵਿੱਚ 18ਵੀਂ ਲੋਕ ਸਭਾ (Lok Sabha Elections 2024) ਲਈ ਅੱਜ ਪਹਿਲੇ ਪੜਾਅ ਦੀ ਵੋਟਿੰਗ ਸ਼ੁਰੂ ਹੋ ਗਈ ਹੈ। ਪਹਿਲੇ ਪੜਾਅ ‘ਚ 21 ਸੂਬਿਆਂ ‘ਚ 102 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ।
ਤਾਮਿਲਨਾਡੂ ਦੀਆਂ ਸਾਰੀਆਂ 39 ਸੀਟਾਂ ‘ਤੇ ਪਹਿਲੇ ਪੜਾਅ ‘ਚ ਵੋਟਿੰਗ ਹੋ ਰਹੀ ਹੈ। ਪਹਿਲੇ ਪੜਾਅ ‘ਚ ਰਾਜਸਥਾਨ ਦੀਆਂ 12, ਉੱਤਰ ਪ੍ਰਦੇਸ਼ ਦੀਆਂ 8, ਮਹਾਰਾਸ਼ਟਰ ਦੀਆਂ 5 ਅਤੇ ਬਿਹਾਰ ਦੀਆਂ 4 ਸੀਟਾਂ ‘ਤੇ ਹੀ ਵੋਟਿੰਗ ਹੋਵੇਗੀ।
ਇਨ੍ਹਾਂ ਸੀਟਾਂ ‘ਤੇ ਪਹਿਲੇ ਪੜਾਅ ‘ਚ ਵੋਟਿੰਗ ਹੋ ਰਹੀ ਹੈ
- ਉੱਤਰ ਪ੍ਰਦੇਸ਼ ਦੀਆਂ 8 ਸੀਟਾਂ – ਸਹਾਰਨਪੁਰ, ਕੈਰਾਨਾ, ਮੁਜ਼ੱਫਰਨਗਰ, ਬਿਜਨੌਰ, ਨਗੀਨਾ, ਮੁਰਾਦਾਬਾਦ, ਰਾਮਪੁਰ, ਪੀਲੀਭੀਤ।
- ਪੱਛਮੀ ਬੰਗਾਲ ਦੀਆਂ 3 ਸੀਟਾਂ – ਕੂਚ ਬਿਹਾਰ, ਅਲੀਪੁਰਦੁਆਰ ਅਤੇ ਜਲਪਾਈਗੁੜੀ
- ਬਿਹਾਰ ਦੀਆਂ 4 ਸੀਟਾਂ – ਔਰੰਗਾਬਾਦ, ਗਯਾ, ਨਵਾਦਾ ਅਤੇ ਜਮੁਈ
- ਜੰਮੂ ਅਤੇ ਕਸ਼ਮੀਰ ਦੀ 1 ਸੀਟ – ਊਧਮਪੁਰ
- ਮਹਾਰਾਸ਼ਟਰ ਦੀਆਂ 5 ਸੀਟਾਂ- ਰਾਮਟੇਕ, ਨਾਗਪੁਰ, ਭੰਡਾਰਾ-ਗੋਂਦੀਆ, ਗੜ੍ਹਚਿਰੌਲੀ-ਚੀਮੂਰ, ਚੰਦਰਪੁਰ
- ਮੱਧ ਪ੍ਰਦੇਸ਼ ਦੀਆਂ 6 ਸੀਟਾਂ – ਸਿੱਧੀ, ਸ਼ਾਹਡੋਲ, ਜਬਲਪੁਰ, ਮੰਡਲਾ, ਬਾਲਾਘਾਟ, ਛਿੰਦਵਾੜਾ
- ਅਸਾਮ ਦੀਆਂ 5 ਸੀਟਾਂ – ਕਾਜ਼ੀਰੰਗਾ, ਸੋਨਿਤਪੁਰ, ਲਖੀਮਪੁਰ, ਡਿਬਰੂਗੜ੍ਹ, ਜੋਰਹਾਟ
- ਛੱਤੀਸਗੜ੍ਹ ਦੀ 1 ਸੀਟ – ਬਸਤਰ
- ਰਾਜਸਥਾਨ 12 ਸੀਟਾਂ- ਗੰਗਾਨਗਰ, ਬੀਕਾਨੇਰ, ਚੁਰੂ, ਝੁੰਝੁਨੂ, ਸੀਕਰ, ਜੈਪੁਰ ਗ੍ਰਾਮੀਣ, ਜੈਪੁਰ, ਅਲਵਰ, ਭਰਤਪੁਰ, ਕਰੌਲੀ-ਧੌਲਪੁਰ, ਦੌਸਾ, ਨਾਗੌਰ।
- ਤ੍ਰਿਪੁਰਾ 1 ਸੀਟ- ਤ੍ਰਿਪੁਰਾ
- ਪੱਛਮੀ ਮਨੀਪੁਰ 1 ਸੀਟ – ਅੰਦਰੂਨੀ ਮਨੀਪੁਰ
- ਤਾਮਿਲਨਾਡੂ (39 ਸੀਟਾਂ) – ਤਿਰੂਵੱਲੁਰ, ਚੇਨਈ ਉੱਤਰੀ, ਚੇਨਈ ਦੱਖਣੀ, ਚੇਨਈ ਕੇਂਦਰੀ, ਸ੍ਰੀਪੇਰੰਬਦੂਰ, ਕਾਂਚੀਪੁਰਮ, ਅਰਾਕੋਨਮ, ਵੇਲੋਰ, ਕ੍ਰਿਸ਼ਨਾਗਿਰੀ, ਧਰਮਪੁਰੀ, ਤਿਰੂਵੰਨਮਲਾਈ, ਅਰਾਨੀ, ਵਿਲੁਪੁਰਮ, ਕਾਲਕੁਰੁਚੀ, ਸਲੇਮ, ਨਮਕਕਲ, ਇਰੋਡ, ਤਿਰੁਪੁਰ, ਨੀਲਗਿਰੀਸ, ਕੋਇੰਬਟੂਰ,ਪੋਲਾਚੀ, ਡਿੰਡੀਗੁਲ, ਕਰੂਰ, ਤਿਰੂਚਿਰਾਪੱਲੀ, ਪੇਰੰਬਲੂਰ, ਕੁੱਡਲੋਰ, ਚਿਦੰਬਰਮ, ਮੇਇਲਾਦੁਥੁਰਾਈ, ਨਾਗਪੱਟੀਨਮ, ਤੰਜਾਵੁਰ, ਸਿਵਾਗੰਗਈ, ਮਦੁਰਾਈ, ਥੇਨੀ, ਵਿਰੂਧੁਨਗਰ, ਰਾਮਨਾਥਪੁਰਮ, ਥੂਥੂਕੁਡੀ, ਟੇਨਕਸੀ, ਤਿਰੂਨੇਲਵੇਲੀ, ਕੰਨਿਆਕੁਮਾਰੀ
- ਉੱਤਰਾਖੰਡ 5 ਸੀਟਾਂ- ਟਿਹਰੀ ਗੜ੍ਹਵਾਲ, ਗੜ੍ਹਵਾਲ, ਅਲਮੋੜਾ, ਨੈਨੀਤਾਲ-ਊਧਮ ਸਿੰਘ ਨਗਰ, ਹਰਿਦੁਆਰ
- ਅਰੁਣਾਚਲ ਪ੍ਰਦੇਸ਼ ਦੀਆਂ 2 ਸੀਟਾਂ – ਅਰੁਣਾਚਲ ਪੂਰਬੀ, ਅਰੁਣਾਚਲ ਪੱਛਮੀ
- ਅੰਡੇਮਾਨ ਨਿਕੋਬਾਰ ਦੀਪ ਸਮੂਹ ਦੀ 1 ਸੀਟ – ਅੰਡੇਮਾਨ ਨਿਕੋਬਾਰ ਦੀਪ ਸਮੂਹ
- ਲਕਸ਼ਦੀਪ ਦੀ 1 ਸੀਟ – ਲਕਸ਼ਦੀਪ
- ਮੇਘਾਲਿਆ ਦੀਆਂ 2 ਸੀਟਾਂ- ਸ਼ਿਲਾਂਗ, ਤੁਰਾ
- ਮਿਜ਼ੋਰਮ 1 ਸੀਟ- ਮਿਜ਼ੋਰਮ
- ਨਾਗਾਲੈਂਡ 1 ਸੀਟ- ਨਾਗਾਲੈਂਡ
- ਪੁਡੂਚੇਰੀ 1 ਸੀਟ- ਪੁਡੂਚੇਰੀ
- ਸਿੱਕਮ 1 ਸੀਟ- ਸਿੱਕਮ
18ਵੀਂ ਲੋਕ ਸਭਾ ਲਈ 7 ਪੜਾਵਾਂ ਵਿੱਚ ਵੋਟਿੰਗ ਹੋਵੇਗੀ। ਆਖਰੀ ਪੜਾਅ ਦੀ ਵੋਟਿੰਗ 1 ਜੂਨ ਨੂੰ ਹੋਵੇਗੀ। ਲੋਕ ਸਭਾ ਚੋਣਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ।