‘ਦ ਖ਼ਾਲਸ ਬਿਊਰੋ :- ਦੇਸ਼ ਭਰ ‘ਚ ਕੋਰੋਨਾ ਦੇ ਕਹਿਰ ਨੂੰ ਰੋਕਣ ਲਈ ਸਰਕਾਰ ਨੇ ਅੱਜ ਲਾਕਡਾਊਨ ਨੂੰ ਫਿਰ ਚੌਥੀ ਵਾਰ 31 ਮਈ ਤੱਕ ਵਧਾ ਦਿੱਤਾ ਹੈ। ਲਾਕਡਾਊਨ ਦਾ ਚੌਥਾ ਪੜ੍ਹਾਅ ਕੱਲ੍ਹ ਯਾਨਿ 18 ਮਈ ਤੋਂ ਸ਼ੁਰੂ ਹੋਵੇਗਾ। ਅਤੇ ਇਸ ਵਿੱਚ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਹ ਨਿਰਦੇਸ਼ ਦਿਨ ਕੀ ਨੇ, ਇਹ ਤੁਹਾਨੂੰ ਦੱਸ ਦਿੰਦੇ ਹਾਂ। ਇਹ ਦਿਸ਼ਾ ਨਿਰਦੇਸ਼ ਨੋਟ ਕਰ ਲਓ: –
1 ਪੂਰੇ ਮੁਲਕ ਵਿੱਚ ਅੰਤਰ-ਰਾਜੀ ਬੱਸਾਂ ਅਤੇ ਹੋਰ ਵਾਹਨ ਚਲਾਊਣ ਦੀ ਦਿੱਤੀ ਇਜ਼ਾਜਤ।
2 ਹਵਾਈ ਸੇਵਾਵਾਂ ਘਰੇਲੂ ਤੇ ਕੌਮਾਂਤਰੀ ਹਵਾਈ ਸੇਵਾਵਾਂ ਬੰਦ ਰਹਿਣਗੀਆਂ।
3 ਮੈਟਰੋਂ ਰੇਲਾਂ ਬੰਦ ਰਹਿਣਗੀਆਂ, ਮਾਲ, ਜੀਮ, ਸਿਨੇਮਾ ਧਾਰਮਿਕ ਸਥਾਨ ਆਦਿ ਸਾਰੇ ਬੰਦ ਰਹਿਣਗੇ।
2 ਸਾਰੇ ਵਿਦਿਅਕ ਅਦਾਰੇ ਸਕੂਲ,ਕਾਲਜ, ਤੇ ਰੈਸਟੋਰੈਂਟ ਰਹਿਣਗੇ ਬੰਦ।
3 ਵਿਆਹ ‘ਚ 50 ਤੇ ਸਸਕਾਰ ‘ਚ 20 ਵਿਆਕਤੀ ਹੀ ਹੋਣਗੇ ਸ਼ਾਮਲ।
4 ਦੁਕਾਨਾਂ ਅਤੇ ਸੈਲੂਨ ਖੋਲ੍ਹਣ ਦਾ ਫੈਸਲਾ ਰਾਜਾਂ ਉੱਤੇ ਨਿਰਧਾਰਤ ਹੋਵੇਗਾ।
5 ਸਪੋਰਟਸ ਕਾਂਪੈਲਕਸ ਨਹੀਂ ਖੋਲ੍ਹੇ ਜਾਣਗੇ।
6 ਮਾਸਕ ਪਾਣਾ ਲਾਜ਼ਮੀ ਹੋਵੇਗਾ।
7 ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਤੱਕ ਜਾਣ ਲਈ ਪਾਸ ਜ਼ਰੂਰੀ ਹੋਵੇਗਾ।
8 60 ਸਾਲ ਦੇ ਬੁਜ਼ੂਰਗ, ਦਿਲ ਦੇ ਮਰੀਜ਼ਾਂ ਤੇ 10 ਸਾਲ ਤੋਂ ਘੱਟ ਉਮਰ ਵਾਲੇ ਬੱਚੇ ਘਰਾਂ ਤੋਂ ਬਾਹਰ ਨਾ ਜਾਣ।
9 ਹਰ ਇੱਕ ਦੇ ਫੋਨ ‘ਚ ਆਰੋਗਯਾ ਸੇਤੂ ਐਪ ਹੋਣ ਲਾਜ਼ਮੀ ਹੈ।
10 ਸ਼ਾਮ 7 ਵਜੇ ਤੋਂ ਲੈ ਕੇ ਸਵੇਰੇ 7 ਵਜੇ ਤੱਕ ਨਾਇਟ ਕਰਫਿਊ ਰਹੇਗਾ ਜਾਰੀ।
ਹਾਲਾਂਕਿ ਪੰਜਾਬ, ਮਹਾਰਾਸ਼ਟਰ ਅਤੇ ਤਾਮਿਲਨਾਡੂ ਪਹਿਲਾਂ ਹੀ 31 ਮਈ ਤੱਕ ਲਾਕਡਾਊਨ ਦਾ ਐਲਾਨ ਕਰ ਚੁੱਕੇ ਹਨ। ਕਰਨਾਟਕ ਨੇ ਵੀ ਰਾਜ ਵਿੱਚ ਲਾਕਡਾਊਨ ਵਧਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਇਲਾਵਾ, ਪੱਛਮੀ ਬੰਗਾਲ ਨੇ ਵੀ ਇਹੀ ਕਿਹਾ ਸੀ ਕਿ ਜਦੋਂ ਤੱਕ ਲਾਕਡਾਊਨ ਦੇ ਚੌਥੇ ਪੜ੍ਹਾਅ ਬਾਰੇ ਕੇਂਦਰ ਵੱਲੋਂ ਦਿਸ਼ਾ ਨਿਰਦੇਸ਼ ਦਿੱਤੇ ਜਾਂਦੇ ਹਨ, ਰਾਜ ਵਿੱਚ ਸਥਿਤੀ ਬਣੀ ਰਹੇਗੀ।