The Khalas Tv Blog Punjab ਪੰਜਾਬ ‘ਚ ਧਾਰਮਿਕ ਸਥਾਨ ਖੋਲ੍ਹਣ ਦਾ ਐਲਾਨ, ਦੁਕਾਨਾਂ ਖੋਲ੍ਹਣ ਦਾ ਸਮਾਂ ਬਦਲਿਆ, ਪੜ੍ਹੋ ਨਵੇਂ ਨਿਰਦੇਸ਼
Punjab

ਪੰਜਾਬ ‘ਚ ਧਾਰਮਿਕ ਸਥਾਨ ਖੋਲ੍ਹਣ ਦਾ ਐਲਾਨ, ਦੁਕਾਨਾਂ ਖੋਲ੍ਹਣ ਦਾ ਸਮਾਂ ਬਦਲਿਆ, ਪੜ੍ਹੋ ਨਵੇਂ ਨਿਰਦੇਸ਼

‘ਦ ਖ਼ਾਲਸ ਬਿਊਰੋ :- ਪੰਜਾਬ ਸਰਕਾਰ ਨੇ ਪੂਰੇ 24 ਘੰਟਿਆਂ ਦੇ ਇੰਤਜ਼ਾਰ ਤੋਂ ਬਾਅਦ ਕੱਲ੍ਹ ਐਤਵਾਰ ਰਾਤ 9 ਵਜੇ ਦੇ ਕਰੀਬ ਪੰਜਾਬੀਆਂ ਲਈ ਲਾਕਡਾਊਨ 5.0 ਨੂੰ ਲੈ ਕੇ  ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਲਾਕਡਾਊਨ 5.0 ਪਹਿਲੀ 1 ਜੂਨ ਤੋਂ 30 ਜੂਨ ਤੱਕ ਰਹੇਗਾ। ਅਤੇ ਹੁਣ ਦੁਕਾਨਾਂ ਖੋਲ੍ਹਣ ਅਤੇ ਰਾਤ ਦੇ ਕਰਫਿਊ ਦੇ ਵਿੱਚ ਤਬਦੀਲੀ ਕੀਤੀ ਗਈ ਹੈ। ਦੁਕਾਨਾਂ ਖੁੱਲ੍ਹਣ ਦਾ ਸਮਾਂ ਵਧਾ ਦਿੱਤਾ ਗਿਆ ਹੈ ਤੇ ਕੇਂਦਰੀ ਨੇਮਾਂ ਅਨੁਸਾਰ ਕਰਫਿਊ ਦਾ ਸਮਾਂ ਵੀ ਤਬਦੀਲ ਕਰ ਦਿੱਤਾ ਗਿਆ ਹੈ। ਪੰਜਾਬ ’ਚ ਸ਼ਾਪਿੰਗ ਮਾਲਜ਼, ਹੋਟਲ ਤੇ ਧਾਰਮਿਕ ਸਥਾਨ 7 ਜੂਨ ਤੱਕ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ।

ਸੂਬਾ ਸਰਕਾਰ ਨੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਓ.ਪੀ.ਡੀ ਸੇਵਾਵਾਂ ਵੀ ਜਾਰੀ ਰੱਖੀਆਂ ਹਨ। ਦੁਕਾਨਾਂ ਖੁੱਲ੍ਹਣ ਦਾ ਸਮਾਂ ਹੁਣ ਸਵੇਰ 7 ਵਜੇ ਤੋਂ ਸ਼ਾਮ 7 ਵਜੇ ਤੱਕ ਕਰ ਦਿੱਤਾ ਗਿਆ ਹੈ ਜਦਕਿ ਸ਼ਰਾਬ ਦੇ ਠੇਕੇ ਹੁਣ ਸਵੇਰੇ 8 ਵਜੇ ਤੋਂ ਸ਼ਾਮੀ 8 ਵਜੇ ਤੱਕ ਖੁੱਲ੍ਹਣਗੇ। ਇਸੇ ਤਰ੍ਹਾਂ ਹੁਣ ਕਰਫਿਊ ਰਾਤ ਨੂੰ 9 ਵਜੇ ਤੋਂ ਸਵੇਰ 5 ਵਜੇ ਤੱਕ ਜਾਰੀ ਰਹੇਗਾ। ਪਬਲਿਕ ਪਾਰਕ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ ਪਰ ਇਕੱਠੇ ਹੋਣ ਦੀ ਮਨਾਹੀ ਹੋਵੇਗੀ। ਪੰਜਾਬ ਸਰਕਾਰ ਨੇ ਕੌਮਾਂਤਰੀ ਹਵਾਈ ਯਾਤਰਾ, ਸਿਨੇਮਾ ਹਾਲ, ਜਿਮ, ਸਵਿਮਿੰਗ ਪੂਲਜ਼, ਮਨੋਰੰਜਨ ਪਾਰਕ, ਸਿਨੇਮਾ ਹਾਲ, ਬਾਰ, ਆਡੀਟੋਰੀਅਮ ਹਾਲੇ ਬੰਦ ਰੱਖਣ ਦਾ ਫੈਸਲਾ ਹੀ ਕੀਤਾ ਹੈ।

ਅੰਤਰ-ਰਾਜੀ ਯਾਤਰਾ ਲਈ ‘ਕੋਵਾ’ ਐਪ ਤੋਂ ਬਣੇਗਾ ਈ-ਪਾਸ:- ਅੰਤਰ-ਰਾਜੀ ਯਾਤਰਾਵਾਂ ਲਈ ਵਾਹਨ ਚਾਲਕਾਂ ਨੂੰ ਹੁਣ ‘ਕੋਵਾ’ ਐਪ ਡਾਊਨ ਲੋਡ ਕਰਨੀ ਪਵੇਗੀ ਤੇ ਅੰਤਰਰਾਜੀ ਸੀਮਾ ’ਤੇ ਸੈਲਫ ਜਨਰੇਟਿਡ ਈ-ਪਾਸ ਦਿਖਾਉਣਾ ਪਵੇਗਾ। ਅੰਤਰਰਾਜੀ ਬੱਸਾਂ ਦਾ ਮਾਮਲਾ ਰਾਜਾਂ ਦੀ ਆਪਸੀ ਸਹਿਮਤੀ ਤੇ ਛੱਡਿਆ ਗਿਆ ਹੈ ਜਦੋਂ ਕਿ ਜ਼ਿਲ੍ਹੇ ਅੰਦਰ ਆਵਾਜਾਈ ਮੌਕੇ ‘ਤੇ ਕਿਸੇ ਪਾਸ ਦੀ ਲੋੜ ਨਹੀਂ ਹੋਵੇਗੀ।

Exit mobile version