The Khalas Tv Blog India ਆਈਸ ਕਰੀਮ ਵਿੱਚੋਂ ਨਿਕਲੀ ਛਿਪਕਲੀ
India

ਆਈਸ ਕਰੀਮ ਵਿੱਚੋਂ ਨਿਕਲੀ ਛਿਪਕਲੀ

ਕੁਝ ਸਮਾਂ ਪਹਿਲਾਂ ਮੁੰਬਈ ਵਿੱਚ ਆਈਸ ਕਰੀਮ ਵਿੱਚ ਇੱਕ ਕੱਟੀ ਹੋਈ ਉਂਗਲੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਹੁਣ ਲੁਧਿਆਣਾ ’ਚ ਆਈਸ ਕਰੀਮ ਵਿੱਚੋਂ ਛਿਪਕਲੀ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਮੁਤਾਬਕ ਇੱਕ 7 ਸਾਲ ਦੇ ਬੱਚੇ ਨੇ ਗਲੀ ਵਿੱਚ ਕੁਲਫੀਆਂ ਵੇਚਣ ਵਾਲੇ ਤੋਂ 20 ਰੁਪਏ ਵਿੱਚ ਦੋ ਚੋਕੋ ਬਾਰ ਕੁਲਫੀਆਂ ਖਰੀਦੀਆਂ। ਜਿਸ ਤੋਂ ਬਾਅਦ ਬੱਚਾਘਰ ਗਿਆ ਅਤੇ ਇੱਕ ਕੌਲੀ ਵਿੱਚ ਆਈਸ ਕਰੀਮ ਪਾ ਕੇ ਖਾ ਰਿਹਾ ਸੀ ਜਦੋਂ ਅਚਾਨਕ ਉਸਨੂੰ ਆਈਸ ਕਰੀਮ ਵਿੱਚ ਇੱਕ ਛਿਪਕਲੀ ਦਿਖਾਈ ਦਿੱਤੀ।

ਜਦੋਂ ਛਿਪਕਲੀ ਦਾ ਮਾਸ ਉਸਦੇ ਮੂੰਹ ਵਿੱਚ ਲੱਗਿਆ ਤਾਂ ਉਸਨੇ ਤੁਰੰਤ ਆਪਣੀ ਦਾਦੀ ਨੂੰ ਛਿਪਕਲੀ ਦਿਖਾਈ, ਜਿਸ ਤੋਂ ਬਾਅਦ ਇਲਾਕੇ ਵਿੱਚ ਹੰਗਾਮਾ ਹੋ ਗਿਆ। ਇਹ ਘਟਨਾ ਗਿਆਸਪੁਰਾ ਇਲਾਕੇ ਦੇ ਸੁੰਦਰ ਨਗਰ ਵਿੱਚ ਵਾਪਰੀ।

ਆਈਸ ਕਰੀਮ ਵੇਚਣ ਵਾਲੇ ਨੇ ਕੰਪਨੀ ਦੀ ਪੈਕਿੰਗ ਦਾ ਹਵਾਲਾ ਦਿੱਤਾ।

ਜਦੋਂ ਲੋਕਾਂ ਨੇ ਆਈਸ ਕਰੀਮ ਵੇਚਣ ਵਾਲੇ ਵਿਅਕਤੀ ਨੂੰ ਫੜਿਆ ਤਾਂ ਉਸਨੇ ਦੱਸਿਆ ਕਿ ਆਈਸ ਕਰੀਮ ਕੰਪਨੀ ਦੁਆਰਾ ਪੈਕ ਕੀਤੀ ਗਈ ਸੀ। ਬੱਚੇ ਦੀ ਦਾਦੀ ਨੇ ਆਈਸ ਕਰੀਮ ਵੇਚਣ ਵਾਲੇ ਨੂੰ ਇਲਾਕੇ ਵਿੱਚ ਆਈਸ ਕਰੀਮ ਨਾ ਵੇਚਣ ਦੀ ਬੇਨਤੀ ਕੀਤੀ ਪਰ ਆਈਸ ਕਰੀਮ ਵੇਚਣ ਵਾਲੇ ਨੇ ਇੱਕ ਨਾ ਸੁਣੀ। ਉਹ ਕੁਝ ਗਲੀਆਂ ਦੂਰ ਗਿਆ ਅਤੇ ਦੁਬਾਰਾ ਆਈਸ ਕਰੀਮ ਵੇਚਣਾ ਸ਼ੁਰੂ ਕਰ ਦਿੱਤਾ। ਬੱਚੇ ਦੀ ਦਾਦੀ ਨੇ ਰੌਲਾ ਪਾ ਕੇ ਹੰਗਾਮਾ ਕੀਤਾ ਅਤੇ ਲੋਕਾਂ ਦੀ ਮਦਦ ਨਾਲ ਆਈਸ ਕਰੀਮ ਵੇਚਣ ਵਾਲੇ ਨੂੰ ਫੜ ਲਿਆ।

ਜਾਣਕਾਰੀ ਦਿੰਦੇ ਹੋਏ ਇਲਾਕਾ ਨਿਵਾਸੀ ਨਰਿੰਦਰ ਕੁਮਾਰ ਨੇ ਦੱਸਿਆ ਕਿ ਇਹ ਵਿਅਕਤੀ ਮਿਲਕ ਬੈੱਲ ਨਾਮਕ ਰੇਹੜੀ ‘ਤੇ ਆਈਸ ਕਰੀਮ ਵੇਚ ਰਿਹਾ ਸੀ। ਬੱਚੇ ਨੇ ਆਈਸ ਕਰੀਮ ਖਰੀਦੀ। ਆਈਸ ਕਰੀਮ ਖਾਂਦੇ ਸਮੇਂ ਕੌਵੀ ਵਿੱਚ ਇੱਕ ਛਿਪਕਲੀ ਦਿਖਾਈ ਦਿੱਤੀ। ਬੱਚੇ ਦੀ ਹਾਲਤ ਵਿਗੜਨ ਤੋਂ ਰੋਕਣ ਲਈ, ਉਸਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸਦੀ ਹਾਲਤ ਇਸ ਵੇਲੇ ਠੀਕ ਹੈ।

ਦੂਜੇ ਪਾਸੇ, ਸਮਾਜ ਸੇਵਕ ਸੰਦੀਪ ਸ਼ੁਕਲਾ ਨੇ ਕਿਹਾ ਕਿ ਇਹ ਘਟਨਾ ਵਾਰਡ ਨੰਬਰ 36, ਸੁੰਦਰ ਨਗਰ, ਲੇਨ ਨੰਬਰ 5/8 ਵਿੱਚ ਵਾਪਰੀ। ਘਟਨਾ ਤੋਂ ਤੁਰੰਤ ਬਾਅਦ, ਮੈਂ ਆਪਣੀ ਟੀਮ ਦੇ ਮੈਂਬਰਾਂ ਨੂੰ ਮੌਕੇ ‘ਤੇ ਭੇਜਿਆ। ਬੱਚਾ ਹੁਣ ਠੀਕ ਹੈ। ਇਹ ਸਿਹਤ ਵਿਭਾਗ ‘ਤੇ ਇੱਕ ਵੱਡਾ ਸਵਾਲ ਹੈ ਕਿ ਸਥਾਨਕ ਆਈਸ ਕਰੀਮ ਫੈਕਟਰੀਆਂ ਕਿਵੇਂ ਚੱਲ ਰਹੀਆਂ ਹਨ ਅਤੇ ਬਿਨਾਂ ਕਿਸੇ ਟੈਸਟਿੰਗ ਦੇ ਬਾਜ਼ਾਰ ਵਿੱਚ ਆਈਸ ਕਰੀਮ ਕਿਵੇਂ ਸਪਲਾਈ ਕੀਤੀ ਜਾ ਰਹੀ ਹੈ।

Exit mobile version