The Khalas Tv Blog India ਪਤੀ ਤੋਂ ਲੜ ਕੇ ਪਤਨੀ ਲਿਵ-ਇਨ ਪਾਰਟਨਰ ਕੋਲ ਪਹੁੰਚੀ ! ਰਾਜ਼ ਖੁੱਲਿਆਂ ਤਾਂ ਉਸ ਨੇ ਮਹਿਲਾ ਨਾਲ ਕੀਤੀ ਇਹ ਹਰਕਤ
India

ਪਤੀ ਤੋਂ ਲੜ ਕੇ ਪਤਨੀ ਲਿਵ-ਇਨ ਪਾਰਟਨਰ ਕੋਲ ਪਹੁੰਚੀ ! ਰਾਜ਼ ਖੁੱਲਿਆਂ ਤਾਂ ਉਸ ਨੇ ਮਹਿਲਾ ਨਾਲ ਕੀਤੀ ਇਹ ਹਰਕਤ

ਬਿਉਰੋ ਰਿਪੋਰਟ : ਦਿੱਲੀ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ । ਜਿੱਥੇ ਇੱਕ ਮਹਿਲਾ ਨੂੰ ਜ਼ਿੰਦਾ ਸਾੜ ਦਿੱਤਾ ਗਿਆ । ਮਹਿਲਾ ਲਿਵ-ਇਨ ਰਿਲੇਸ਼ਨਸ਼ਿੱਪ ਵਿੱਚ ਰਹਿੰਦੀ ਸੀ । ਜਿਸ ਸ਼ਖਸ ਦੇ ਨਾਲ ਮਹਿਲਾ ਰਹਿੰਦੀ ਸੀ ਉਸੇ ਨੇ ਹੀ ਉਸ ਦਾ ਕਤਲ ਕਰ ਦਿੱਤਾ ਹੈ । ਮਹਿਲਾ ਦੇ ਸਾਹਮਣੇ ਲਿਵ-ਇਨ ਪਾਰਟਨਰ ਦਾ ਇੱਕ ਅਜਿਹਾ ਸੱਚ ਸਾਹਮਣੇ ਆ ਗਿਆ ਸੀ ਜਿਸ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਅਤੇ ਉਸ ਨੇ ਮਹਿਲਾ ਨੂੰ ਜ਼ਿੰਦਾ ਸਾੜ ਦਿੱਤਾ । ਮਹਿਲਾ ਦਾ ਪਹਿਲਾਂ ਵਿਆਹ ਹੋਇਆ ਸੀ ਪਤੀ ਦੇ ਨਾਲ ਝਗੜੇ ਦੀ ਵਜ੍ਹਾ ਕਰਕੇ ਉਹ ਆਪਣੇ ਦੋਸਤ ਦੇ ਨਾਲ ਲਿਵ-ਇਨ ਰਿਲੇਸ਼ਨਸ਼ਿੱਪ ਵਿੱਚ ਰਹਿਣ ਲੱਗੀ ਸੀ ।

ਮਹਿਲਾ ਦੇ ਸਾਹਮਣੇ ਇਹ ਸੱਚ ਸਾਹਮਣੇ ਆਇਆ ਸੀ

ਮ੍ਰਿਤਕ ਮਹਿਲਾ ਦਿੱਲੀ ਦੇ ਅਮਨ ਵਿਹਾਰ ਵਿੱਚ 6 ਸਾਲ ਤੋਂ ਮੋਹਿਤ ਨਾਂ ਦੇ ਸ਼ਖ਼ਸ ਨਾਲ ਲਿਵ-ਇਨ ਰਿਲੇਸ਼ਨਸ਼ਿੱਪ ਵਿੱਚ ਰਹਿੰਦੀ ਸੀ । 10 ਫਰਵਰੀ ਨੂੰ ਮਹਿਲਾ ਨੇ ਮੋਹਿਤ ਨੂੰ ਡਰੱਗ ਲੈਂਦੇ ਹੋਏ ਵੇਖ ਲਿਆ । ਜਿਸ ਨੂੰ ਲੈਕੇ ਮੋਹਿਤ ਅਤੇ ਮਹਿਲਾ ਦੇ ਵਿਚਾਲੇ ਕਾਫੀ ਲੜਾਈ ਹੋਣ ਲੱਗੀ । ਮਹਿਲਾ ਮੋਹਿਤ ਦੇ ਨਸ਼ੇ ਨੂੰ ਲੈਕੇ ਪਰੇਸ਼ਾਨ ਸੀ । ਇੱਕ ਦਿਨ ਝਗੜੇ ਤੋਂ ਬਾਅਦ ਮੋਹਿਤ ਨੇ ਗੁੱਸੇ ਵਿੱਚ ਆਕੇ ਮਹਿਲਾ ‘ਤੇ ਮਿੱਟੀ ਦਾ ਤੇਲ ਸੁੱਟ ਦਿੱਤਾ ਅਤੇ ਅੱਗ ਦੇ ਹਵਾਲ ਕਰ ਦਿੱਤਾ । 10 ਦਿਨ ਮਹਿਲਾ ਨੇ ਜ਼ਿੰਦਗੀ ਦੀ ਜੰਗ ਲੜੀ ਪਰ ਹੁਣ ਉਸ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ । ਪੂਰੇ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ । ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ । ਲਿਵ-ਇਨ ਰਿਲੇਸ਼ਨਸ਼ਿੱਪ ਦਾ ਦਿੱਲੀ ਵਿੱਚ 3 ਮਹੀਨੇ ਦੇ ਅੰਦਰ ਤੀਜਾ ਖੌਫਨਾਕ ਮਾਮਲਾ ਸਾਹਮਣੇ ਆਇਆ ਹੈ ।

ਲਿਵ- ਇਨ ਰਿਲੇਸ਼ਨਸ਼ਿੱਪ ਦੇ 2 ਖੌਫਨਾਕ ਅੰਤ

ਨਵੰਬਰ ਵਿੱਚ ਸ਼ਰਧਾ ਅਤੇ ਆਫਤਾਬ ਦਾ ਲਿਵ-ਇਨ ਰਿਲੇਸ਼ਨਸ਼ਿੱਪ ਦੀ ਖੌਫਨਾਕ ਕਹਾਣੀ ਜਦੋਂ ਸਾਹਮਣੇ ਆਈ ਸੀ ਤਾਂ ਸਾਰੇ ਹਿੱਲ ਗਏ ਸਨ । ਇਹ ਆਪਣੇ ਆਪ ਵਿੱਚ ਵੱਡਾ ਅਤੇ ਹੈਰਾਨ ਕਰਨ ਵਾਲਾ ਮਾਮਲਾ ਸੀ। ਆਫਤਾਬ ਨੇ ਆਪਣੀ ਲਿਵ-ਇਨ ਪਾਰਟਨਰ ਦੇ 35 ਟੁੱਕੜੇ ਕਰ ਦਿੱਤੇ ਸਨ ਅਤੇ ਕਈ ਦਿਨਾਂ ਤੱਕ ਉਸ ਨੂੰ ਫਰਿੱਜ ਵਿੱਚ ਰੱਖਿਆ ਸੀ ਅਤੇ ਫਿਰ ਇੱਕ-ਇੱਕ ਕਰਕੇ ਉਸ ਨੂੰ ਟਿਕਾਣੇ ਲਗਾਇਆ ਸੀ । ਹਾਲਾਂਕਿ ਆਫਤਾਬ ਨੂੰ 5 ਮਹੀਨੇ ਬਾਅਦ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ । ਇਸ ਤੋਂ ਬਾਅਤ ਲਿਵ-ਇਨ ਰਿਲੇਸ਼ਨ ਦਾ ਇੱਕ ਹੋਰ ਖੌਫਨਾਕ ਤਾਜ਼ਾ ਮਾਮਲਾ ਪਿਛਲੇ ਹਫਤੇ ਹੀ ਸਾਹਮਣੇ ਆਇਆ ਹੈ ।

15 ਫਰਵਰੀ ਨੂੰ ਦਿੱਲੀ ਵਿੱਚ ਦੂਜੇ ਲਿਵ-ਇਨ ਰਿਲੇਸ਼ਨਸ਼ਿੱਪ ਦੇ ਖੌਫਨਾਕ ਅੰਜਾਮ ਦਾ ਖੁਲਾਸਾ ਹੋਇਆ ਹੈ । 24 ਸਾਲ ਦੇ ਸਾਹਿਲ ਗਹਿਲੋਤ ਨੇ 22 ਸਾਲ ਦੀ ਨਿੱਕੀ ਦਾ ਮੋਬਾਈਲ ਚਾਰਜਰ ਦੀ ਤਾਰ ਨਾਲ ਗਲਾਂ ਦਬਾਇਆ ਅਤੇ ਫਿਰ 35 ਕਿਲੋਮੀਟਰ ਦੂਰ ਆਪਣੇ ਢਾਬੇ ਦੇ ਫਰਿੱਜ ਵਿੱਚ ਰੱਖ ਦਿੱਤਾ । 4 ਸਾਲ ਤੋਂ ਦੋਵੇ ਇਕੱਠੇ ਰਹਿ ਰਹੇ ਸਨ । ਦੋਵਾਂ ਨੇ ਵਿਆਹ ਵੀ ਕਰਵਾ ਲਿਆ ਸੀ । ਪਰ 10 ਫਰਵਰੀ ਨੂੰ ਸਾਹਿਲ ਆਪਣੇ ਪਰਿਵਾਰ ਦੇ ਦਬਾਅ ਵਿੱਚ ਦੂਜਾ ਵਿਆਹ ਕਰਵਾ ਰਿਹਾ ਸੀ । ਸਾਹਿਲ ਨੇ ਨਿੱਕੀ ਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰਾਜ਼ੀ ਹੋਈ ਤਾਂ ਦੋਵਾਂ ਵਿੱਚ ਝਗੜਾ ਹੋਇਆ ਅਤੇ ਸਾਹਿਲ ਨੇ ਨਿੱਕੀ ਦਾ ਕਤਲ ਕਰ ਦਿੱਤਾ । ਹੁਣ ਸਾਹਮਣੇ ਆਇਆ ਹੈ ਕਿ ਕਤਲ ਤੋਂ ਬਾਅਦ ਲਾਸ਼ ਨੂੰ ਟਿਕਾਣੇ ਲਗਾਉਣ ਦੇ ਵਿੱਚ ਸਾਹਿਲ ਦੇ ਘਰ ਵਾਲੇ ਵੀ ਸ਼ਾਮਲ ਸਨ ਇਸੇ ਲਈ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਹੈ ।

Exit mobile version