The Khalas Tv Blog Punjab ਚੰਡੀਗੜ੍ਹ ਦੀ ਰੁਕੀ ਰਫਤਾਰ, ਜਾਣੋ ਲੋਕ ਕਦੋਂ ਤੱਕ ਰਹਿਣਗੇ ਘਰਾਂ ‘ਚ ਬੰਦ
Punjab

ਚੰਡੀਗੜ੍ਹ ਦੀ ਰੁਕੀ ਰਫਤਾਰ, ਜਾਣੋ ਲੋਕ ਕਦੋਂ ਤੱਕ ਰਹਿਣਗੇ ਘਰਾਂ ‘ਚ ਬੰਦ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰੋਨਾ ਮਹਾਂਮਾਰੀ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਵਿੱਚ ਰਾਤ ਦਾ ਕਰਫਿਊ ਰੋਜ਼ਾਨਾ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਚੰਡੀਗੜ੍ਹ ਵਿੱਚ 4 ਮਈ ਨੂੰ ਸ਼ਾਮ 5 ਵਜੇ ਤੋਂ 11 ਮਈ ਨੂੰ ਸਵੇਰੇ 5 ਵਜੇ ਤੱਕ ਮੁਕੰਮਲ ਲੌਕਡਾਊਨ ਲਾਉਣ ਦਾ ਐਲਾਨ ਕੀਤਾ ਗਿਆ ਹੈ। ਸਾਰੀਆਂ ਗੈਰ-ਜ਼ਰੂਰੀ ਚੀਜ਼ਾਂ ਵੇਚਣ ਵਾਲੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ। ਸਾਰੇ ਸਰਕਾਰੀ ਦਫਤਰ ਅਤੇ ਬੈਂਕ 50 ਫੀਸਦੀ ਸਮਰੱਥਾ ਨਾਲ ਕੰਮ ਕਰਨਗੇ। ਸਾਰੇ ਪ੍ਰਾਈਵੇਟ ਦਫਤਰਾਂ ਨੂੰ ਇਹ ਸੁਨਿਸ਼ਚਿਤ ਕਰਨ ਬਾਰੇ ਕਿਹਾ ਗਿਆ ਹੈ ਕਿ ਉਨ੍ਹਾਂ ਦਾ ਸਟਾਫ ਘਰ ਤੋਂ ਕੰਮ ਕਰੇਗਾ। ਜਨਤਕ ਆਵਾਜਾਈ 50 ਫੀਸਦੀ ਸਮਰੱਥਾ ਨਾਲ ਚੱਲੇਗੀ। ਸਿਨੇਮਾ ਹਾਲ, ਜਿਮ, ਸਪਾ, ਬਾਰ, ਸਵੀਮਿੰਗ ਪੂਲ, ਕੋਚਿੰਗ ਸੈਂਟਰਾਂ ‘ਤੇ ਲੱਗੀਆਂ ਪਾਬੰਦੀਆਂ ਜਾਰੀ ਰਹਿਣਗੀਆਂ।

Exit mobile version